ਪੰਨਾ:Alochana Magazine April, May and June 1968.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਵਾਜ਼ ਕੁਝ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ, ਜਿਵੇਂ : ਪੰਜਾਬੀ ਪੋਠੋਹਾਰੀ ਪੂਘਾਰਨਾ ਪਹਾਰਨਾ ਕਢਵਾਣਾ ਕਵਾਣਾ ਸੁਭਾਗ ਸੇਬਾਗ ਵਧਾਈ ਵਦਹਾਈ ਸ਼ਬਦਾਵਲੀ ਤੇ ਵਰਣ ਵਿਗਿਆਨ | ਪੰਜਾਬੀ ਵਾਂਝ ਪੋਠੋਹਾਰੀ ਦੀ ਸ਼ਬਦਾਵਲੀ ਕਈ ਦੇਸੀ ਤੇ ਬਦੇਸ਼ੀ ਸੋਮਿਆਂ ਤੋਂ ਵਿਗਸਿਤ ਹੋਈ ਹੈ ਤੇ ਇਸ ਵਿਚ ਕਈ ਰੰਗਾਂ ਦੀ ਝਲਕ ਹੈ । ਬਹੁਤੇ ਸ਼ਬਦ ਵੈਦਿਕ ਭਾਸ਼ਾ, ਸੰਸਕ੍ਰਿਤ, ਪ੍ਰਾਕ੍ਰਿਤ ਤੇ ਅਪਭੰਸ਼ ਤੋਂ ਹੀ ਵਿਰਸੇ ਵਿਚ ਲਏ ਗਏ ਹਨ । ਕੁੱਝ ਸ਼ਬਦ ਅਰਬੀ ਫ਼ਾਰਸੀ ਵਿਚੋਂ ਤਤਸਮ ਤੇ ਤਦਭਵ ਰੂਪ ਵਿਚ ਅਪਣਾ ਲਏ ਗਏ ਹਨ । ਕੁੱਝ ਸ਼ਬਦ ਪੋਠੋਹਾਰੀ ਦੇ ਪੰਜਾਬੀ ਨਾਲ ਸਾਂਝੇ ਹਨ । ਕੁੱਝ ਵੱਖਰੇ ਵੀ ਹਨ ਜੋ ਕੇਵਲ ਪੋਠੋਹਾਰੀ ਵਿਚ ਹੀ ਵਰਤੀਂਦੇ ਹਨ । ਪੰਜਾਬ ਦੀਆਂ ਸਾਰੀਆਂ ਉਪ-ਭਾਖਾਵਾਂ ਵਿੱਚੋਂ ਪੋਠੋਹਾਰੀ ਹੀ ਇਕ ਅਜਿਹੀ ਉਪਭਖਾ ਹੈ, ਜਿਸ ਉਤੇ ਵੇਦਿਕ ਸੰਸਕ੍ਰਿਤ ਦੀ ਬੜੀ ਡੂੰਘੀ ਛਾਪ ਮਿਲਦੀ ਹੈ । ਇੰਜ ਲਗਦਾ ਹੈ ਕਿ ਪੋਠੋਹਾਰੀ ਆਪਣੇ ਅਸਲੀ ਮੁੱਢ ਨਾਲੋਂ ਨਾਤਾ ਨਹੀਂ ਤੋੜ ਸਕੀ । ਇਸ ਇਲਾਕੇ ਵਿਚ ਆਵਾਜਾਈ ਦੇ ਵਸੀਲੇ ਸੁਖਾਵੇਂ ਨਹੀਂ, ਜਿਸ ਲਈ ਬਾਹਰਲਾ ਪ੍ਰਭਾਵ ਇੱਥੋਂ ਦੇ ਵਸਨੀਕਾਂ ਨੇ ਘੱਟ ਗ੍ਰਹਿਣ ਕੀਤਾ ਤੇ ਭਾਸ਼ਾ ਵਿਚ ਪੁਰਾਣੇ ਤੱਤ ਸੁਰਜੀਤ ਰਹੇ । ਇਸੇ ਸੰਸਕ੍ਰਿਤ ਦੇ ਹੱਡਾਂ ਵਿਚ ਰਚੇ ਪ੍ਰਭਾਵ ਕਾਰਣ ਹੀ ਪੋਠੋਹਾਰੀ ਵਿਚ ਅਜੇ ਤਕ ਸੰਜੋਗਾਤਮਿਕ ਗੁਣ ਪ੍ਰਧਾਨ ਹੈ, ਜਦੋਂ ਕਿ ਟਕਸਾਲੀ ਪੰਜਾਬੀ ਵਿਜੋਗਾਤਮਿਕ ਸਰੂਪ ਧਾਰਨ ਕਰ ਚੁੱਕੀ ਹੈ । ਪੜਨਾਵੀਂ ਪਛੇਤਰ ਦੀ ਵਰਤੋਂ ਵੀ ਪੋਠੋਹਾਰੀ ਵਿਚ ਅਧਿਕ ਮਾਤਰਾ ਵਿਚ ਹੈ । ਪੋਠੋਹਾਰੀ ਨੇ ਵੈਦਿਕ ਭਾਸ਼ਾ ਦੇ ਅਨੇਕ ਸ਼ਬਦ ਮੂਲ ਰੂਪ ਵਿਚ ਸੰਭਾਲੇ ਹੋਏ ਹਨ, ਜਿਵੇਂ ਅੱਛ', 'ਗੱਛ', 'ਜੰਘ' ਆਦਿ । ਕਈ ਸ਼ਬਦ ਮਾਮੂਲੀ ਜਿਹੀ ਤਬਦੀਲੀ ਨਾਲ ਪ੍ਰਚੱਲਿਤ ਹਨ ਜਿਵੇਂ ਕੱਪਣਾ ਆਦਿ । ਪੰਜਾਬੀ ਵਿਚ ਇਨ੍ਹਾਂ ਸ਼ਬਦਾਂ ਦਾ ਪ੍ਰਯੋਗ ਨਹੀਂ ਮਿਲਦਾ। ਪੋਠੋਹਾਰ ਨਾਲ ਆਰੀਆ ਜਾਤੀ ਦੀ ਸਾਂਝ ਬੜੀ ਪੁਰਾਣੀ ਹੈ । ਆਰੀਆ ਲੋਕ ਜਦੋਂ ਭਾਰਤ ਵਿਚ ਆਏ ਤਾਂ ਉਨ੍ਹਾਂ ਨੇ ਜਿਸ ਉਪਜਾਊ ਤੇ ਰਮਣੀਕ ਇਲਾਕੇ ਵਿਚ ਸਭ ਤੋਂ ਪਹਿਲਾਂ ਨਿਵਾਸ ਕੀਤਾ, ਉਹ ਧਨੀ ਅਤੇ ਪੋਠੋਹਾਰ ਦਾ ਇਲਾਕਾ ਹੀ ਸੀ । ਉਨਾਂ ਬਆਂ ਤੇ ਜਿਹਲਮ ਦਰਿਆ ਦੇ ਕੰਢਿਆਂ ਉੱਤੇ ਕਈ ਪੀੜ੍ਹੀਆਂ ਲੰਘਾਈਆਂ । ਰਿਗ ਵੇਦ ਦੀਆਂ ਮੁੱਢਲੀਆਂ ਰਿਚਾਂ ਇਸੇ ਇਲਾਕੇ ਦੇ ਨਦੀ ਨਾਲਿਆਂ ਤੇ ਕੱਸਾਂ ਦੇ ਬਰੇਤੇ ਉਤੇ ਬਹਿ ਕੇ ਰਚੀਆਂ ਗਈਆਂ। ਇਸ ਤਰ੍ਹਾਂ ਵੇਦਿਕ ਭਾਸ਼ਾ ਇਸ ਇਲਾਕੇ ਦੀ ਮਿੱਟੀ ਵਿਚ ਸਿੰਜਰ ਗਈ । ਪੋਠੋਹਾਰੀ ਵਿਚ ਅਨੇਕਾਂ ਅਜਿਹੇ ਸ਼ਬਦ ਮਿਲਦੇ ਹਨ, ਜੋ ਸੰਸਕ੍ਰਿਤ ਤੋਂ ਅਪਣਾਏ ੩੯