ਪੰਨਾ:Alochana Magazine April, May and June 1968.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹਨ । ਅਵਾਜ਼ਾਂ ਨੂੰ ਲਮਕਾਣ, ਛੁਟਿਆਣ, ਸ਼ਰਾਂ ਨੂੰ ਅਨੁਨਾਸਿਕ ਰੰਗ ਦੇਣ, ਵਾਧੂ ਸੁਰਾਂ ਦਾ ਪ੍ਰਯੋਗ, ਰਾਂ ਦਾ ਲੋਪ ਤੇ ਇਨ੍ਹਾਂ ਦੀ ਸਥਾਨ-ਬਦਲੀ-ਪੋਠੋਹਾਰੀ ਦੇ ਕੁੱਝ ਖਾਸੇ ਹਨ । ਅਨੁਨਾਸਿਕ ਸ਼ਬਦਾਂ ਦੀ ਬਹੁਲਤਾ, ਸੂਰਾਂ ਦਾ ਅਧਿਕ ਮਾਤਰਾ ਵਿਚ ਪ੍ਰਯੋਗ ਤੇ ਸੂਰਾਂ ਦੇ ਇਸਤ੍ਰੀਕਰਣ (ਜਿਵੇਂ 'ਚਾ ਦੇਹ' ਦੀ ਥਾਂ 'ਚ ਦੇਹ' ਅਦਿ ਕਰ ਕੇ ਪੋਠੋਹਾਰੀ ਬੜੀ ਰਸੀਲੀ ਤੇ ਸਰੋਦੀ ਭਾਸ਼ਾ ਬਣ ਗਈ ਹੈ । 'ਜਾ ਕੇ ਦੀ ਥਾਂ ‘ਜਾਈ ਕੇ', ‘ਨੂੰ ਦੀ ਥਾਂ ‘ਆਂ' ਦੀ ਵਰਤੋਂ, 'ਜਾਂਦਾ’ ਦੀ ਥਾਂ 'ਜਾਨਾ' ਆਦਿ ਨਾਲ ਪੋਠੋਹਾਰੀ ਵਿਚ ਇਕ ਸਰੋਦੀ ਲੈਅ ਉਤਪੰਨ ਹੋ ਜਾਂਦੀ ਹੈ, ਜੋ ਅਸਲ ਵਿਚ ਸ਼ੁਰੂਲਹਿਰੀਆ ਦੀ ਹੀ ਦੇਣ ਹੈ । ਪਠੋਹਾਰੀ ਵਿਚ ਅੰਤਿਮ ਦੀਰਘ ਸੂਰਾਂ ਨੂੰ ਅਨੁਨਾਸਿਕ ਬਣਾਉਣ ਦਾ ਬੂਕਾਂ ਜ਼ਿਆਦਾ ਹੈ । ਇਹ ਝੁਕਾ ‘ਧਨੀਂ' ਵਿਚ ਵੀ ਮਿਲਦਾ ਹੈ, ਪਰ ਪੋਠੋਹਾਰੀ ਵਿਚ ਤਾਂ ਬਹੁਤੇ ਜ਼ਿਆਦਾ ਉੱਘੜਵਾਂ ਹੈ, ਜਿਵੇਂ ਕਿ ਤਕੇ, ਉਠੇ, ਬੈਠੇ, ਖਾਈਂ, ਇਸ ਤਰ੍ਹਾਂ ਨਾ, ਨੇ, ਨੀ, ਆਦਿ ਸੰਬੰਧ ਕਾਰਕ ਲਈ ਵਰਤੇ ਜਾਂਦੇ ਸ਼ਬਦਾਂ ਦਾ ਉਚਾਰਣ ਨਾਂ, ਨੇ, ਨੀ, ਕੀਤਾ ਜਾਂਦਾ ਹੈ । ਅੰਗੇਜ਼ੀ ਦੇ ਕਈ ਸ਼ਬਦ ਜੋ ਪਠੋਹਾਰੀ ਵਿਚ ਅਪਣਾ ਲਏ ਗਏ ਹਨ, ਉਨ੍ਹਾਂ ਵਿਚ ਵੀ ਇਹ ਪ੍ਰਵਿਰਤੀ ਵੇਖਣ ਯੋਗ ਹੈ, ਜਿਵੇਂ : ਅੰਗਰੇਜ਼ੀ ਪੋਠੋਹਾਰੀ ਕੈਂਚ ਨ’ ਤੇ ‘ਣ ਅਤੇ ਬਿੰਦੀ ਤੇ ਟਿੱਪੀ ਦੀ ਜਿਤਨੀ ਮਾਤਰਾ ਵਿੱਚ ਵਰਤੋਂ ਕੀਤੀ ਜਾਂਦੀ ਹੈ, ਉਤਨੀ ਪੰਜਾਬ ਦੀਆਂ ਸਾਰੀਆਂ ਉਪ-ਭਾਖਾਵਾਂ ਵਿੱਚ ਰਲਾ ਕੇ ਵੀ ਸ਼ਾਇਦ ਨਹੀਂ ਬਣਦੀ । ਕ੍ਰਿਆਵਾਂ ਵਿੱਚ ਤਾਂ 'ਦਾ ਤੇ ਦੀ ਥਾਂ 'ਨਾ' ਹੀ ਵਰਤਿਆ ਜਾਂਦਾ ਹੈ, ਜਾਨਾ, ਖਾਨਾ, ਰੋਨਾ, ਹਸਨਾ ਆਦਿ । ਪਰ ਮਜ਼ੇ ਦੀ ਗੱਲ ਤਾਂ ਇਹ ਹੈ ਕਿ ਕੇਂਦਰੀ ਪੰਜਾਬੀ ਦੇ ਕਈ ਸ਼ਬਦ, ਜੋ ਅਨੁਨਾਸਿਕ ਹਨ, ਪੋਠੋਹਾਰੀ ਵਿਚ ਅਨੁਨਾਸਿਕ ਨਹੀਂ ਰਹੇ, ਖ਼ਾਸ ਤੌਰ ਉੱਤੇ ਅਜਿਹੇ ਸ਼ਬਦ, ਜਿਨ੍ਹਾਂ ਨਾਲ ਟਿੱਪੀ () ਲੱਗੀ ਹੁੰਦੀ ਹੈ । ਟਿੱਪੀ ( ) ਦਾ ਉਚਾਰਣ ਅੱਧਕ ( ) ਵਾਂਝ ਹੀ ਕੀਤਾ ਜਾਂਦਾ ਹੈ । ਜਿਵੇਂ : ਪੰਜਾਬੀ ਪੋਠੋਹਾਰੀ ਕੰਘੀ ਕੱਘੀ ਕੰਧ ਕੱਧ' ਲੰਘ ਲੱਘ ਬੰਢ ਸੱਢ ਗੰਢ ਪੋਠੋਹਾਰ ਦੇ ਲੋਕ ਸ਼ਬਦਾਂ ਨੂੰ ਉੱਚਾਰਨ ਲਗਿਆਂ ਅੱਖਰ ਉਤੇ ਆਮ ਪੰਜਾਬੀ ਨਾਲੋਂ ਜ਼ਿਆਦਾ ਜ਼ੋਰ ਦੇਂਦੇ ਹਨ । ਇਹ ਸੁਰ-ਦਬਾ ਆਮ ਤੌਰ ਉੱਤੇ ਸ਼ਬਦ ਦੇ ਦੂਜੇ ਵਿਅੰਜਨ ਗੱਢ ੩੬