ਪੰਨਾ:Alochana Magazine April, May and June 1968.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਨੁੱਖੀ ਜੀਵਨ ਦੀਆਂ ਕਦਰਾਂ-ਕੀਮਤਾਂ ਪ੍ਰਧਾਨ ਹਨ । ਇਸ ਵਿਚ ਆਚਰਣ ਨੂੰ ਕੀਮਤਾਂ ਦੀ ਸ਼ੇਧ ਦੇਣੀ ਆਵੱਸ਼ਕ ਹੈ । ਹਰੇਕ ਸਦਾਚਾਰਕ ਪ੍ਰਣਾਲੀ ਦੇ ਪਿੱਛੇ ਕੋਈ ਆਚਰਣ ਸਿੱਧਾਂਤ ਕੰਮ ਕਰਦਾ ਹੈ, ਜੋ ਵਿਅਕਤੀ ਦੇ ਸਮਾਜਿਕ ਵਤੀਰੇ ਦੇ ਆਧਾਰ ਨਿਯਮਤ ਕਰਦਾ ਹੈ । ਕੀ ਵਿਅਕਤੀ ਨਿੱਜੀ ਸੁਖ ਦੀ ਪ੍ਰਾਪਤੀ ਲਈ ਕਰਮਸ਼ੀਲ ਹੋਵੇ ? ਕੀ ਉਹ ਆਤਮ-ਖ਼ਲਾਸੀ ਲਈ ਯਤਨ ਕਰੇ ? ਜਾਂ ਕਿ ਉਹ ਭਾਈਚਾਰੇ ਜਾਂ ਮਨੁਖਤਾ ਦੇ ਹਿਤਾਂ ਲਈ ਉਦਮ ਕਰੇ ? ਮਨੁੱਖੀ ਜੀਵਨ ਦੀਆਂ ਸ਼ਿਰੋਮਣੀ-ਕੀਮਤਾਂ ਕੀ ਹਨ ਤੇ ਉਨ੍ਹਾਂ ਦੀ ਅਮਲੀ ਜੀਵਨ ਵਿਚ ਸਾਰਥਕਤਾ ਕਿਵੇਂ ਵਧਾਈ ਜਾ ਸਕਦੀ ਹੈ ? ਇਸ ਕਿਸਮ ਦੇ ਪ੍ਰਸ਼ਨਾਂ ਸੰਬੰਧੀ ਵਿਚਾਰ ਸਦਾਚਾਰਕ ਅਧਿਐਨ ਦਾ ਭਾਗ ਹਨ । ਇਸ ਵਿਚ ਈਸ਼ਵਰਵਾਦੀ ਵਿਸ਼ਵਾਸ ਹੋਵੇ, ਜਾਂ ਨਾ ਹੋਵੇ, ਬਹੁਤਾ ਫ਼ਰਕ ਨਹੀਂ ਪੈਂਦਾ । ਧਰਮ ਨੂੰ ਅਵੱਸ਼ ਸਦਾਚਾਰਕ ਵਸੀਲਿਆਂ ਦੀ ਲੋੜ ਹੁੰਦੀ ਹੈ, ਪਰ ਆਚਰਣ-ਸਿੱਧਾਂਤ ਧਰਮ ਤੋਂ ਸੁਤੰਤਰ ਰੂਪ ਵਿਚ ਵੀ ਸੰਭਵ ਹੈ । ਮਨੋਰਥ ਦੋਹਾਂ ਦੇ ਮਿਲਦੇ ਜੁਲਦੇ ਹਨ । ਧਰਮਸਿੱਧਾਂਤ ਮਨੁੱਖ ਨੂੰ ਦੈਵੀ ਦ੍ਰਿਸ਼ਟੀ ਪੈਦਾ ਕਰਨ ਲਈ ਪ੍ਰੇਰਦਾ ਹੈ; ਆਚਰਣ-ਗਿਆਨ ਸਦਾਚਾਰਕ ਸੂਝ ਪੈਦਾ ਕਰਨ ਦਾ ਉਪਰਾਲਾ ਹੈ । ਦੈਵੀ-ਦ੍ਰਿਸ਼ਟੀ ਵਿਅਕਤੀ ਨੂੰ ਆਪੇ ਦੀ ਤੰਗ ਕੈਦ ਵਿੱਚੋਂ ਕੱਢਦੀ ਤੇ ਉਸ ਨੂੰ ਸਮੇਂ ਸਥਾਨ ਤੋਂ ਉੱਪਰ ਉੱਠ ਕੇ ਵਿਸ਼ਵਸੋਝੀ ਦੇ ਕਾਬਿਲ ਬਣਾਉਂਦੀ ਹੈ। ਸਦਾਚਾਰਕ ਦ੍ਰਿਸ਼ਟੀ ਉਸ ਨੂੰ ਸੁਆਰਥੀ ਹਿੱਤਾਂ ਦੇ ਤਿਆਗ ਤੇ ਪਰਮਾਰਥਕ ਹਿਤਾਂ ਦੀ ਧੀ ਲਈ ਸੁਚੇਤ ਯਤਨ ਸਮਰੱਥਾ ਦੇਦੀ ਹੈ । ਨਿਸ਼ਾਨਾ ਦੋਹਾਂ ਦਾ ਮਨੁੱਖ ਨੂੰ ਹਣੇ, ਵਧੇਰੇ ਸੁਚੱਜਾ, ਤੇ ਸਮਾਜਿਕ ਜੀਵਨ ਲਈ ਵੱਧ ਤੋਂ ਵੱਧ ਅਸਰਦਾਇਕ ਤੇ ਉਪਯੋਗੀ ਬਣਾਉਣਾ ਹੈ । | ਆਚਰਣ ਗਿਆਨ ਅਤੇ ਕਦਰਾਂ-ਕੀਮਤਾਂ ਦਾ ਅਧਿਐਨ ਦਾਰਸ਼ਨਿਕ ਚਿੰਤਨ ਦਾ ਭਾਗ ਹਨ ਦਰਸ਼ਨ ਵਿਚ ਹੋਰ ਕੀ ਕੁੱਝ ਹੈ, ਤੇ ਦਾਰਸ਼ਨਿਕ ਅਧਿਐਨ ਦਾ ਵਿਸ਼ੇਸ਼ ਲੱਛਣ ਤੇ ਸਰੂਪ ਕੀ ਹੈ ? ਦਰਸ਼ਨ ਦਾ ਧਰਮ-ਸਿੱਧਾਂਤ ਉੱਤੇ ਕੀ ਪ੍ਰਭਾਵ ਪੈਂਦਾ ਹੈ, ਤੇ ਧਾਰਮਿਕ ਜੀਵਨ ਵਿਚ ਇਸ ਪਾਸੇ ਕਿਸ ਕਿਸਮ ਦੀ ਸਹਾਇਤਾ ਮਿਲ ਸਕਦੀ ਹੈ ? ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਲੱਭਣ ਲਈ 'ਦਰਸ਼ਨ' ਬਾਰੇ ਸਪਸ਼ਟ ਹੋਣ ਦੀ ਲੋੜ ਹੈ । ਭਾਰਤੀ ਚਿੰਤਨ ਵਿਚ ‘ਦਰਸ਼ਨ’ ਦਾ ਵਿਸ਼ੇਸ਼ ਅਰਥ ਹੈ-ਇਸ ਦਾ ਭਾਵ ਦੇਖਣਾ, ਦੀਦਾਰ ਕਰਨਾ ਜਾਂ ਜਲਵਾ ਹਾਸਿਲ ਕਰਨਾ ਹੈ । ਭਾਰਤੀ ਫ਼ਲਸਫ਼ਾ ਹਕੀਕਤ ਦਾ ਪ੍ਰਤੱਖ ਜਲਵਾ ਕਰਾਉਣ ਦਾ ਮਾਰਗ ਹੈ, ਇਸੇ ਲਈ ਇਸ ਦੇ ਵੱਖ ਵੱਖ ਮਤਾਂ-ਮਤਾਂਤਰਾਂ ਨੂੰ ਦਰਸ਼ਨ ਕਿਹਾ ਗਿਆ ਹੈ । ਇਹ ਸਭ ਆਪਣੇ ਆਪਣੇ ਢੰਗ ਨਾਲ ਪਰਮ-ਸਤਿ ਦਾ ਦੀਦਾਰ ਕਰਨ ਦੇ ਉਪਰਾਲੇ ਹਨ । ਇਨ੍ਹਾਂ ਅਰਥਾਂ ਵਿਚ ਭਾਰਤੀ ਚਿੰਤਨ ਤੇ ਧਰਮ ਇਕ ਦੂਜੇ ਦੇ ਬਹੁਤ ਨੇੜੇ ਹਨ | ਭਾਰਤ ਦਾ ਫ਼ਲਸਫ਼ਾ ਓਨਾ ਹੀ ਉਪਯੋਗੀ ਹੈ, ਜਿੰਨਾ ਇਸ ਦਾ ਧਰਮ । ਇਸ ਫ਼ਲਸਫ਼ੇ ਅਨੁਸਾਰ ਹਕੀਕਤੇ ਦੇ ਲੱਛਣਾਂ ਦਾ ਗਿਆਨ ਕੇਵਲ ਗਿਆਨ ਦੀ ਖਾਤਿਰ ਹੀ ਨਹੀਂ ਲੋੜੀਦਾ, ਇਸ ਦਾ ਮਨੋਰਥ ਮਨੁੱਖ ਨੂੰ ਮੁਕਤੀ ਦਾ ੨੭