ਪੰਨਾ:Alochana Magazine April, May and June 1968.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

'ਜੇ' ਈਸ਼ਵਰ ਹੋਇਆ ਅਤੇ ਅਸੀਂ ਉਸ ਵਿਚ ਯਕੀਨ ਨਾ ਰੱਖਿਆ ਤਾਂ ਅਸੀਂ ਇਕ ਅਜੇਹੇ ਅਨੁਭਵ ਤੋਂ ਵਾਂਝੇ ਰਹਿ ਜਾਵਾਂਗੇ ਜੋ ਕੇਵਲ ਈਸ਼ਵਰਵਾਦੀਆਂ ਨੂੰ ਪ੍ਰਾਪਤ ਹੁੰਦਾ ਹੈ, ਤਾਂ ਇਹ ਯਕੀਨ ਸਾਨੂੰ ਲਾਭ ਪੁਚਾਂਦਾ ਹੈ । ਦਾਰਸ਼ਨਿਕ ਭਾਵਨਾ ਵਾਲੇ ਵਿਅਕਤੀ ਲਈ ਕੋਈ ਮਜਬੂਰੀ ਨਹੀਂ ਕਿ ਉਹ ਇਸ਼ਟ ਨੂੰ ਕੇਵਲ ‘ਪੁਰਖ' ਰੂਪ ਵਿਚ ਹੀ ਸੋਚੋ ਧਰਮ ਮਨੁੱਖ ਦੇ ਪੁਰਖੀ ਗੁਣਾਂ ਤੋਂ ਅੱਗੇ ਵਧ ਕੇ ਇਕ ਅਲੌਕਿਕ ਪੁਰਖ ਦੇ ਕਿਆਸ ਵਿਚ ਸ਼ਰਧਾ ਲਿਆਉਂਦਾ ਹੈ । ਪਰ ਦਰਸ਼ਨ ਦੁਨਿਆਵੀ ਹੁੰਦੀ ਤਾਂ ਪਰਮ-ਹਸਤੀ ਦੇ ਕਿਆਸ ਵੱਲ ਵੱਧਦਾ ਹੈ, ਤੇ ਰੱਬ ਨੂੰ ਹਿਮੰਡੀ ਨਿਯਮ, ਕਾਨੂੰਨ, ਜਾਂ ਹੋਂਦ-ਰਹਿਤ ਹਸਤੀ’ ਅਨੁਮਾਨਿਤ ਕਰਦਾ ਹੈ । ਚਾਹੇ ਧਰਮ ਦੇ ਪੱਖ ਤੋਂ ਦੇਖਿਆ ਜਾਏ, ਚਾਹੇ ਦਾਰਸ਼ਨਿਕ ਪੱਖ ਤੋਂ, ਬ੍ਰਹਿਮੰਡ ਦਾ ਰੱਹਸ ਮਨੁੱਖ ਦੇ ਸਿਖਰਲੇ ਅਨੁਭਵਾਂ ਦਾ ਸੋਮਾ ਹੈ; ਮਨੁੱਖੀ ਹਿਰਦੇ ਦੇ ਉਚੇਰੇ ਅਨੁਭਵਾਂ ਵਿਚ ਰੱਹਸਮਈ ਅਨੁਭਵ ਪ੍ਰਮੁੱਖ ਹੈ । ਵਿਸ਼ਵ-ਰਹੱਸ ਦੀ ਵਿਸ਼ੇਸ਼ਤਾਈ ਹੈ ਕਿ ਇਸ ਦੀ ਸਚਾਈ ਖੋਜੀ ਜਾ ਸਕਦੀ ਹੈ 'ਸੱਚ' ਦੀ ਵੱਧ ਤੋਂ ਵੱਧ ਪ੍ਰਾਪਤੀ ਦੇ ਨਿਰੰਤਰ ਯਤਨ ਸੰਭਵ ਹਨ । ਪਰ ਸੱਚ ਦਾ ਮਤਲਾਸ਼ੀ ਕਈ ਵਾਰੀ ਵਿਸ਼ਵ ਦੇ ਅਦਭੁਤ ਰੱਹਸ ਦੇ ਰੁਬਰੂ ਅਚੰਭਿਤ ਹੋ ਕੇ ਰਹਿ ਜਾਂਦਾ ਹੈ । ਮਨੁੱਖੀ ਜੀਵਨ ਵਿਚ ਅਜੇ ਪਲ ਵੀ ਆਉਂਦੇ ਹਨ, ਜਦੋਂ ਵਿਅਕਤੀ ਕੁਦਰਤ ਦੇ ਵਿਡਾਣ ਦਾ ਸੁਹਜਮਈ ਅਨੁਭਵ ਕਰਕੇ ਵਿਸਮਾਦ ਅਵਸਥਾ ਨੂੰ ਜਾ ਪੁੱਜਦਾ ਹੈ । ਇਹ ਸ਼ਾਇਦ ਉਸ ਦਾ ਉੱਚਤਮ ਧਾਰਮਿਕ ਅਨੁਭਵ ਹੁੰਦਾ ਹੈ । ਦੀ ਪੰਜਾਬ ਐਂਡ ਸਿੰਧ ਬੈਂਕ ਲਿਮਟਿਡ (ਜਾਰੀ ਹੋਇਆ 1908) ਰਜਿਸਟਰਡ ਆਫਿਸ : ਸੈਂਲ ਐਡਮਿਨਿਸਟਿਵ ਆਫਿਸ : ਹਾਲ ਬਾਜ਼ਾਰ, ਅੰਮ੍ਰਿਤਸਰ ਐਚ. ਬਲਾਕ, ਲਖਸ਼ਮੀ ਇਨਸ਼ੋਰੈਂਸ ਬਿਲਡਿੰਗ | ਕਨਾਟ ਸਰਕਸ, ਨਵੀਂ ਦਿੱਲੀ ਟਾਈਮ ਡੀਪਾਜ਼ਿਟ ਉੱਤੇ ਸੂਦ 5ੜੇ ਤੋਂ 7ਨੂੰ ਫ਼ੀ ਸਦੀ । ਸੇਵਿੰਗ ਬੈਂਕ ਉੱਤੇ ਸਦ 4 ਰੁਪੈ ਸੈਂਕੜਾ । ਰੁਪਿਆ ਕਢਾਉਣ ਲਈ ਚੈਕ ਸਿਸਟਮ (1 ਸਾਲ ਵਿਚ 140 ਚੈਕ) ਬਾਂਚਾਂ, ਜਿਹੜੀਆਂ ਭਾਰਤ ਵਿਚ ਕੰਮ ਕਰ ਰਹੀਆਂ ਹਨ : ਅੰਮ੍ਰਿਤਸਰ, ਅੰਬਾਲਾ ਸ਼ਹਿਰ, ਡੈਹਰਾਦੂਨ, ਦਿੱਲੀ (ਚਾਂਦਕੀ ਚੌਕ), ਦਿੱਲੀ (ਕਰੋਲ ਬਾਗ), ਦਿੱਲੀ (ਪਹਾੜਗੰਜ), ਜਲੰਧਰ, ਹੁਸ਼ਿਆਰਪੁਰ, ਕਾਨਪੁਰ, ਕਰਨਾਲ, ਖੰਨਾ, ਲੁਧਿਆਣਾ ਅਤੇ ਪਟਿਆਲਾ। ਹੋਰ ਪੁੱਛ ਗਿੱਛ ਵਾਸਤੇ ਹੈੱਡ ਆਫ਼ਿਸੇ ਐਚ ਬਲਾਕ ਕਨਾਟ ਸਰਕਸ, ਨਵੀਂ ਦਿੱਲੀ ਜਾਂ ਕਿਸੇ ਬਾਂਚ - ਮੈਨੇਜਰ ਕੋਲੋਂ ਪਤਾ ਕਰੋ । ਇੰਦਰਜੀਤ ਸਿੰਘ, ਜਨਰਲ ਮੈਨੇਜਰ . ੩੧