ਪੰਨਾ:Alochana Magazine April, May and June 1968.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਾਂਦੀ ਪਰਸਪਰ ਸੰਬੰਧ ਦੀ ਇਹ ਢਲਾਣ 'ਹੁਕਮ' ਹੈ; ਤੇ ਕੁਦਰਤ ਤੋਂ ਕਾਦਰ ਵਲ ਨੂੰ ਅਥਵਾ ਬੰਦੇ ਤੋਂ ਹੁਕਮੀ ਵੱਲ ਨੂੰ ਜਾਂਦੀ ਉਚਿਆਣ 'ਭਉ' ਹੈ । ਤੇ ਇਸ ਪਾਵਨ ਭਉ ਵਿਚ ਬੱਝੀ ਕੁਦਰਤ ਆਪਣੇ ਆਪ ਨੂੰ ਹੁਕਮੀ ਦੇ ਅਰਪਣ ਕਰ ਰਹੀ ਹੈ-ਉਸ ਦੀ ਰਜ਼ਾ ਵਿਚ ਢਲ ਰਹੀ ਹੈ । ਇਸੇ ਲਈ ਗੁਰਬਾਣੀ ਵਿਚ ਸਾਰੀ ਸਿਰਜਨਾ ਨੂੰ ਕਿਧਰੇ 'ਭਉ' ਵਿਚ ਕਿਹਾ ਹੈ, ਕਿਧਰੇ ਹੁਕਮ ਵਿਚ ਤੇ ਕਿਧਰੇ ਰਜ਼ਾ ਵਿਚ । ਇਉਂ ਜਾਪਦਾ ਹੈ ਜਿਵੇਂ “ਹੁਕਮ 'ਭਉ' ਤੇ 'ਰਜ਼ਾ’ ਇਹ ਤਿੰਨੇ ਸ਼ਬਦ ਇੱਕ ਹੀ ਅਵਸਥਾ ਦੇ ਤਿੰਨ ਵੱਖੋ ਵੱਖ ਪੱਖਾਂ ਦੀ ਅਨੁਭੂਤੀ ਨੂੰ ਪ੍ਰਗਟ ਕਰਦੇ ਹਨ । ਹੁਕਮ’ ਉਸੇ ਅਵਸਥਾ ਦੇ ਗਿਆਨਵਾਚਕ (Cognitive) ਪੱਖ ਦਾ ਪ੍ਰਤੀਕ ਹੈ; ਭਉ’ ਉਸ ਦੇ ਭਾਵ ਵਾਚਕ (Affective) ਪੱਖ ਨੂੰ ਤੇ 'ਰਜ਼ਾ' ਕ੍ਰਿਆਵਾਚਕ (Conative) ਪੱਖਾਂ ਨੂੰ ਪ੍ਰਗਟਾਉਂਦੀ ਹੈ । | ਹੁਣ ਇਹ ਗੱਲ ਸਮਝਣੀ ਔਖੀ ਨਹੀਂ ਜਾਪਦੀ ਕਿ ਇਸ ਪਾਵਨ 'ਭਉ' ਦੇ ਜਾਗਿਆਂ ਸੰਸਾਰਕ 'ਡਰ' ਕਿਵੇਂ ਦੂਰ ਹੋ ਜਾਂਦੇ ਹਨ । ਜਦ 'ਭਉ' ਤੇ 'ਹੁਕਮ ਇਕ ਹੀ ਵਸਤ ਹੈ ਤੇ ਸਾਡੇ ਡਰ (ਡਰਾਂ ਦੇ ਸ਼੍ਰੋਮਣੀ ਡਰ ਮੌਤ ਦੇ ਡਰ' ਸਮੇਤ) ਇਸ ਹੁਕਮ ਵਿਚ ਬੱਝੇ ਹੋਏ ਹਨ, ਤਾਂ ਇਸ ਹੁਕਮ ਦੀ ਪਛਾਣ (ਭਉ) ਦੇ ਜਾਣ ਨਾਲ ਸਾਰੇ ਡਰ ਆਪੇ ਛਾਈ ਮਾਈਂ ਹੋ ਜਾਣੇ ਚਾਹੀਦੇ ਹਨ। ਜਿਵੇਂ ਉੱਪਰ ਕਿਹਾ ਗਿਆ ਹੈ, ਗੁਰਬਾਣੀ ਵਿਚ 'ਭਉ' ਕਿਸੇ ਭਇਆਨਕ-ਰੂਪ ਹਮ ਦਾ ਭਉ ਨਹੀਂ, ਕਿਸੇ ਜੱਬਾਰ ਜਾਂ ਕੱਹਾਰ ਖ਼ੁਦਾ ਦਾ ਖੌਫ਼ ਨਹੀਂ ਸਗੋਂ ਇਕ ਅਜਿਹੇ ਹਮਦਰਦ ‘ਪੁਰਖ' ਦਾ ਪਾਵਨ 'ਭਉ' ਹੈ ਜੋ ਚਿਤੈ ਅੰਦਰ ਸਭੁ ਕੋ ਵੇਖਿ ਨਦਰੀ ਹੇਠ ਚਲਾਇਦਾ ॥ (ਵਾਰ ਆਸਾ ਮਃ ੧) ਇੱਥੇ 'ਨਦਰ' ਦੇ ਅਰਥ ਕੇਵਲ ਨਿਗਰਾਨੀ ਕਰਦੀ, ਤਾਕ-ਤਾਕ ਵਰਤਦੀ ਨਿਗਾਹ ਹੀ ਨਹੀਂ ਸਗੋਂ ਮਿਹਰ ਦੀ ਨਜ਼ਰ ਭੀ ਹੈ । ਗੁਰਬਾਣੀ ਵਿਚ 'ਨਦਰ' ਦੀ ਇਉਂ ਸਲੇਸ਼ ਰੂਪ ਵਿਚ ਕੀਤੀ ਵਰਤੋਂ ਇਸ ਗੱਲ ਦਾ ਰਾਜ਼ ਖੋਲਦੀ ਹੈ ਕਿ 'ਭਉ' ਆਨੰਦਮਈ ਕਿਵੇਂ ਜਾਪਦਾ ਹੈ । ਉਹ ਇਸ ਲਈ ਕਿ 'ਪਾਵਨ ਭਉ' ਵਿਚ ਬੱਝਾ ਮਨੁੱਖ ਇੱਕੇ ਵਕਤ ਹੁਕਮੀ ਦੀ ਕਰੜੀ ਨਿਗਰਾਨੀ (=ਨਦਰ) ਤੇ ਉਸ ਦੀ ਬਖ਼ਸ਼ਿਸ਼ ਦੀ ਨਜ਼ਰ (=ਨਦਰ) ਦਾ ਪਤਰ ਹੁੰਦਾ ਹੈ । ਇਉਂ 'ਭਉ' ਉਸ ਪਾਵਨ ਸੱਤਾ ਅੱਗੇ ਕੀਤੇ ਆਤਮ-ਸਮਰਪਣ ਦਾ ਨਾਮ ਹੈ ਜੋ ਕੇਵਲ ਉੱਚਤਮ ਸੱਚ ਹੀ ਨਹੀਂ; ਉੱਚਤਮ ਪਿਆਰ ਵੀ ਹੈ । ਭਉ ਤੇ ਹੋਰ ਭਾਵੁਕ ਅਨੁਭਵ ਇਸ 'ਭਉ' ਵਿਚ ਇਕ ਆਕਰਸ਼ਣ ਸ਼ਕਤੀ ਹੁੰਦੀ ਹੈ । ਇਕ ਚੁੰਬਕੀ ਖਿੱਚ ਜੋ ਅਨੁਭਵੀ ਨੂੰ ਇਸ 'ਭਉ' ਦੇ ਸੋਮੇ ਵੱਲ ਖਿੱਚਦੀ ਹੈ, ਤੇ ਉਸ ਦੇ ਅੰਦਰ ਇਕ ਤਸੱਲੀ, ਇਕ ਸਰੂਰ ਜਿਹਾ ਭਰਦੀ ਹੈ । ਫੇਰ ਜੀ ਕਰਦਾ ਹੈ ਕਿ ਇਸ ਸਰੂਰ ਵਿਚ ਮਸਤ ਟਿਕੇ ਰਹੀਏ ਉਸ ਪਾਵਨ ਹੱਦ ਦੀ ਮੌਜੂਦਗੀ ਦੇ ਇਹਸਾਸ ਦੇ ਨਸ਼ੇ ਵਿਚ ਜਿਸ ਦੀ ਮੌਜੂਦਗੀ 9u