ਪੰਨਾ:Alochana Magazine April, May and June 1968.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(3) ਜਿਹਲਮ ਦਰਿਆਂ ਤੋਂ ਪਾਰ ਗੁਜਰਾਤ ਜ਼ਿਲੇ ਦੀ ਉੱਤਰ-ਦੱਖਣੀ ਗੁੱਠ ਵਿਚ, ਜੋ ਉੱਤਰ-ਪੂਰਬ ਵੱਲੋਂ ਦੱਖਣ-ਪੱਛਮ ਵੱਲ ਲੰਘ ਗਈਆਂ ਪਹਾੜੀਆਂ ਤੇ ਦਰਿਆ ਜਿਹਲਮ ਦੇ ਵਿਚਕਾਰ ਬਣਦੀ ਹੈ, ਪਠਹਾਰੀ ਬੋਲੀ ਜਾਂਦੀ ਹੈ । (4) ਜ਼ਿਲਾ ਅਟਕ ਦੀ ਅਟਕ ਤਹਿਸੀਲ (ਜਿਸ ਵਿਚ ਕੈਂਬਲਪੁਰ ਦਾ ਇਲਾਕਾ ਸ਼ਾਮਿਲ ਹੈ) ਵੀ ਪੋਠੋਹਾਰੀ ਉਪ-ਭਾਖਾ ਬੋਲਣ ਵਾਲਾ ਖੇਤਰ ਹੈ । (ਅਟਕ ਜ਼ਿਲੇ ਦੀਆਂ ਬਾਕੀ ਤਹਿਸੀਲਾਂ ਪਿੰਡੀਘੇਬ, ਤਲਾਗੰਗ ਤੇ ਫ਼ਤਹਜੰਗ ਵਿਚ ਤਰਤੀਬਵਾਰ ਘਬੀ’, ‘ਅਵਾਣਕਾਰੀ’ ਤੇ ‘ਸਵਾਈਂ ਉਪ-ਭਾਖਾਵਾਂ ਬੋਲੀਆਂ ਜਾਂਦੀਆਂ ਹਨ । (5) ਹਜ਼ਾਰਾ ਜ਼ਿਲੇ ਦੀ ਹਰੀਪੁਰ ਤਹਿਸੀਲ ਦੀ ਬੋਲੀ ਵੀ ਪੋਠੋਹਾਰੀ ਹੈ । ਪੋਠੋਹਾਰੀ ਦੇ ਨਾਲ ਲਗਦੇ ਦੂਜੇ ਉਪ-ਭਾਖਾਈ ਖੇਤਰਾਂ ਦਾ ਵਰਣਨ ਕਰਨਾ ਵੀ ਜ਼ਰੂਰੀ ਹੈ, ਜਿਨ੍ਹਾਂ ਵਿਚ ਪੋਠੋਹਾਰੀ ਇੰਜ ਘੁਲੀ ਮਿਲੀ ਹੈ ਕਿ ਸਪਸ਼ਟ ਰੂਪ ਵਿਚ ਸੀਮਾਵਾਂ ਨਿਖੇੜਨੀਆਂ ਕਠਿਨ ਹਨ । ਜ਼ਿਲਾ ਜਿਹਲਮ ਵਿਚ ਪੋਠੋਹਾਰੀ' ਤੇ 'ਧਨੀਂ' ਦੀਆਂ ਸੀਮਾਵਾਂ ਸੁੰਡੀ ਪੱਟੀ ਵਿਚ ਜਾ ਰਲਦੀਆਂ ਹਨ । ਲੰਡੀ ਪੱਟੀ ਦੇ ਪੱਛਮ ਵਲ ਧਨੀ' ਦਾ ਇਲਾਕਾ ਸ਼ੁਰੂ ਹੋ ਜਾਂਦਾ ਹੈ ਤੇ ਪੂਰਬ ਵੱਲ ‘ਪੰਠੋਹਾਰੀ' ਦਾ ( ਸੁੰਡੀ ਪੱਟੀ ਦੇ ਪਿੰਡ ਨਾ ਧਨੀਂ' ਵਿਚ ਗਿਣੇ ਜਾਂਦੇ ਹਨ ਤੇ ਨਾ 'ਪਠੋਹਾਰੀ' ਵਿੱਚ। ਉੱਜ ਇਥੋਂ ਦੇ ਕਿਸੇ ਪਿੰਡ ਵਿਚ 'ਧ' ਦਾ ਪ੍ਰਯੋਗ ਕੀਤਾ ਜਾਂਦਾ ਹੈ ਤੇ ਕਿਸੇ ਵਿਚ ਪਹਾਰੀ ਦਾ । | ਰਾਵਲਪਿੰਡੀ ਦੇ ਜ਼ਿਲੇ ਵਿਚ ਕੋਹਮਰੀ ਦੇ ਪਹਾੜੀ ਇਲਾਕਿਆਂ ਦੀਆਂ ਉਪਭਾਖਾਵਾਂ ਦੇ ਨਾਂ ਉਥੋਂ ਦੇ ਸਥਾਨਕ ਕਬੀਲਿਆਂ ਚਿੱਭ, ਢੰਡ ਤੇ ਕੈੜਿਆਲ ਦੇ ਨਾਂ ਉਤੇ ਹੀ ਤਰਤੀਬਵਾਰ ਚਿਭਾਲੀ, ਢਾਡੀ ਤੇ ਕੈੜਿਆਲੀ ਆਦਿ ਪ੍ਰਸਿੱਧ ਹਨ । ਇਹ ਉਪਭਾਖਾਵਾਂ ਪੋਠੋਹਾਰੀ ਦੇ ਹੀ ਪਹਾੜੀ ਰੂਪ ਹਨ । ਚਿਭਾਲੀ ਦਾ ਇਲਾਕਾ ਪੁਣਛ ਨਾਲ ਜਾ ਲਗਦਾ ਹੈ ਤੇ ਉਸ ਉੱਤੇ ਪੁਣਛੀ ਦਾ ਪ੍ਰਭਾਵ ਕਾਫ਼ੀ ਡੂੰਘਾ ਹੈ। ਜ਼ਿਲਾ ਅਟਕ ਦੇ ਮੱਧ ਵਿਚ ਪੂਰਬ ਵਾਲੇ ਪਾਸੇ ਫ਼ਤਹਜੰਗ ਦੀ ਤਹਿਸੀਲ ਸੂਆਂ ਦਰਿਆ ਦੇ ਦੁਪਾਸੀਂ ਲੇਟੀ ਹੋਈ ਹੈ ਤੇ ਇਥੋਂ ਦੀ ਬੋਲੀ ਨੂੰ ਸਵਾਈਂ' ਕਿਹਾ ਜਾਂਦਾ ਹੈ । ਸਵਾਈਂ “ਧਨੀ` ਉਪ-ਭਾਖਾ ਦਾ ਹੀ ਇਕ ਰੂਪ ਹੈ ਤੇ ਪੋਠੋਹਾਰੀ ਘੋਬੀ ਤੇ ਅਵਾਨਕਾਰੀ ਆਦਿ ਦੇ ਭਾਖਾਈ ਖੇਤਰਾਂ ਵਿਚ ਘਿਰੀ ਹੋਈ ਹੈ । ਪੱਠੇਹਾਰ ਨਾਲ ਲਗਦੇ ਇਲਾਕਿਆਂ ਵਿਚ ਇਸ ਉੱਤੇ ਕੁੱਝ ਰੰਗ ਪਠੋਹਾਰੀ ਦਾ ਚੜ੍ਹ ਜਾਂਦਾ ਹੈ, ਧਨ ਨਾਲ ਲਗਦੇ ਇਲਾਕਿਆਂ ਵਿਚ ਧਨੀ’ ਦਾ ਤੇ ਕਿਧਰੇ ਕਿਧਰੇ ਘਬੀ ਦਾ ਵੀ ਅਸਰ ਹੈ । ਗਰੀਅਰਸਨ ਸੁਆਂ ਦੀ ਉਪ-ਭਾਖਾ ਨੂੰ “ਧਨੀ' ਵਿਚ ਹੀ ਗਿਣਦਾ ਹੈ : ਜ਼ਿਲਾ ਅਟਕ ਦੇ ਦੱਖਣ ਵੱਲ ਤਲਾਗ ਦੀ ਤਹਿਸੀਲ ਵਿੱਚ ਅਵਾਨਕਾਰੀ ਉਪਭਾਖਾ ਬੋਲੀ ਜਾਂਦੀ ਹੈ । ਇਸ ਉਪ-ਭਾਖਾ ਦਾ ਨਾਂ ਅਵਾਨ ਕਬੀਲੇ ਦੇ ਨਾਂ ਉੱਤੇ ਹੀ ਅਵਾਨਕਾਰੀ ਪਿਆ। ਇਸ ਦੀ ਸ਼ਬਦਾਵਲੀ ਬਹੁਤੀ ਪੋਠੋਹਾਰੀ ਵਾਲੀ ਹੀ ਹੈ । ਕਈ ਗੱਲਾਂ ਵਿਚ ਇਹ ਪੋਠੋਹਾਰੀ ਨਾਲ ਮੇਲ ਵੀ ਖਾਂਦੀ ਹੈ, ਪਰ ਕਈਆਂ ਵਿਚ ਨਹੀਂ, ਜਿਵੇਂ ਅਵਾਨਕਾਰੀ ਵਿਚ ਸਰਵਨਾਂਵ 'ਮਾਂਹ 'ਤਾਂਹ' ਦਾ ਪ੍ਰਯੋਗ ਕੀਤਾ ਜਾਂਦਾ ਹੈ । ਅਟਕ ਜ਼ਿਲੇ ੩੩