ਪੰਨਾ:Alochana Magazine April, May and June 1968.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨੇ ਸਾਨੂੰ ਇਹ ਭਉ ਦਿੱਤਾ ਹੈ । ਇਉਂ ਲਗਦਾ ਹੈ ਜਿਨ੍ਹਾਂ ਇਹ ਭਉ ਮਾਣਿਆ ਹੈ ਉਹ ਇਸ ਦੇ ਨਸ਼ੇ ਵਿਚ ਦੀਵਾਨੇ ਹੋਏ ਸੰਸਾਰ ਤੋਂ ਹੀ ਵਿਰੱਕਤ ਹੋ ਗਏ : ਭਉ ਤੇਰਾ ਭਾਂਗ ਖਲੜੀ ਮੇਰਾ ਚੀਤ ॥ ਮੈਂ ਦੇਵਾਨਾ ਭਇਆ ਅਤੀਤ । (ਤਿਲੰਗ ਮ: ੧ ਘਰ ੨) ਇਉਂ ਭਉ ਤੋਂ ਪੈਦਾ ਹੋਈ ਦੀਵਾਨਗੀ ਵਿੱਚੋਂ ਹੀ ਵੈਰਾਗ ਦਾ ਜਨਮ ਹੁੰਦਾ ਹੈ : ਭੈ ਤੇ ਬੈਰਾਗ ਉਪਜੈ (ਮਾਰੂ ਵਾਰ ਮ: ੪, ਸਲੋਕ ਮ: ੫) ਤੇ ਫੇਰ ਸੰਸਾਰਕ ਮੋਹ ਤੋਂ ਉਪਰਾਮ ਹੋਏ ਮਨ ਵਿਚ ਇਕ ਅਨੂਠਾ ਪਿਆਰ, ਇਕ ਅਲੌਕਿਕ ਭਉ ਜਾਗਦਾ ਹੈ । ਭਉ ਵਿਚੋਂ ਪਿਆਰ ਕਿਵੇਂ ਪੈਦਾ ਹੁੰਦਾ ਹੈ ?-ਇਹ ਗੱਲ ਸਮਝਣੀ ਸੌਖੀ ਨਹੀਂ ਤੇ ਨਾ ਹੀ ਹਰ ਕਿਸੇ ਦੀ ਪਕੜ ਵਿਚ ਆ ਸਕਦੀ ਹੈ : ਭੈ ਵਿਚਿ ਭਾਉ ਭਾਇ ਕਉ ਬੁਝਹਿ (ਕੇਦਾਰਾ ਕਬੀਰ) ਪਰ ਜਿਨ੍ਹਾਂ ਨੂੰ ਇਹ ਪ੍ਰਾਪਤੀ ਹੋ ਜਾਂਦੀ ਹੈ ਉਨਾਂ ਦੇ ਜੀਵਨ ਦੀ ਰੰਗਣ ਹੀ ਸਉਰ ਜਾਂਦੀ ਹੈ : ਸਤਿਗੁਰ ਮਿਲਿਐ ਭਉ ਉਪਜੈ ਭੈ ਭਾਇ ਰੰਗੁ ਸੰਵਾਰਿ । (ਵਾਰ ਸੂਹੀ ਮ: ੩) ਜਿਚਰ ‘ਭੴ' ਵਿਚਲੇ ‘ਭਾਉਂ’ ਦੀ ਪੂਰੀ ਸਮਝ ਨ ਆਵੇਂ, 'ਭਉ' ਦੇ ਸੰਕਲਪ ਤੋਂ ਕਾਦਰ ਦਾ ਰੂਪ ਕੇਵਲ ਪਿਤਾ ਵਾਲਾ ਰੂਪ ਹੀ ਜਾਪਦਾ ਹੈ-ਜੋ ਪਿਤਾ ਵਾਂਗ ਕਰਤਾ ਵੀ ਹੈ, ਹੁਕਮੀ ਵੀ ਹੈ, ਹਮਦਰਦ ਵੀ ਹੈ ਤੇ ਮਿਹਰਵਾਨ ਵੀ । ਪਰ ਜਦੋਂ 'ਭਉ' ਵਿਚਲੇ ‘ਭਾਉ' ਦਾ ਅੰਗ ਸਪਸ਼ਟ ਹੋ ਜਾਵੇ ਤਾਂ ਇਕ ਨਵਾਂ ਪ੍ਰਤੀਕ ਜਾਗਦਾ ਹੈ-ਹੁਣ ਹੁਕਮੀ ਤੇ ਬੰਦੇ ਦਾ ਸੰਬੰਧ ਪਿਤਾ-ਪੁਤਰ ਜਿਹਾ ਨਹੀਂ, ਪਤੀ-ਪਤਨੀ ਜਿਹਾ ਬਣ ਨਿਬੜਦਾ ਹੈ। ਉਹ ਮਾਲਿਕ ਇਕ · ਪੁਰਖ ਹੈ, ਤੇ ਅਸੀਂ ਸਭ ਉਸ ਨੂੰ ਪਿਆਰ ਕਰਨ ਵਾਲੀਆਂ ਇਸੜੀਆਂ ਹਾਂ, ਤੇ ਹਰ ਇਸਤ੍ਰੀ ਲਈ ਇਹੈ ਬਣ ਆਉਦਾ ਹੈ ਕਿ : ਭਉ ਸੀਗਾਰ ਤਬੋਲ ਰਸ, ਭੋਜਨ ਭਾਉ ਕਰੇਇ । ਤਨ ਮਨ ਸਉਪੇ ਕੰਤ ਕਉ ਤਉ ਨਾਨਕ ਭੋਗ ਕਰੇਇ ॥ (ਵਾਰ ਹੀ ਮ: ੩) 'ਭਉ' ਤੇ “ਭਾਉ’ ਦਾ ਇਕ ਅਨਿੱਖੜਵਾਂ ਸੰਬੰਧ ਹੈ । ਪਿਆਰ ਉਸ ਦੇ ਅੰਦਰ ਜਾਗਦਾ ਹੈ ਜਿਸ ਦੇ ਮਨ ਅੰਦਰ ਮਾਲਿਕ ਦਾ ਭਉ ਪ੍ਰਵੇਸ਼ ਕਰਦਾ ਹੋਵੇ : ਨਾਨਕ ਜਿਨ ਮਨਿ ਭਉ ਤਿਨਾ ਮਨਿ ਭਾਉ । (ਵਾਰ ਆਸਾ ਮ: ੧) | ਗੁਰਬਾਣੀ ਦੇ ਜੋਗ ਵਿਚ 'ਭਉ' ਤੇ 'ਭਾਉ’ ਜੋਗੀ ਦੀ ਕਿੰਗਰੀ ਦੇ ਦੋ ਤੂੰਬੇ ਹਨ ਜਿਨ੍ਹਾਂ ਦੋਹਾਂ ਬਾਥੋਂ ਇਹ ਕਿੰਗਰੀ ਨਹੀਂ ਵਜ ਸਕਦੀ : ਇਸ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ! (ਵਡਹੰਸ ਵਾਰ ਮ: ੩) ੧੬