ਪੰਨਾ:Alochana Magazine April, May and June 1968.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਾ ਪ੍ਰਧਾਨ ਸਮਾਜਿਕ ਡਰ ਸੀ । ਇਸ ਪ੍ਰਧਾਨ ਸਮਾਜਿਕ ਭੈ ਤੋਂ ਛੁੱਟ ਲੋਕਾਂ ਨੂੰ ਦੁੱਖ ਤੇ ਭੁੱਖ ਦਾ ਕਾੜਾਂ’ ਸੀ ਜੋ ਸਭ ਨੂੰ ਵਿਆਪ ਰਿਹਾ ਸੀ, 'ਰਗ ਤੇ ਸੋਗ ਦਾ ਡਰ ਸੀ ਜੋ ਸਭ ਨੂੰ ਖਾ ਰਿਹਾ ਸੀ ਤੇ ਸਿੱਧਾਂਤਕ ਪੱਧਰ ਉੱਤੇ ਮਾਇਆ ਦਾ ਡਰ ਸੀ-ਜੋ ਅਣਹੋਂਦੀ ਵੀ ਹੋਂਦ ਨੂੰ ਖਾ ਰਹੀ ਸੀ । ਭੈ ਤੇ ਨਿਰਭਉ ਡਰਤਾ ਫਿਰੈ ! ਹੱਦੀ ਕਉ ਅਣਹੋਂਦੀ-ਹਿਰੋ । -(ਰਾਮ ਕਲੀ ਮ: ੫) ੪. ਤਾਸ ਸ, ਡਰ ਦੀ ਬਹੁਲਤਾ ਦਾ ਨਾਮ ਹੈ । ਇਹ ਮਨ ਦਾ ਆਵੇਗ ਹੈ ਜੋ ਮਨ ਨੂੰ ਕੁਥਾਵਾਂ ਤੇ ਅਸੰਤੁਲਿਤ ਕਰ ਦਿੰਦਾ ਹੈ । ਸਾਧਾਰਣ ਭੈ ਮਨ ਉਪਰ ਇਤਨਾ ਹਾਵੀ ਨਹੀਂ ਹੁੰਦਾ ਜਿਤਨਾ ਸ। ਤਾਸ ਤਾਂ ਮਨ ਨੂੰ ਝੰਜੋੜ ਸੁੱਟਦਾ ਹੈ ਤੇ ਉਸ ਦੀ ਨਿਰਣੈ-ਸ਼ਕਤੀ ਨੂੰ ਚਿੱਤ ਕਰ ਦਿੰਦਾ ਹੈ । | ਗੁਰਬਾਣੀ ਵਿਚ ਸਭ ਤੋਂ ਵੱਡਾ ਸੇ ਜਮ ਦਾ ਤ੍ਰਿਸ਼ ਦੱਸਿਆ ਹੈ ਜਿਸ ਦੀ ਦਸਤਕ ਹਰ ਦਰਵਾਜ਼ੇ ਉੱਤੇ ਹੈ : ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨ ॥ -(ਗਉੜੀ ਮਃ ੧) ਮੌਤ ਦਾ ਡਰ ਜਨਮ-ਜਾਤ ਹੈ । ਇਹ ਤਾਸ ਪਿਛਲੇ ਜਨਮਾਂ ਵਿਚ ਅਨੁਭਵ ਕੀਤੀ ਮਰਨ-ਪੀੜਾ ਦੇ ਸੰਸਕਾਰਾਂ ਉੱਤੇ ਅਧਾਰਿਤ ਹੈ। ਇਹ ਅਨਪੜਾਂ ਤੇ ਵਿਦਵਾਨਾਂ, ਸਭ ਨੂੰ ਇੱਕ ਤਰ੍ਹਾਂ ਵਾਪਰਦਾ ਹੈ । ਤੱਤਾਂ ਦਾ ਪਿੰਡ ਜਾਣਾ, ਮੋਹ-ਮਮਤਾ ਦੇ ਪਾਤਰ ਸਾਕ-ਸਨਬੰਧੀਆਂ ਦਾ ਨਿੱਖੜ ਜਾਣਾ, ਜ਼ਿੰਦਗੀ ਭਰ ਦੀ ਮਿਹਨਤ ਨਾਲ ਜੁੜੇ ਧਨ-ਪਦਾਰਥ ਤੇ ਮਿਲਖਮੁਰਾਤਬੇ ਨੂੰ ਹੋਰਨਾਂ ਦੇ ਤਰਸ ਉੱਤੇ ਛੱਡ ਜਾਣਾ, ਤੇ ਫਿਰ ਇਹ ਪਤਾ ਨ ਹੋਣਾ ਕਿ ਆਪਣੀ ਕੋਈ ਹੱਦ ਹੋਵੇਗੀ ਕਿ ਨਹੀਂ ਅਤੇ ਜੇ ਹੋਵੇਗੀ ਤੇ ਕਿਹੋ ਜਿਹੀ ?--- ਇਹ ਸਭ ਡਰ ਰਲ ਕੇ ਇਕ ਵੱਡਾ ਸਹਿਮ ਪੈਦਾ ਕਰਦੇ ਹਨ । ਹਰ ਮਨੁਖ ਮਹਿਸੂਸ ਕਰਦਾ ਹੈ : ਜਮ ਕੋ ਤ੍ਰਾਸ ਭਇਓ ਉਰ ਅੰਤਰਿ ਜੈਤਸਰੀ ਮ: ੯). ਤੇ ਇਸ ਤ੍ਰਾਸ ਦੀ ਨਵਿਰਤੀ ਲਈ ਧਰਮ ਦਾ ਆਸਰਾ ਭਾਲਦਾ ਹੈ । | ਮਨੁਖ ਦੀ ਜ਼ਿੰਦਗੀ ਵਿਚ ਤਰ੍ਹਾਂ ਤਰ੍ਹਾਂ ਦੇ ਅੰਦੇਸੇ, ਚਿੰਤਾਵਾਂ, ਤੌਖਲੇ, ਭੈ, ਸਹਿਮ ਤੇ ਤਾਸ ਭਰੇ ਪਏ ਹਨ । ਉਹ ਇਨ੍ਹਾਂ ਨੂੰ ਹੰਢਾਉਂਦਾ ਹੈ-ਸਗੋਂ ਇਨ੍ਹਾਂ ਹੱਥੀਂ ਹੰਢਦਾ ਹੈ । ਇਹ ਸੱਤੇ 'ਸੰਸਾਰਕ ਡਰ’ ਦੇ ਵਿਆਪਕ ਵਰਗ ਦੇ ਵੰਨ ਸੁਵੰਨੇ ਰੂਪਾਂਤਰ ਸਮਝੇ ਜਾ ਸਕਦੇ ਹਨ । ੧੧