ਪੰਨਾ:Alochana Magazine April, May and June 1968.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਾਨਕ ਦੀ ਜਨਮਾਸੀ-ਵੈਸਾਖ ਸੁਦੀ ਤੀਜ=੨੯ ਵੈਸਾਖ ਹੈ । ਉਸ ਦਿਨ ਅਪ੍ਰੈਲ ਦੀ ਤਾਰੀਖ ੨੫ ਸੀ; ਪਰ ਭੋਲੇ ਭਾਈ ਨਵੇਂ ਲੇਖੇ ਗਿਣ ਕੇ ੧੦{੧੧ ਮਈ ਮੰਨ ਲੈਂਦੇ ਹਨ । ਤਥਿ-ਸੰਮਤਾਂ ਦੇ ਇਨ੍ਹਾਂ ਫ਼ਰਕਾਂ ਦਾ ਝਮੇਲਾ ਖ਼ਤਮ ਕਰਨ ਲਈ ਅਸੀਂ ਗੁਰਪੁਰਬਾਂ ਤੇ ਤਿਉਹਾਰਾਂ ਦੀਆਂ ਸਹੀ ਤਾਰੀਖ਼ਾਂ, ਖ਼ਾਮੀ ਕੱਨੂੰ ਪਿੱਲੇ ਦੀ ਭਾਰਤੀ ਤਿਥ-ਸਮਾਨਕਾਂ (Indian Ephemeries) ਦੀ ਸਹਾਇਤਾ ਨਾਲ ਨਿਸਚੈ ਕਰਕੇ, ਸਤਿਗੁਰਾਂ ਦੇ ਪ੍ਰਗਟ ਹੋਣ, ਗੁਰਗੱਦੀ ਵਿਰਾਜਣ ਤੇ ਜੋਤੀ-ਜੋਤਿ ਸਮਾਉਣ ਦੀਆਂ ਸਹੀ ਥਿੱਤਾਂ ਤੇ ਸ਼ੁੱਧ ਵਿਸ਼ਟੇ, ਈਸ਼ੀ ਤਾਰੀਖਾਂ ਸਮੇਤ ਅੱਗੇ ਛਾਪ ਰਹੇ ਹਾਂ । ਨਾਲ ਹੀ ਬਾਬਾ ਬੰਦਾ ਸਿੰਘ ‘ਬਹਾਦੁਰ' ਤੇ ਚਹੁਆਂ ਸਾਹਿਬਜ਼ਾਦਿਆਂ ਦੇ ਜਨਮ ਦਿਨ ਤੇ ਸ਼ਹੀਦੀ ਦਿਨ ਦੱਸ ਦਿੱਤੇ ਹਨ । ਤਿਥ-ਪਕਾ, ਜੰਤ੍ਰੀਆਂ ਤੇ ਕੈਲੰਡਰ ਆਦਿ ਤਿਆਰ ਕਰਨ ਤੇ ਪ੍ਰਕਾਸ਼ਨ ਹਾਰੇ ਸੱਜਣਾਂ ਨੂੰ, ਇਸ ਸੂਚੀ ਵਿਚ ਦਿੱਤੀਆਂ ਥਿੱਤਾਂ ਨਾਲ ਮਿਲਦੇ ਚਾਲੂ ਸਾਲ ਦੇ ਵਿਸ਼ਟੇ ਤੇ ਤਾਰੀਖ਼ਾਂ ਵਿਚ ਗੁਰਬਾਂ ਤੇ ਤਿਓਹਾਰਾਂ-ਵੈਸਾਖੀ, ਦੁਸਹਿਰਾ, ਦੀਵਾਲੀ ਤੇ ਹੋਲੀ-ਹੋਲਾ ਆਦਿ-ਲਿਖਣੇ ਅਤੇ ਮੰਨਣੇ ਚਾਹੀਦੇ ਹਨ । ਜੇ ਸੂਰਜੀ ਮਹੀਨਿਆਂ ਦੇ ਆਧਾਰ ਉੱਤੇ ਗੁਰਪੁਰਬ ਆਦਿ ਮਨਾਉਣ ਦਾ ਸਰਬ ਸੰਮਤੀ ਨਾਲ ਫੈਸਲਾ ਹੋ ਜਾਵੇ ਤਾਂ ਸੂਚੀ ਵਿਚ ਦਰਜ ਪ੍ਰਵਿਸ਼ਟੇ, ਦ੍ਰਿੜ੍ਹ ਨਾਲ ਮਨਾਉਣ ਤੇ ਪ੍ਰਚਾਰਨ ਦਾ ਉੱਦਮ ਕਰਨਾ ਚਾਹੀਦਾ ਹੈ । ਕਲਪਿਤ ਮਨੌਤੀਆਂ ਉੱਪਰ ਯਕੀਨ ਕਰਕੇ, ਇਤਿਹਾਸ ਵਿਚ ਰੋਲ-ਘਚੋਲ ਪਾਉਣਾ ਕਿਸੇ ਤਰ੍ਹਾਂ ਵੀ ਉਚਿੱਤ ਨਹੀਂ : ੨੩