ਪੰਨਾ:Alochana Magazine April, May and June 1968.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਹ ਸਪਸ਼ਟ ਹੈ ਕਿ ਅੰਦੇਸਾ ਸਾਡੀ ਆਸ ਦਾ ਹੀ ਪਰਤਵਾਂ ਰੂਪ ਹੈ । ਸਾਡੀ ਹਉਂ ਜਿਸ ਨੂੰ ਸਦਾ ਹੀ ਪ੍ਰਾਪਤੀਆਂ ਦੀ ਤ੍ਰਿਸ਼ਨਾ ਹੈ, ਉਸ ਨੂੰ ਹੀ ਪ੍ਰਾਪਤੀਆਂ ਦਾ ਤੌਖਲਾ ਬਣਿਆ ਰਹਿੰਦਾ ਹੈ । ਇਸ ਲਈ ਜੇਕਰ ਇਹ 'ਹਉਂ' ਨਿਵਿਰਤ ਹੋ ਜਾਵੇ ਤਾਂ ਆਸਅੰਦੇਸੇ ਆਪੇ ਹੀ ਮੁੱਕ ਜਾਂਦੇ ਹਨ :ਆਸ ਅੰਦੇਸੇ ਤੇ ਨਿਹਕੇਵਲ ਹਉਮੈ ਸਬਦਿ ਜਲਾਏ । (ਵਾਰ ਆਸਾ ਮ: ੧, ੯) ੨. ਚਿੰਤਾ ਚਿੰਤਾ (anxiety) ਵਧੇਰੇ ਅਨਿਸਚਿਤ ਤੇ ਅਕੇਤ ਜਿਹਾ ਤੌਖਲਾ ਹੈ । ਜ਼ਿੰਦਗੀ ਦੀ ਬੇਯਕੀਨੀ ਤੇ ਇਸ ਵਿਚ ਸੁਰੱਖਿਆ ਦੀ ਅਣਹੋਂਦ ਮਨੁਖ ਦੀ ਮੂਲ ਚਿੰਤਾ ਹੈ । ਇਹ ਜੀਵਨ ਦੀ ਅਨਿਸ਼ਚਿਤੜਾ ਤੋਂ ਪੈਦਾ ਹੋਇਆ ਮਨੋ-ਕਾਂਬਾ ਹੈ । ਹਰ ਉਹ ਅਵਸਥਾ ਜਿਸ ਵਿੱਚੋਂ ਸੰਸਾ ਜਾਂ “ਦੁਤੀਆ ਸੋਚ' ਜਾਗਦੀ ਹੈ, ਮਨੁੱਖ ਨੂੰ ਚਿੰਤਾਵਾਨ ਬਣਾਉਂਦੀ ਹੈ । ਦੋਚਿੱਤੀ ਵਿੱਚੋਂ ਸੰਸਾ ਜਾਗਦਾ ਹੈ ਤੇ ਸੰਸੇ ਵਿੱਚੋਂ ਚਿੰਤਾ ਪੈਦਾ ਹੁੰਦੀ ਹੈ । ਸਾਡੇ ਹਰ ਕਦਮ ਉੱਤੇ "ਪਾਛੇ ਬਾਘ ਡਰਾਵਣੋ · ਆਗੇ ਅਗਨਿ ਤਲਾਉ ਜਾਪਦਾ ਹੈ । | ਇਹ ਦੁਚਿੱਤੀ, ਜ਼ਿੰਦਗੀ ਦੀ ਹਰ ਅਵਸਥਾ ਵਿਚ ਮੌਜੂਦ ਹੈ, ਇਸੇ ਲਈ ਮਨੁਖ ਨੂੰ ਸਦਾ ਇਹ ਮਹਿਸੂਸ ਹੁੰਦਾ ਹੈ ਕਿ ਚੰਤ ਭਵਨ ਮਨ ਪਰਿਓ ਹਮਾਰਾ । (ਆਸਾ ਕਬੀਰ) ਧਨ ਦੀ ਹਾਨੀ ਹੋ ਜਾਏ, ਮਾਲਕੀ ਵਿਚ ਫ਼ਰਕ ਪੈ ਜਾਏ, ਮਨਿੱਛਤ ਪਦਾਰਥ ਦੀ ਪ੍ਰਾਪਤੀ ਨਾ ਹੋ ਸਕੇ, ਕੋਈ ਅਪਦਾਂ ਵਾਪਰ ਜਾਏ, ਜਾਂ ਉਸ ਦੇ ਵਾਪਰਨ ਦੀ ਸੰਭਾਵਨਾ ਬਣ ਰਹੀ ਹੋਵੇ, ਵਰਤਮਾਨ ਜਾਂ ਭਵਿੱਖ ਦੀ ਸਥਿਤੀ ਬਾਰੇ ਅਨਿਸਚਿਤਤਾ ਪੈਦਾ ਹੋ ਜਾਵੇ ਤਾਂ ਚਿੰਤਾ ਦੀ ਵੇਦਨਾ ਜਾਗਦੀ ਹੈ । ਜਦੋਂ ਗੁਰੂ ਨਾਨਕ ਨੇ ਚਾਰੇ ਪਾਸੇ ਨਜ਼ਰ ਮਾਰੀ ਤਾਂ ਫ਼ਰੀਦ ਦੇ ‘ਊਚੈ ਚੜ੍ਹ ਕੇ ਦੇਖੇ ਵਾਂਗ ਉਸ ਨੂੰ ਵੀ ਇਹੋ ਜਾਪਿਆ ਕਿ ਚਿੰਤਤ ਹੀ ਦੀਸੈ ਸਭੁ ਕੋਇ ॥ (ਰਾਮਕਲੀ ਮ: ੧, ਦੁਖ, ਓਅੰ) ਇਹ ਚਿੰਤਾ ਸਾਡੀ ਮਾਨਸਿਕ ਪੀੜਾ ਹੈ ਜੋ ਸਾਨੂੰ ਭਟਕਾਈ ਫਿਰਦੀ ਹੈ । ਇਸ ਨੇ ਸਾਡੀ ਨੀਂਦ ਹਰਾਮ ਕੀਤੀ ਹੋਈ ਹੈ : ਮਨਮੁਖ ਭਰਮੈ ਸਹਸਾ ਹੋਵੈ ॥ ਅੰਤਰੇ ਚਿੰਤਾ ਨੀਂਦ ਨਾ ਸੋਵੈ ॥ (ਸੋਰਠਿ ਵਾਰ ਮ: ੪) (ਜਿਸ ਨੇ) ਸ਼ਬਦ ਦੁਆਰਾ (ਅਪਣੀ ਹਉਮੈ ਨੂੰ ਸਾੜ ਲਿਆ ਹੈ (ਉਹ ਪਾਣੀ) ਆਸਾਂ ਤੇ ਤੌਖਲਿਆਂ ਤੋਂ ਮੁਕਤ ਹੋ ਗਿਆ ਹੈ । ? ਸਲੋਕ ਵਾਰਾਂ ਤੇ ਵਧੀਕ ਮ: ੧ ॥