ਪੰਨਾ:Alochana Magazine April, May and June 1968.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਭੈਣਾ ਉੱਤੇ ਹੁੰਦਾ ਹੈ। ਉੱਪਰ ਦਿੱਤੇ ਸ਼ਬਦਾਂ ਵਿਚ ਟਿੱਪੀ (") ਦੇ ਲੋਪ ਹੋ ਕੇ ਅੱਧਕ ( ) ਦੇ ਵਰਤੀਣ ਦਾ ਕਾਰਨ ਇਹੋ ਪ੍ਰਵਿਰਤੀ ਹੈ । ਸੁਰ ਦਬਾਅ ਕਾਰਨ ਪਠੋਹਾਰੀ ਉੱਚਾਰਣ ਵਿਚ ਕਾਫ਼ੀ ਅੰਤਰ ਪੈ ਗਿਆ ਹੈ, ਜਿਵੇਂ : ਪਤਾ ਨੂੰ ਪਤਾ=ਪੱਤਾ ਰਤਾ ਨੂੰ ਰਤਾ=ਰੱਤਾ ਪਠੋਹਾਰੀ ਕਨੌੜਾ ਘੱਟ ਬੋਲਦੇ ਹਨ ਅਤੇ ਕਈ ਤਾਂ ਇਸ ਦਾ ਉੱਚਾਰਣ ਵੀ ਬੜੀ ਮੁਸ਼ਕਿਲ ਨਾਲ ਕਰ ਸਕਦੇ ਹਨ। ਇਸ ਲਈ ਰ-ਬਦਲੀ ਰਾਹੀਂ ਕੰਮ ਸਾਰਿਆਂ ਜਾਂਦਾ ਹੈ । ਕਿਧਰੇ ਤਾਂ ਕਨੌੜੇ ਨੂੰ ਹੜੇ ਵਿਚ ਬਦਲ ਲਿਆ ਜਾਂਦਾ ਹੈ, ਜਿਵੇਂ ਚੌਲ ਨੂੰ ਚੋਲ, ਪਰ ਬਹੁਤੀ ਵਾਰ ਕਨੌੜੇ (*) ਦੀ ਥਾਂ ਦੁਲਾਈਆਂ (*) ਵਰਤੀਆਂ ਜਾਂਦੀਆਂ ਹਨ, ਜਿਵੇਂ : ਪੰਜਾਬੀ ਪੋਠੋਹਾਰੀ ਚੌੜਾ ਚੈੜਾ ਸੌਣਾ ਸੈਣਾ ਭੈਣਾਂ इटा शैलां ਪਠੋਹਾਰੀ ਵਿਚ 'ਹ' ਵਰਤੋਂ ਵੀ ਅਧਿਕ ਕੀਤੀ ਜਾਂਦੀ ਹੈ । ਪਛਮੀ ਪੰਜਾਬ ਵਿਚ ਬੋਲੀਆਂ ਜਾਂਦੀਆਂ ਉਪ-ਭਾਖਾਵਾਂ ਦੀ ਇਹ ਇਕ ਨਿਖੇੜਵੀਂ ਵਿਸ਼ੇਸ਼ਤਾਈ ਹੈ । ਪੰਜਾਬ। ਦੇ ਜਿਨ੍ਹਾਂ ਸ਼ਬਦਾਂ ਦੇ ਮੁੱਢ ਵਿਚ ‘ੴ’ ਅਤੇ ‘ਇ’ ਆਉਂਦੇ ਹਨ, ਪੋਠੋਹਾਰੀ ਵਿਚ ਉਥੇ 'ਹ' ਅਤੇ 'ਹਿ' ਬਣ ਜਾਂਦੇ ਹਨ, ਜਿਵੇਂ : ਉਸ ਦੀ ਥਾਂ ਹੱਥ | ਇਸ ਇਕ ਹਿੱਕ ਇਕ ਅੱਖਰੀ ਸ਼ਬਦਾਂ ਦੇ ਅਖੀਰ ਵਿਚ ਜੋ ਦੀਰਘ ਰ ਹੋਵੇ ਤਾਂ ਬਹੁਤੀ ਵਾਰ 'ਹ' ਵਧਾ ਲਿਆ ਜਾਂਦਾ ਹੈ । ਇਸ, ਅਖੀਰ ਵਿਚ ਵਾਧੂ ਲਗਾਏ 'ਹ' ਦਾ ਪੂਰਨ ਭਾਂਤ ਉਚਾਰਣ ਨਹੀਂ ਕੀਤਾ ਜਾਂਦਾ, ਇਸ ਨਾਲ ਕੇਵਲ ਇਸ ਤੋਂ ਪਹਿਲੇ ਆਏ ਸੁਰ ਦੀ ਧਨੀ ਜਾਂ ਅਲਾਪ ਵਿਚ ਕੁੱਝ ਅੰਤਰ ਪੈ ਜਾਂਦਾ ਹੈ, ਜਿਵੇਂ : ਪੋਠੋਹਾਰੀ ਹਿੱਸ ਪੰਜਾਬੀ ਜਾਹ ਸੋ ਮ ਨਾਂਹ ਦੇਹ ਵਿਅੰਜਨ ‘ਛ' ਦਾ ਉਚਾਰਣ ਕਈ ਵਾਰ 'ਸ਼' ਵਾਂਗ ਕੀਤਾ ਜਾਂਦਾ ਹੈ, ਪਰ ਇਹ ਆਮ ਤੌਰ ਉੱਤੇ ਰਾਵਲਪਿੰਡੀ ਜਾਂ ਪਹਾੜੀ ਇਲਾਕੇ ਕਹੂਟੇ ਤੇ ਹਮਰੀ ਦੀ ਤਹਿਸੀਲ ਵਿਚ ਹੀ ਵੇਖਣ ਵਿਚ ਆਇਆ ਹੈ । ਜਿਹਲਮ ਦੇ ਪੋਠੋਹਾਰੀ ਇਲਾਕੇ ਵਿਚ ਇਹ ਵਿਰਤੀ ਨਹੀਂ । ਜਿਹਲਮ ਵਿਚ ‘ਗੁਮਾ ਛੋੜਿਆਂ ' (ਗਵਾ ਦਿੱਤਾ ਸ਼) ਆਖਿਆ ਜਾਂਦਾ ਹੈ, ਪਰ ਰਾਵਲਪਿੰਡੀ ਦੇ ਪਹਾੜੀ ਖੇਤਰ ਵੱਲ ‘ਮਾਈ ਸ਼ੜਿਆ ' । ਇਸੇ ਤਰਾਂ ੭