ਪੰਨਾ:Alochana Magazine April, May and June 1968.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਾਰਗ ਦਿਖਾਣਾ ਹੈ । ਜੇਕਰ ਗਿਆਨ, ਵਿਗਿਆਨ ਤੇ ਫ਼ਲਸਫ਼ੇ ਨੇ ਇਨਸਾਨ ਨੂੰ ਆਤਮਿਕ ਸੋਝੀ ਨਹੀਂ ਦੇਣੀ, ਸੁਮਾਰਗ ਨਹੀਂ ਦਿਖਾਣਾ, ਤਾਂ ਭਾਰਤੀ ਵਿਚਾਰਧਾਰਾ ਅਨੁਸਾਰ ਪੜ ਪੜ ਕੇ ਗ੍ਰੰਥਾਂ ਦੇ ਢੇਰ ਲਾਈ ਜਾਣ ਦਾ ਕੋਈ ਅਰਥ ਨਹੀਂ । ਲੇਖੇ ਤਾਂ ਇੱਕੋ ਗੱਲ ਲਗਣੀ ਹੈ, ਬਾਕੀ ਸਾਰੀ ਹਉਮੇ ਦੀ ਝਖ-ਝਖ ਹੈ । ਭਾਰਤ ਦੀ ਦਾਰਸ਼ਨਿਕ ਪਰੰਪਰਾ ਸਭ ਕੀਮਤਾਂ ਦਾ ਸਮਾਂ ਈਸ਼ਵਰ ਨੂੰ ਮੰਨਦੀ ਹੈ, ਤੇ ਈਸ਼ਵਰ ਇੱਕ ਇਕ ਪਰਮ-ਸਤਿ ਜਾਂ ਤ੍ਰਮ ਦਾ ਸਗੁਣ ਸਰੂਪ ਹੈ । ਇਹ ਬ੍ਰਹਮ ਨਾ ਕੇਵਲ ਨਿੱਤ (ਸਤਿ) ਹੈ, ਇਹ ਪ੍ਰਕਾਸ਼ (ਚਿੱਤ), ਸੁਖ ਆਨੰਦ) ਤੇ ਵਿਭੂ ਵਿਆਪਕ) ਵੀ ਹੈ । ਬ੍ਰਹਮ ਹੀ ਪਭ, ਤੇ ਸੰਸਾਰ ਦੇ ਨਾਮ-ਰੂਪ ਦਾ ਆਧਾਰ ਹੈ । ਇਸ ਪਰੰਪਰਾ ਨੂੰ ਅੱਗ ਤੋਰਦਿਆਂ ਗੁਰੂ ਨਾਨਕ ਨੇ ਨੂੰ 'ਸਤਿ' ਤੇ 'ਨਾਮੁ' ਆਖਿਆ ਹੈ । ਪੱਛਮੀ ਵਿਚਾਰਧਾਰਾ 'ਫ਼ਲਸਫ਼ੇ' ਨੂੰ ਕੇਵਲ 'ਦਰਸ਼ਨ' ਦੇ ਅਰਥਾਂ ਵਿਚ ਸਵੀਕਾਰ ਨਹੀਂ ਕਰਦੀ । ਇਸ ਦੀ ਆਪਣੀ ਪਰੰਪਰਾ ਹੈ, ਜਿਸ ਅਨੁਸਾਰ ਇਹ ਧਰਮ ਨਾਲੋਂ ਅੱਡਰਾ ਤੇ ਨਿਵੇਕਲਾ ਅਧਿਐਨ ਹੈ । ਆਧੁਨਿਕ ਅਰਥਾਂ ਵਿਚ, 'ਫ਼ਲਸਫ਼ੇ ਦੇ ਤਿੰਨ ਮੁੱਪ ਕਰਤੱਵ ਹਨ : (1) ਮਨੁੱਖ ਨੂੰ ਜੀਵਨ-ਜਾਚ ਦੱਸਣੀ, ਉਸ ਨੂੰ ਮਨੁੱਖੀ ਜੀਵਨ ਦੀਆਂ ਕੀਮਤਾਂ ਦੀ ਪਛਾਣ ਕਰਨ ਲਈ ਸੂਝ-ਸਿਆਣਪ ਦੇਣੀ ਤੇ ਸੇਧ ਬਖਸ਼ਣੀ । (2) ਦੂਜਾ ਕਰਤੱਵ ਕਿਆਸਕਾਰੀ ਹੈ, ਜਿਸ ਅਨੁਸਾਰ ਫ਼ਲਸਫ਼ਾ ਵਿਅਕਤੀ ਨੂੰ ਨਵੇਂ ਵਿਸ਼ਵਾਸ-ਪ੍ਰਬੰਧ ਗਹਿਣ ਕਰਨ ਵਿਚ ਸਹਾਇਤਾ ਦੇਂਦਾ ਹੈ । ਭਾਰਤ ਵਿਚ ਦਰਸ਼ਨ ਦਾ ਇਹ ਵਿਭਾਗ ‘ਤੱਤ-ਗਿਆਨ ਦਾ ਵਿਭਾਗ ਸੀ । ਪੱਛਮ ਵਿਚ ਇਸ ਨੂੰ 'ਹੋਂਦਸਿੱਧਾਂਤ’ ਕਿਹਾ ਗਿਆ । ਇਸ ਅਧਿਐਨ ਦਾ ਸੰਬੰਧ ਹਕੀਕਤ ਜਾਂ ਪਰਮ-ਸਚਾਈ ਦੀ ਖੋਜ ਨਾਲ ਹੈ, ਜਿਸ ਵਿਚ ਬ੍ਰਹਮ, ਜੀਵ, ਸੰਸਾਰ, ਸਮਾਂ ਤੇ ਸਥਾਨ, ਸਭ ਦੀ ਹਸਤੀ ਤੇ ਹੋਂਦ ਬਾਰੇ ਕਿਆਸ ਪ੍ਰਸਤੁਤ ਕੀਤੇ ਜਾਂਦੇ ਹਨ । ਵਿਗਿਆਨਿਕ ਦ੍ਰਿਸ਼ਟੀ ਤੋਂ ਅਜੇਹਾ ਗਿਆਨ ਨਿਸ਼ਚਿਤ ਤੇ ਪੂਰਨ ਭਰੋਸੇ-ਯੋਗ ਗਿਆਨ ਬੇ-ਸ਼ੱਕ ਨਹੀਂ, ਪਰ ਇਸ ਤੋਂ ਵਿਗਿਆਨ ਨੂੰ ਕਈ ਕੀਮਤੀ ਸੰਕੇਤ ਤੇ ਦੀ ਉਹ ਆਪਣੇ ਢੰਗ ਨਾਲ ਪੜਤਾਲ ਕਰਦਾ ਹੈ । (3) ਤੀਜਾ ਕਰਤੱਵ ਫ਼ਲਸਫ਼ੇ ਕਲਪਨਾਵਾਂ ਪ੍ਰਾਪਤ ਹੁੰਦੀਆਂ ਹਨ, ਜਿਨ੍ਹਾਂ ਦਾ ਆਲੋਚਨਾਤਮਕ ਹੈ, ਜਿਸ ਅਨੁਸਾਰ ਸੰਕਲਪਾਂ, ਵਿਸ਼ਵਾਸਾਂ ਤੇ ਸਿੱਧਾਂਤਾਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ, ਇਨ੍ਹਾਂ ਦੀ ਜਾਂਚ-ਪੜਤਾਲ ਕੀਤੀ ਜਾਂਦੀ, ਤੇ ਅਰਥ ਨਿਰਧਾਰਿਤ ਕੀਤਾ ਜਾਂਦਾ ਹੈ । ਪਹਿਲੇ ਕਰਤੱਵ ਅਨੁਸਾਰ ਫ਼ਲਸਫ਼ਾ 'ਕੀਮਤਾਂ ਦਾ ਅਧਿਐਨ ਹੈ; ਦੂਸਰੇ ਕਰਤੱਵ ਅਨੁਸਾਰ ਇਹ ‘ਕਿਆਸਕਾਰੀ ਹੈ । ਪਰ ਕੀਮਤਾਂ ਅਤੇ ਅਸਲੀਅਤ ਦਾ ਅਰਥ ਕੀ ਹੈ ? ਮਨੁੱਖੀ ਗਿਆਨ ਦੇ ਲੱਛਣ ਕੀ ਹਨ, ਇਸ ਦਾ ਖੇਤਰ ਕਿੱਨਾ ਵਿਸ਼ਾਲ ਤੇ ਇਸ ਦੀਆਂ ਸੀਮਾਵਾਂ ਕਿਹੜੀਆਂ ਹਨ ? ਆਪਣੇ ਤੀਜੇ ਕਰਤੱਵ ਅਨੁਸਾਰ ਫਲਸਫ਼ਾ ਗਿਆਨ-ਸਿੱਧਾਂਤ’ ਹੈ; ਇਹ ਉਨਾਂ ਵਿਧੀਆਂ ਦੀ ਖੋਜ ੨੮