ਪੰਨਾ:Alochana Magazine April, May and June 1968.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਰਜਨ ਦੇ ਕਰੀਬ ਪ੍ਰਣੀਆਂ ਲਿਖਤੀ ਗੁਰਪ੍ਰਣਾਲੀਆਂ ਪੜ੍ਹੀਆਂ ਤੇ ਘੋਖੀਆਂ ਹਨ। ਅਤੇ ਸੰਪਾਦਨ ਕਰ ਕੇ ਛਾਪੀਆਂ ਵੀ ਹਨ । ਦੂਜੀ ਵਾਰੀ ਛਾਪਣ ਲਈ, ਨਵੇਂ ਸਿਰੇ ਸੰਧ ਕੇ ਤੇ ਮੁਕੰਮਲ ਕਰਕੇ ਖਰੜਾ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਹਵਾਲੇ ਕੀਤਾ ਹੈ ।” ਖਰੜੇ 'ਚ ਦਿੱਤੀਆਂ ਗੁਰ-ਪ੍ਰਣਾਲੀਆਂ ਦੇ ਅਧਾਰ ਉਤੇ ਖੋਜ-ਪੜਚੋਲ ਕਰਕੇ ਇਕ ‘ਸ਼ੁੱਧ ਗੁਰ-ਪ੍ਰਣਾਲੀ' ਭੀ ਤਿਆਰ ਕੀਤੀ ਹੈ । ਜੋ ਖਰੜੇ ਦੇ ਅਖ਼ੀਰ ਉੱਤੇ ਸ਼ਾਮਿਲ ਕਰ ਦਿੱਤੀ ਗਈ ਹੈ । ਪਰ ਕਮੇਟੀ ਦੇ ਥਾਪੇ ‘ਸਿੱਖ ਇਤਿਹਾਸ ਰੀਸਰਚ ਬੋਰਡ' ਨੇ ਇਸ ਅਮੋਲਕ ਰਤਨ ਨੂੰ-ਜੋ ‘ਸਿੱਖ ਇਤਿਹਾਸ' ਦੀ ਬੁਨਿਆਦ' ਦਾ ਦਰਜਾ ਰੱਖਦਾ ਹੈਕਿਸ ਅਰੇ ਕੋਠੇ-ਠਲੇ ਵਿਚ ਬੰਦ ਕਰ ਦਿੱਤਾ ਜਾਪਦਾ ਹੈ । ਤਾਹੀਓ ਬੋਰਡ ਵੱਲੋਂ ਛਾਪੇ ਗਏ, 'ਬੈਸਾਖੀ ਕੈਲੰਡਰ ਦੀ ਤਿਆਰੀ ਵਿਚ ਉਸ ਦੇ ਚਾਨਣ ਦੀ ਇਕ ਕਿਰਨ ਤਕ ਪਈ ਪ੍ਰਤੀਤ ਨਹੀਂ ਹੁੰਦੀ । ਇਸ ‘ਕੈਲੰਡਰ’ ਦੇ ਅੰਤ ਪੁਰ ਗੁਰਪੁਰਬਾਂ ਦੀ ਜੋ ਸੂਚੀ ਦਿੱਤੀ ਹੈ; ਉਹ ਨਾ ਤਾਂ ਕਿਸੇ ਇਕ ਗੁਰ-ਪ੍ਰਣਾਲੀ ਦੇ ਆਧਾਰ ਉੱਤੇ ਤਿਆਰ ਹੋਈ ਜਾਪਦੀ ਹੈ; ਤੇ ਨਾ ਹੀ ਸ਼ੁੱਧ ਹੈ । ਐਡੀ ਵੱਡੀ ਜ਼ਿੰਮੇਵਾਰ ਤੇ ਸਮਰੱਥ ਸਿੱਖ ਸੰਸਥਾ ਦੀ ਇਹ ਅਣਗਹਿਲੀ ਵੇਖ ਕੇ ਬੜਾ ਦੁੱਖ ਹੁੰਦਾ ਹੈ । ਪਰ, “ਨੱਕਾਰ-ਖ਼ਾਨੇ ਵਿਚ ਤੂਤੀ ਦੀ ਕੌਣ ਸੁਣਦਾ ਹੈ ? ਦਾ ਵਿਚਾਰ ਕਰਕੇ ਚੁੱਪ ਸਾਧ ਰੱਖਣਾ ਹੀ ਉਚਿੱਤ ਸਮਝਿਆ ਗਿਆ । ਫੇਰ ਇਹ ਸੋਚ ਕੇ ਕਿ ਸ਼ਾਇਦ, ਸ਼੍ਰੋਮਣੀ ਕਮੇਟੀ’ ਜਾਂ ਉਸ ਦੇ ਥਾਪੇ 'ਬੋਰਡ’ ਦਾ ਕੋਈ ਹਕੀਕਤ ਪਸੰਦ ਮੈਂਬਰ ਇਸ ਜ਼ਰੂਰੀ ਮਾਮਲੇ ਵੱਲ ਧਿਆਨ ਦੇਣ ਤੇ ਦਿਵਾਣ ਦੀ ਦਲੇਰੀ ਕਰ ਸਕੇ; ਇਹ ਛੋਟਾ ਜਿਹਾ ਲੇਖ ਛਾਪਣ ਦੀ ਗੁਸਤਾਖ਼ੀ ਕੀਤੀ ਜਾ ਰਹੀ ਹੈ । ਵਰਤਮਾਨ ਸਦੀ ਦੇ ਇਤਿਹਾਸ-ਲਿਖਾਰੀ, ਚੰਦ ਤਾਰੀਖਾਂ ਨਾਲ ਦੀਆਂ ਈਸ਼੍ਰੀ ਤਾਰੀਖ਼ਾਂ ਲੱਭਣ ਲੱਗੇ ਇਕ ਹੋਰ ਵੱਡੀ ਭੁੱਲ ਕਰ ਜਾਂਦੇ ਹਨ । ਸ਼ਾਇਦ, ਉਹ ਇਹ ਜਾਣਨ ਦੀ ਖੇਚਲ ਹੀ ਨਹੀਂ ਕਰਦੇ ਕਿ ੨ ਸਤੰਬਰ ੧੭੫੨ ਈਸੀ ਤੋਂ ਬਾਦ ਈਸ਼ਾ ਸਾਲ ਨੇ ਗਿਆਰਾਂ ਦਿਨਾਂ ਦਾ ਲੰਮਾ ਛੜੱਪਾ ਮਾਰਿਆ ਸੀ । ਯਾਨੀ ਸੰਮਤ ਬਿਕ੍ਰਮੀ ਦੇ ਅੱਸੂ ਦਾ ਤੀਜਾ ਵਿਸ਼ਟਾ, ਤਿੰਨ ਸਤੰਬਰ ਦੀ ਥਾਂ ੧੩ ਸਤੰਬਰ ਨਾਲ ਜਾ ਮਿਲਿਆ ਸੀ ਇਸ ਤੋਂ ਪਹਿਲਾਂ ਵੈਸਾਖੀ ੨੭ ਤੇ ੨੯ ਮਾਰਚ ਵਿਚਕਾਰ ਆਇਆ ਕਰਦੀ ਸੀ, ਅਤੇ ਜੁਲਾਈ ਤੋਂ ਦਸੰਬਰ ਤਕ ਛੇ ਮਹੀਨੇ, ਬਿਕ੍ਰਮੀ ਸਰਜ-ਸੰਮਤ ਦੇ ਸਾਉਣ ਤੋਂ ਪਹ ਤਕ ਛਿਆਂ ਮਹੀਨਿਆਂ ਦੇ ਨਾਲ ਨਾਲ ਹੀ ਦੇ ਲਹਿੰਦੇ ਸਨ । ਉਪਰੰਤ ਈਸੀ ਸਾਲ ਦਾ ਹਰ ਮਹੀਨਾ ਬਿਕ੍ਰਮੀ ਮਹੀਨੇ ਤੋਂ ਤੇਰਾਂ ਕੁ ਦਿਨ ਅਗਾੜੀ ਟਰਨ ਲੱਗ ਪਿਆ ਹੈ। ਅਰਥਾਤ ਹੁਣ ਵੈਸਾਖੀ ਹਰ ਸਾਲ ੨੮ ਮਾਰਚ ਦੀ ਥਾਂ ੧੩ ਅਪੈਲ ਦੇ ਇਰਦੇ ਆਉਂਦੀ ਹੈ । ਇਸ ਫ਼ਰਕ ਤੋਂ ਅਨਜਾਣ ਲਿਖਾਰੀ ਗੁਰਬਾਂ ਦੀਆਂ ਅੰਗਜ਼ਾਂ ਤਾਰਾ ਓ ਲਿਖਣ ਵੇਲੇ ਤੇਰਾਂ-ਚੌਦਾਂ ਦਿਨਾਂ ਦੇ ਫ਼ਰਕ ਪਾ ਬਹਿੰਦੇ ਹਨ । ਜਿਵੇਂ ਕਿ ਸਤਿਗੁਰ ੨੨