ਪੰਨਾ:Alochana Magazine April, May and June 1968.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੜਿਆ ਲਿਖਿਆ ਪੋਠੋਹਾਰੀ ਤਤਸਮ ਦੇ ਨੇੜੇ ਰਹਿਣ ਦੀ ਕੋਸ਼ਿਸ਼ ਕਰਦਾ ਹੈ ਜਿਵੇਂ ਖੇਡ ਪੋਠੋਹਾਰੀ 'ਕਾਗਦ' ਜਾਂ “ਕਾਗਤ' ਕਹਿੰਦਾ ਹੈ ਪਰ ਸ਼ਹਿਰੀ ‘ਕਾਗਜ਼' । ਜਿਹਲਮ ਤੇ ਰਾਵਲਪਿੰਡੀ ਦੇ ਜ਼ਿਲਿਆਂ ਦੀ ਪੋਠੋਹਾਰੀ ਵਿਚ ਕਾਫ਼ੀ ਅੰਤਰ ਹੈ : ਜਿਹਲਮ ਦੀ ਪੋਠੋਹਾਰੀ ਉੱਤੇ ਧਨੀ ਤੇ ਸ਼ਾਹਪੁਰੀ ਦਾ ਅਸਰ ਹੈ । ਜਿਹਲਮ ਵਿਚ “ਸੀ, ‘ਸਨ’ ਕ੍ਰਿਆ ਦਾ ਪ੍ਰਯੋਗ ਵੀ ਕਰ ਲਿਆ ਜਾਂਦਾ ਹੈ । ਜਿਹਲਮ ਵਿਚ ‘ਵਿੱਚੋਂ, 'ਕੱਲੋਂ ਕਿਹਾ ਜਾਂਦਾ ਹੈ ਪਰ ਰਾਵਲਪਿੰਡੀ ਵਿਚ 'ਵਿੱਚੂ; ਕੋਲੈ। ਪਠੋਹਾਰ ਦੇ ਇਲਾਕੇ ਵਿਚ ਦੇਸ਼ ਦੀ ਵੰਡ ਤੋਂ ਪਹਿਲਾਂ ਮੁਸਲਮਾਨਾਂ ਤੋਂ ਬਿਨਾਂ ਹਿੰਦੂ ਸਿੱਖ ਵੀ ਵੱਸਦੇ ਸਨ। ਹਿੰਦੂਆਂ ਸਿੱਖਾਂ ਦਾ , ਸਭਿਆਚਾਰ, ਰਹਿਣੀ ਬਹਿਣੀ, ਰੀਤ ਰਵਾਜ, ਮੁਸਲਮਾਨਾਂ ਨਾਲੋਂ ਕੁੱਝ ਅੱਡਰੇ ਸਨ । ਇਸ ਲਈ ਪੋਠੋਹਾਰੀ ਦੇ ਕੁੱਝ ਸ਼ਬਦ ਅਜੇਹੇ ਵੀ ਹਨ ਜੋ ਕੇਵਲ ਮੁਸਲਮਾਣ ਹੀ ਬੋਲ ਚਾਲ ਵਿਚ ਵਰਤਦੇ ਹਨ, ਹਿੰਦੂ ਸਿਖ ਦੂਜੇ ਸਮਭਾਵੀ ਸ਼ਬਦਾਂ ਦਾ ਪ੍ਰਯੋਗ ਕਰਦੇ ਸਨ, ਜਿਵੇਂ : ਮੁਸਲਮਾਣ ਹਿੰਦੂ ਸਿੱਖ ਨਿਮਾਸ਼ਾ ਪਿਛਾਹੀਂ ਫਰੀ ਵਡ ਵੇਲੇ, ਘੀ ਵੇਲੇ ਨਿਕਾਹ ਵਿਆਹ ਜੁੱਸਾ ਪਿੰਡਾ ਸਾਫ਼ਾ ਗ ਕਟਵੀ ਕੁੰਨੀ ਜੁਮੇਰਾਤ ਵੀਰਵਾਰ ਇਸੇ ਤਰ੍ਹਾਂ ਕੰਜਕ, ਵਾਸ਼ਨਾ, ਝਾਣੀ, ਵਰਤ, ਕੜਾਹ ਆਦਿ ਸ਼ਬਦ ਕੇਵਲ ਹਿੰਦੂ ਸਿਖ ਹੀ ਵਰਤਦੇ ਸਨ ਅਤੇ ਹਲਵਾ, ਰੋਜ਼ੇ ਆਦਿ ਮੁਸਲਮਾਨ । ਪਰ ਜਹੱਨਮ, ਬਹਿਸ਼ਤ, ਆਦਿ ਸ਼ਬਦਾਂ ਦਾ ਪ੍ਰਯੋਗ ਦੋਵੇਂ ਜਾਤੀਆਂ ਕਰ ਲੈਂਦੀਆਂ ਸਨ । ਮੁਸਲਮਾਨਾਂ ਦੀ ਪੋਠੋਹਾਰੀ ਹਿੰਦੂਆਂ ਸਿੱਖਾਂ ਦੇ ਟਾਕਰੇ ਵਿਚ ਕੁੱਝ ਵਧੇਰੇ ਜਟਕੀ ਭਾਂਤ ਦੀ ਸੀ । ਉੱਚਾਰਣ ਕੋਈ ਵੀ ਦੋ ਮਨੁੱਖ ਕਿਸੇ ਸ਼ਬਦ ਦਾ ਉਚਾਰਣ ਬਿਲਕੁਲ ਇੱਕੋ ਜਿਹਾ ਨਹੀਂ ਕਰ ਸਕਦੇ । ਉਨ੍ਹਾਂ ਦੇ ਲਹਿਜੇ, -ਦਬਾ, ਅਵਾਜ਼ ਨੂੰ ਲਮਕਾਉਣ ਜਾਂ ਛੁਟਿਆਣ ਦੀ ਮਾਨਸਿਕ ਪ੍ਰਵਿਰਤੀ ਦਾ ਪ੍ਰਭਾਵ ਉਨਾਂ ਦੇ ਉੱਚਾਰਣ ਉਤੇ ਅਵੱਸ਼ ਪੈਂਦਾ ਹੈ । ਫੇਰ ਵਿਭਿੰਨ ਖੇਤਰਾਂ ਦਾ ਉਚਾਰਣ ਭੂਗੋਲਿਕ ਸਥਿਤੀ ਤੇ ਵਿੱਥ ਕਾਰਣ ਫ਼ਰਕ ਵਾਲਾ ਹੋਣਾ ਇਕ ਸੁਭਾਵਿਕ ਜਿਹੀ ਗੱਲ ਹੈ । ਇਸੇ ਲਈ ਇੱਕੋ ਧਾਤੂ ਤੋਂ ਬਣੇ ਸ਼ਬਦ ਵਿਭਿੰਨ ਖੇਤਰਾਂ ਵਿਚ ਵਰਤੀਂਦੇ ਅਜਿਹੇ , ਵੱਖਰੇ ਰੂਪ ਧਾਰ ਗਏ ਹਨ ਕਿ ਉਨ੍ਹਾਂ ਵਿਚਲੀ ਸਾਂਝ ਲੱਭਣੀ ਔਖੀ ਹੋ ਗਈ ਹੈ । ਪੋਠੋਹਾਰੀ ਭਾਸ਼ਾ ਵਿਚ ਉੱਚਾਰਣ ਦੇ ਪਖੋਂ ਕਈ ਨਵੇਕਲੀਆਂ ਵਿਸ਼ੇਸ਼ਤਾਈਆਂ રૂપ