ਪੰਨਾ:Alochana Magazine April, May and June 1968.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਨੇਕ ਸਿਆਣੇ ਸੱਜਣਾਂ ਦਾ ਵਿਚਾਰ ਬਣ ਗਿਆ ਹੈ ਕਿ ਸਾਰੇ ਗੁਰਪੁਰਬ, ਸੂਰਜਸਮਤ (ਬਿਕ੍ਰਮੀ ਤੇ ਈਸ਼ੀ) ਦੋਹਾਂ ਵਿਚ, ਵਿਸ਼ਟਿਆਂ ਯਾ ਈਸ਼ੀ ਤਾਰੀਖਾਂ ਅਨੁਸਾਰ ਮਨਾਏ ਜਾਣੇ ਚਾਹੀਦੇ ਹਨ । ਭਾਵੇਂ ਇਹ ਵਿਚਾਰ ਉਤਪੱਤੀ ਸ਼ਾਸਤ੍ਰ ਦੇ ਕੁਦਰਤੀ ਸਿੱਧਾਂਤ ਵਿਰੁੱਧ ਹੈ ; ਤਦ ਭੀ ਸਭਨਾਂ ਮੁਖੀ ਸਭਾ ਸੋਸਾਇਟੀਆ ਨੂੰ ਇਸ ਮਸਲੇ ਉੱਤੇ ਪੂਰੇ ਗਹੁ ਨਾਲ ਵਿਚਾਰ ਕਰ ਕੇ, ਪੱਕਾ ਫ਼ੈਸਲਾ ਕਰਨਾ ਚਾਹੀਦਾ ਹੈ, ਤਾਂ ਜੋ ਅੱਗੋਂ ਲਈ ਇਹ ਹੈਰਾਨੀ ਤੇ ਆਪੋਧਾਪ ਮੁੱਕ ਜਾਏ; ਅਤੇ ਇਕ ਸਹੀ ਤੇ ਸਿੱਧੀ ਟੱਕ ਬੱਝ ਜਾਵੇ । ਦੂਜੀ ਗੱਲ ਜ਼ਰੂਰੀ ਵਿਚਾਰ-ਗੋਚਰੀ ਇਹ ਹੈ ਕਿ ਸਤਿਗੁਰਾਂ ਤੇ ਹੋਰ ਪੁਜ ਸਿੱਧ ਪੁਰਖਾਂ ਦੇ ਜਨਮ-ਸੰਮਤਾਂ ਤੇ ਤਿੱਥਾਂ ਮੰਨਣ-ਮਨਾਉਣ ਵਿਚ, ਦਿਨਾਂ ਦੇ ਤਾਂ ਕਿਤੇ ਰਹੇ, ਵਰਿਆਂ ਦੇ ਫ਼ਰਕ ਪਏ ਹੋਏ ਹਨ । ਜਿਵੇਂ ਕਿ ਗੁਰੂ ਬਾਬਾ ਨਾਨਕ ਸ਼ਾਹ ਦਾ ਜਨਮ ਕੱਤਕ ਪੰਨਿਆਂ ਦਾ ਮੰਨਿਆ ਤੇ ਮਨਾਇਆ ਜਾ ਰਿਹਾ ਹੈ; ਪਰ, ਅਨੇਕਾਂ ਪ੍ਰਾਚੀਨ ਜਨਮ ਸਾਖੀਆਂ-ਵਲਾਇਤ ਵਾਲੀ’ ‘ਹਾਫ਼ਿਜ਼ਾਬਾਦੀ, 'ਮੀਣੇ ਗੁਰੁ ਮਿਹਰਵਾਨ (ਸੋਢੀ ਮਨੋਹਰ ਦਾਸ) ਦੀ ਲਿਖੀ “ਪੋਥੀ ਸਚ ਖੰਡ', 'ਮਹਿਮਾ ਪ੍ਰਕਾਸ਼ ਤੇ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਆਦਿ-ਵਿਚ ‘ਵੈਸਾਖ ਦੀ ਤੀਜ’ ਦਾ ਲਿਖਿਆ ਲੱਭਦਾ ਹੈ । ਸਤਿਗੁਰੂ ਨਾਨਕ ਸਾਹਿਬ ਦੀ ਸੰਤਾਨ ਵਿੱਚੋਂ, ਸ਼੍ਰੀ ਸੁਖਵਾਸੀ ਰਾਇ ਨੇ ਵੀ ਆਪਣੇ ਰਚੇ ਗੰਥ ਗੁਰੂ ਨਾਨਕ ਵੰਸ ਪ੍ਰਕਾਸ਼' ਵਿਚ ਬਾਬਾ ਜੀ ਦਾ ਜਨਮ, ‘ਵੈਸਾਖ ਦੀ ਤੀਜ' ਦਾ ਹੀ ਮੰਨਿਆ ਹੈ । ਅਰੁ ਕੱਤਿਕ ਨਿਆ’ ਨੂੰ ਸ੍ਰੀ ਚੰਦ ਜੀ ਜਨਮੇ ਦੱਸਿਆ ਹੈ ! (ਸਾਖੀ ਸ੍ਰੀ ਚੋਲਾ ਸਾਹਿਬ ਕੀ ਉਰਦੂ ਸਫ਼ਾ ੩) ਫੇਰ ਪੁਰਾਤਨ ਸਾਖੀ-ਪੋਥੀਆਂ ਵਿਚ, ਗੁਰੂ ਬਾਬਾ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ-(ਸੰਮਤ ੧੫੯੫, ਮਿਤੀ ਅੱਸੂ ਸੁਦੀ ਦਸਮੀ ਲਿਖੀ ਹੈ ਪਰ ਸਰਾਧ-ਖਿਆਹ ਦੀ ਰੀਤ ਚਲਾਉਣ ਵਾਲੇ ਖੋਖੀਆਂ ਨੇ ‘ਦਸਵਾਂ ਸਰਾਧ' (ਅੱਸੂ ਵਦੀ ਦਸਮੀ) ਹੀ ਹਰ ਵਰੇ ਮਨਾਉਣ ਦਾ ਰਿਵਾਜ ਪੱਕਾ ਕਰ ਲਿਆ ਹੈ । ਇਉਂ ਗੁਰੂ ਬਾਬੇ ਦੀ ਉਮਰ ਪੰਦਰਾਂ ਦਿਨ ਹੋਰ ਘਟਾ ਦਿੱਤੀ ਗਈ ਹੈ । ਇਸ ਦੇ ਨਾਲ ਹੀ ਗੁਰੂ ਬਾਬੇ ਦੀ ਸਾਰੀ ਸਰੀਰਿਕ ਅਵਸਥਾ ੭੦ ਸਾਲ, ਪੰਜ ਮਹੀਨੇ ਤੇ ਸੱਤ ਦਿਨ ਲਿਖੀ ਤੇ ਮੰਨੀ ਜਾ ਰਹੀ ਹੈ । ਇਹ ਤਦ ਹੀ ਪੂਰੀ ਹੁੰਦੀ ਹੈ; ਜੇ ਜਨਮ-ਸੰਮਤ ਪੰਦਰਾਂ ਸਉ ਪੰਝੀ, ਮਿਤੀ ਵੈਸਾਖ ਸੁਦੀ ਤੀਜ ਦਾ ਮੰਨੀਏ; ਅਤੇ ਦੇਹਾਂਤ-ਸੰਮਤ ਪੰਦਰਾਂ ਸੈ ਪਚਾਨਵੇਂ, ਮਿਤੀ ਅੱਸੂ ਸੁਦੀ ਦਸਮੀ ਦਾ । ਇਹੋ ਬੇਸਰੀ ਮਨੌਤ ਤੇ ਲਿਖਤ, ਹੁਣ ਤਕ ਲੱਭੀਆਂ ਗੁਰ ਪ੍ਰਣਾਲੀਆਂ ਵਿਚ ਵੇਖੀ ਜਾਂਦੀ ਹੈ । ਇਨਾਂ ਅੱਖਰਾਂ ਦੇ ਲਿਖਾਰੀ ਨੇ, ਸਿਖ ਹਿਸਟਰੀ ਸੋਸਾਇਟੀ ਦਾ ਮੈਂਬਰ ਹੁੰਦਿਆਂ ਭਾਈ ਦਾਏ ਦੀ ਲਿਖੀ 'ਜਨਮ ਸਾਖੀ’ ਪਤਿ ੨੨੫/੩੦ ੨੧