ਪੰਨਾ:Alochana Magazine April, May and June 1968.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੇ ਮੱਧ ਵਿਚ ਪੱਛਮ ਵਾਲੇ ਪਾਸੇ ਪਿੰਡੀ ਘੇਬ ਤਹਿਸੀਲ ਹੈ, ਜਿਸ ਵਿਚ ਘੇਬੀ ਉਪਭਾਖਾ ਬੋਲੀ ਜਾਂਦੀ ਹੈ, ਜੋ ਅਵਾਣਕਾਰੀ ਨਾਲ ਬਹੁਤ ਮੇਲ ਖਾਂਦੀ ਹੈ । ਲਣ ਦੀਆਂ ਪਹਾੜੀਆਂ ਜਿਹਲਮ ਜ਼ਿਲੇ ਦੇ ਦੱਖਣੀ ਹਿੱਸੇ ਅਤੇ ਸ਼ਾਹਪੁਰ ਤੇ ਮੀਆਂਵਾਲੀ ਜ਼ਿਲਿਆਂ ਦੀ ਉੱਤਰੀ ਦਿਸ਼ਾ ਨਾਲ ਟਕਰਾਂਦੀਆਂ ਜਿਹਲਮ ਦਰਿਆ ਤੋਂ ਸਿੰਧ ਤਕ ਪੱਸਰੀਆਂ ਹੋਈਆਂ ਹਨ । ਇਨ੍ਹਾਂ ਪਹਾੜੀਆਂ ਦੇ ਪੂਰਬੀ ਸਿਰੇ ਦੀ ਉਪ-ਭਾਖਾ, ਜੋ ਜਿਹਲਮ ਤਹਿਸੀਲ ਨਾਲ ਲਗਦਾ ਹੈ; ਪਠੋਹਾਰੀ ਹੈ, ਜਦ ਕਿ ਪਛਮੀ ਸਿਰੇ ਦੀ ਜੋ ਚਕਵਾਲ ਤਹਿਸੀਲ ਦੇ ਨਾਲ ਲਗਦਾ ਹੈ, ਧਨੀ ਹੈ । ਪੋਠੋਹਾਰੀ ਦੇ ਰੂਪ | ਪੋਠੋਹਾਰੀ ਦੇ ਕਈ ਰੂਪ ਮਿਲਦੇ ਹਨ । ਜ਼ਿਲਾ ਜਿਹਲਮ ਤੇ ਰਾਵਲਪਿੰਡੀ ਦੇ ਮੈਦਾਨੀ ਇਲਾਕੇ ਵਿਚ ਜੋ ਪੋਠੋਹਾਰੀ ਬੋਲੀ ਜਾਂਦੀ ਹੈ, ਉਹ ਕੋਹੂਟੇ ਤੇ ਮਰੀ ਦੀਆਂ ਪਹਾੜੀ ਤਹਿਸੀਲਾਂ ਵਿਚ ਬੋਲੀ ਜਾਂਦੀ ਪੋਠੋਹਾਰੀ ਨਾਲੋਂ ਕੁਝ ਭਿੰਨਤਾ ਰੱਖਦੀ ਹੈ । ਕੋਟੇ ਦੀ ਤਹਿਸੀਲ ਵਿਚ ਹਮੇਸ਼ਾ ਅੱਛਣਾ’ ‘ਗੱਛਣਾ' ਹੀ ਵਰਤਿਆ ਜਾਂਦਾ ਹੈ, ਜਦੋਂ ਕਿ ਮੈਦਾਨੀ ਇਲਾਕਿਆਂ ਵਿਚ 'ਆਨਾ’ 'ਜਾਨਾ' ਦਾ ਪ੍ਰਯੋਗ ਵੀ ਕਰ ਲਿਆ ਜਾਂਦਾ ਹੈ । ਇਸੇ ਤਰ੍ਹਾਂ ਸੂਰਾਂ ਤੇ ਅਨੁਨਾਸਿਕਤਾ ਦੀ ਵਰਤੋਂ ਵਿਚ ਵੀ ਕੁੱਝ ਫ਼ਰਕ ਪਿਆ ਹੋਇਆ ਹੈ । ਪਹਾੜੀ ਤੇ ਮੈਦਾਨੀ ਉਪ-ਭਾਖਾਵਾਂ ਵਿਚ ਹਮੇਸ਼ਾ ਹੀ ਅੰਤਰ ਹੁੰਦਾ ਹੈ । ਪਹਾੜਾਂ ਦੀ ਭੂਗੋਲਿਕ ਸਥਿਤੀ ਕੁੱਝ ਅਜਿਹੀ ਹੁੰਦੀ ਹੈ ਕਿ ਜੇ ਆਵਾਜਾਈ ਦੇ ਰਾਹ ਤੇ ਵਸੀਲੇ ਸੁਖਾਵੇਂ ਨਾ ਹੋਣ ਤਾਂ ਉਹ ਮੈਦਾਨਾਂ ਨਾਲੋਂ ਕੱਟੇ ਰਹਿੰਦੇ ਹਨ ਤੇ ਉਨ੍ਹਾਂ ਦੀ ਭਾਸ਼ਾ ਸਮਾਂ ਪਾ ਕੇ ਮੈਦਾਨੀ ਭਾਸ਼ਾ ਨਾਲੋਂ ਕੁੱਝ ਭਿੰਨ ਹੋ ਜਾਂਦੀ ਹੈ । ਪਹਾੜੀ, ਪੋਠੋਹਾਰੀ ਤੇ ਕੋਹਮਰੀ ਦੀਆਂ ਪਹਾੜੀਆਂ ਵਿਚ ਜੋ ਪੋਠੋਹਾਰੀ ਬੋਲੀ ਜਾਂਦੀ ਹੈ, ਉਹ ਕਹੂਟੇ ਦੀ ਪੋਠੋਹਾਰੀ ਨਾਲੋਂ ਭਿੰਨ ਹੈ । ਢੁੱਡੀ-ਕੈੜਿਆਲੀ ਵਿਚ ਮਹਾੜਾ (ਮਾੜਾ), ਤੁਹਾੜਾ (ੜਾੜਾ), ਸਾੜਾ, ਤੁਸਾਹੜਾ (ਹਾੜਾ) ਆਦਿ ਸਰਵਨਾਵਾਂ ਦੀ ਵਧੇਰੇ ਵਰਤੋਂ ਕੀਤੀ ਜਾਂਦੀ ਹੈ । ਚਿਭਾਲੀ ਦਾ ਇਲਾਕਾ ਪੁਣਛ ਨਾਂਲ ਜਾ ਲਗਦਾ ਹੈ ਤੇ ਉਸ ਉਤੇ ਪੁਣਛ ਦਾ ਪ੍ਰਭਾਵ ਚੋਖਾ ਹੈ । ਗਰੀਅਰਸਨ ਇਸ ਨੂੰ ਕਸ਼ਮੀਰ ਦੀਆਂ ਦੱਖਣ-ਪੱਛਮਾ ਪਹਾੜੀਆਂ ਵਿਚ ਬੋਲੀ ਜਾਂਦੀ ਉਪ-ਭਾਖਾ ਦਾ ਹੀ ਸਰੂਪ ਮੰਨਦਾ ਹੈ । | ਮੈਦਾਨੀ ਇਲਾਕੇ ਵਿਚ ਵੀ ਸ਼ਹਿਰੀ ਤੇ ਪੇਂਡੂ ਪਠੋਹਾਰੀ ਵਿਚ ਕਾਫ਼ੀ ਅੰਤਰ ਹੈ । ਪਿੰਡਾਂ ਦੇ ਅੱਲੜ ਤੇ ਸ਼ਹਿਰੀ ਰਹਿਣੀ ਤੋਂ ਅਭਿੱਜ ਲੋਕਾਂ ਦੀ ਬੋਲੀ ਵਿਚ 'ਮਹਾੜਾ । ‘ਤੁਹਾੜਾ`, 'ਅੱਛਣਾ`, 'ਗੱਛਣਾ' ਆਦਿ ਸ਼ਬਦ ਆਮ ਮਿਲਦੇ ਹਨ ਅਤੇ ਅਨੁਨਾਸਿਕਤਾ ਤੇ ਸਰ ਦੀ ਜੋ ਅਧਿਕਤਾ ਵੇਖਣ ਵਿੱਚ ਆਉਂਦੀ ਹੈ, ਉਹ ਸ਼ਹਿਰੀਆਂ ਵਿਚ ਨਹੀਂ । ਸ਼ਹਿਰੀ ਮੈਂਡਾ, ਤੈਂਡਾ, ਆਨਾ, ਜਾਨਾ ਦਾ ਪ੍ਰਯੋਗ ਕਰਦੇ ਹਨ ਤੇ ਕਈ ਵਾਧੂ ਸ਼ਰ ਜੋ ਸ਼ਬਦਾਂ ਨੂੰ ਲਮਕਾਣ, ਛੁਟਿਆਣ ਲਈ ਪੇਡੂ ਵਰਤਦੇ ਹਨ, ਉਨ੍ਹਾਂ ਦਾ ਪ੍ਰਯੋਗ ਸ਼ਹਿਰੀਏ ਨਹੀਂ ਕਰਦੇ। ਇਸ ਇਲਾਕੇ ਦੀ ਰਾਜ-ਭਾਸ਼ਾ ਉਰਦ ਦੇ ਅਨੇਕਾਂ ਸ਼ਬਦ ਜਿਨਾਂ ਦਾ ਪ੍ਰਯੋਗ ਕੋਈ ਪੇਡੂ ਪੋਠੋਹਾਰੀ ਤਦਭਾਵ ਰੂਪ ਵਿਚ ਕਰਦਾ ਹੈ, ਸ਼ਹਿਰੀ " ੩੪