ਪੰਨਾ:Alochana Magazine April, May and June 1968.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਠੋਹਾਰੀ ਵਿਚ ਕੁੱਝ ਦੋਸੀ ਸ਼ਬਦ ਵੀ ਮਿਲਦੇ ਹਨ, ਜਿਹੜੇ ਸਬਦ ਪ੍ਰਾਚੀਨ ਕਾਲ ਤੋਂ ਹੀ ਦੇਸ਼ ਵਿਚ ਵਰਤੇ ਜਾ ਰਹੇ ਹਨ ਅਤੇ ਜਿਨ੍ਹਾਂ ਦਾ ਮੁੱਢ ਸੰਸਕ੍ਰਿਤ ਦੇ ਕਿਸੇ ਮੂਲ ਸ਼ਬਦ ਵਿਚ ਨਹੀਂ ਮਿਲਦਾ । ਜਿਵੇਂ : ਰਾੜ, ਡੋਈ, ਮੇਹੜੂ, ਉਖਲੀ, ਆਦਿ। ਆਰੀਆ ਜਾਤੀ ਨੇ ਜਦੋਂ ਪਠੋਹਾਰ ਵਿਚ ਆਪਣੇ ਕਦਮ ਟਿਕਾਏ ਤਾਂ ਉਦੋਂ ਇੱਥੋਂ ਦੇ ਮੂਲ ਵਾਸੀ ਦਰਾਵੜਾਂ ਨੂੰ ਜਾਂ ਤਾਂ ਪਹਾੜਾਂ ਵੱਲ ਧੱਕ ਦਿੱਤਾ ਜਾਂ ਆਪਣਾ ਦਾਸ ਬਣਾ ਲਿਆ। . ਪਿਛੋਂ ਇਹ ਦਰਾਵੜ ਦੱਖਣ ਵੱਲ ਨੱਸ ਗਏ । ਇਨ੍ਹਾਂ ਦੇ ਕਈ ਸ਼ਬਦ ਪੋਠੋਹਾਰੀ ਵਿਚ ਸੰਭਾਲੇ ਪਏ ਹਨ, ਜਿਵੇਂ ਟਿੱਲਾ, ਢਿੱਬਾ, ਮੜ, ਸੋਟਾ, ਆਦਿ । ਪਠੋਹਾਰੀ ਵਿੱਚ ਕਾਫ਼ੀ ਸ਼ਬਦ ਅਜਿਹੇ ਵੀ ਮਿਲਦੇ ਹਨ ਜੋ 'ਨਵੇਕਲੇ ਹਨ ਤੇ ਪਠੋਹਾਰੀਆਂ ਦੀ ਅਪਣੀ ਕਿਰਤ ਹਨ ਜਿਵੇਂ : ਅਤੇ (ਪਰਸ), ਦਿਹਾਂ (ਕਿੱਲ), ਠੰਢੀਆਂ (ਮਾਤਾ ਦੇ ਦਾਗ), ਖੱਟ (ਡੱਲੀ), ਕੱਸ (ਬੁਖ਼ਾਰ), ਪੇਪਣੀ (ਕਮੀਜ਼) ਆਦਿ । ਵਿਆਕਰਣਿਕ ਬਣਤਰ (੧) ਸੰਗਿਆ | ਸ਼ਬਦਾਂ ਦੇ ਅਰਥ ਪ੍ਰਗਟ ਕਰਨ ਲਈ ਸ਼ਬਦਾਂ ਵਿਚ ਜੋ ਵਿਕਾਰ ਜਾਂ ਪਰਿਵਰਤਨ ਹੁੰਦੇ ਹਨ, ਉਹ ਲਿੰਗ, ਵਚਨ ਤੇ ਕਾਰਕ ਦੇ ਕਾਰਣ ਹੀ ਰੂਪਮਾਨ ਹੁੰਦੇ ਹਨ । ਹੇਠਾਂ ਅਸੀਂ ਸੰਗਿਆ ਦੀ ਰੂਪਾਵਲੀ ਦੇਂਦੇ ਹਾਂ : ਪੁਲਿੰਗ : ਨੱਢਾ ਕਾਰਕ ਇਕ ਵਚਨ ਬਹੁ ਵਚਨ ਕਰਤਾ ਨੱਢਾ, ਨੱਢੇ ਨੱਚਿਆਂ, ਨੱਢੇ ਕਰਮ ਨੱਢਿਆਂ ਕੀ ਕਰਣ ਨੱਢੇ ਨੂੰ ਸੰਪਰਦਾਨ ਨੱਢੇ ਆਸਤੈ ਨੱਢਿਆਂ ਆਸਤੇ ਅਪਾਦਾਨੇ ਢੇ ਕੱਲੇ ਨੱਢਿਆਂ ਨੂੰ मधप ਨੱਢੇ ਨਾ, ਨੇ, ਨੀਆਂ ਨੱਢਿਆਂ ਨਾ, ਨੇ, ਨੀਆਂ ਅਧਿਕਰਣ ਨੱਢੇ ’ਚ, ਤੇ ਨੱਚਿਆਂ ’ਚ, ਤੈ ਸੰਬੋਧਨ ਨੱਢਿਆ ! ਨੱਢਿਓ ! ਬਹੁਤ ਸਾਰੀਆਂ ਪੁਲਿੰਗ ਸੰਗਿਆਵਾਂ ਨੂੰ, ਜਿਨ੍ਹਾਂ ਦੇ ਅੰਤ ਵਿਚ ਕੋਈ ਵਿਅੰਜਨ ਆਉਂਦਾ ਹੈ, ਪੂਰਨ ਤੇ ਵਿਕਾਰੀ ਬਣਾਉਣ ਲਗਿਆਂ, ਉਨ੍ਹਾਂ ਦੇ ਅੰਤਲੇ ਵਿਅੰਜਨ ਨਾਲ ਲਾਂ () ਲਾਈ ਜਾਂਦੀ ਹੈ, ਜਿਵੇਂ : ਹੱਲੇ ਪੁੱਤਰ ਦਿ ਹੱਲ B२