ਪੰਨਾ:Alochana Magazine April, May and June 1968.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

1 ਇਹ ਤਨ ਰੂਪ ਚੋਲਾ ਜਿਸ ਨੂੰ ਮਾਇਆ ਨੇ ਪਾਹਿਆ ਤੇ ਲੋਭ ਨੇ ਰੰਗਿਆ ਹੈ ਉਸ ‘ਕੰਤ ਦੀ ਨਜ਼ਰ ਵਿਚ ਪਰਵਾਣ ਹੈ । ਇਸ ਉੱਤੇ ਜਦੋਂ ਤੀਕ ਉਸ ਦਾ ਮਨ-ਪਸੰਦ ਰੰਗ ਨਹੀਂ ਚੜ੍ਹਦਾ ਮਨੁੱਖ-ਰੂਪ ਇਸਤ੍ਰੀ ਉਸ ਪਿਆਰੇ ਨਾਲ ਸੋਜ ਨਹੀਂ ਮਾਣ ਸਕਦੀ । ਐਪਰ, ਨਵਾਂ ਰੰਗ ਚਾੜ੍ਹਨ ਲਈ ਇਸ ਨੂੰ ਪਹਿਲਾਂ ਖੁੰਬ ਚਾੜ੍ਹਨਾ ਪਵੇਗ-ਤੇ ਇਹ ਭਉ ਦੀ ਭੱਠੀ ਉੱਤੇ ਹੀ ਚਾੜਿਆ ਜਾ ਸਕਦਾ ਹੈ : ਭੈ ਵਿਚਿ ਖੁੰਬਿ ਚੜਾਈਐ (ਵਾਰ ਆਸਾ ਮ: ੧) | ਇਸ ਲਈ ਜਦੋਂ ਵੀ ਜ਼ਿੰਦਗੀ ਦੇ ਜਾਮੇ ਨੂੰ ਸਦਾਚਾਰਕ ਰੰਗ ਵਿਚ ਰੰਗਣਾ ਹੋਵੇ, ਉਸ ਨੂੰ ਪਹਿਲਾਂ 'ਭਉ' ਵਿੱਚੋਂ ਲੰਘ ਕੇ ਵਿਕਾਰਾਂ ਦੀ ਮੈਲ ਕੱਟਣੀ ਪੈਂਦੀ ਹੈ : ਭੈ ਬਿਨ ਲਾਗਿ ਨ ਲਗਈ ਨਾ ਮਨ ਨਿਰਮਲੁ ਹੋਇ ॥ ਭੈ ਬਿਨ ਕਰਮ ਕਮਾਵਣੇ ਝੂਠੇ 'ਠਾਉ ਨ ਕੋਇ ॥ ਜਿਸ ਨੋ ਆਪੇ ਰੰਗੇ ਸੁ ਰੁਪਈ ਸਤ ਸੰਗਤਿ ਮਿਲਾਇ ॥ ਆਸਾ ਮ: ੩) ਸਦਾਚਾਰਕ ਸਿਹਤ ਲਈ ਪਰਹੇਜ਼ ਤੇ ਇਲਾਜ ਵਾਲੇ ਦੇ ਰਸਤੇ ਹਨ । ਇਲਾਜ ਦਾ ਰਾਹ ‘ਪਿਆਰ’ ਤੇ ‘ਸਿਮਰਨ’ ਦਾ ਰਾਹ ਹੈ । ਪਰ ਪਰਹੇਜ਼ ਦਾ ਰਾਹ ‘ਭਉ’ ਦਾ ਰਾਹ ਹੈ-ਤੇ ਇਹੋ ਰਾਹ ਜੀਵਨ-ਮੁਕਤੀ ਨੂੰ ਜਾਂਦੇ ਹਨ : ਜੀਵਤ ਮਰਣਾ ਸਭੁ ਕੋ ਕਹੈ ਜੀਵਨ ਮੁਕਤਿ ਕਿਉ ਹੋਇ ? ਭੈ ਕਾ ਸੰਜਮੁ ਜੋ ਕਰੈ ਦਾਰੂ ਭਾਉ ਲਾਇ ॥ ਅਨਦਿਨ ਗੁਣ ਗਾਵੈ ਸੁਖ ਸਹਿਜੇ ਬਿਖੁ ਭਵਜਲ ਨਾਮ ਤਰੇਇ ॥ (ਵਾਰ ਰਾਮਕਲੀ ਮ: ੩) ਭਉ ਤੇ ਨਿਰਭਉ : | ਮਾਨਵ-ਵਿਗਿਆਨ ਦੇ ਨਿਕਾਸ-ਵਾਦੀ ਸਿੱਧਾਂਤ (ejection theory) ਅਨੁਸਾਰ ਮਨੁੱਖ ਆਪਣੇ ਇਸ਼ਟ ਦੇ ਗੁਣਾਂ ਦੀ ਸੰਕਲਪਣਾ ਆਪਣੇ ਅੰਦਰੋਂ ਹੀ ਕਰਦਾ ਹੈ । ਆਪਣੀਆਂ ਤੱਟੀਆਂ ਤੇ ਉਣਤਾਈਆਂ ਦੀ ਆਦਰਸ਼ਕ ਪ੍ਰਤੀ ਨੂੰ ਸੰਕਲਪ ਕੇ ਇਸ ਕਲਪਣਾ ਨੂੰ ਇਕ ਬਿੰਬ ਵਿਚ ਮੂਰਤੀਮਾਨ ਕਰਦਾ ਹੈ; ਤੇ ਫੇਰ ਅਦਬ ਵਿਚ ਉਸ ਅੱਗੇ ਆਪਣਾ ਸਿਰ ਝੁਕਾ ਦਿੰਦਾ ਹੈ । ਜੇਕਰ ਇਸ ਸਿੱਧਾਂਤ ਨੂੰ ਸੀਕਾਰ ਕਰੀਏ, ਤਾਂ ਇਕ ਗਲ ਪ੍ਰਵਾਣ ਕਰਨੀ ਪਵੇਗੀ; ਉਹ ਇਹ ਕਿ ਜਦ 'ਭਉ' ਗੁਰਬਾਣੀ ਵਿਚ ਇਤਨਾ ਵਿਆਪਕ ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਇ । ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਇ ? (-ਤਿਲੰਗ ਮਃ ੧ ਘਰ ੩) ੧੮