ਪੰਨਾ:Alochana Magazine April, May and June 1968.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੰਪਾਦਕ ਦੀ ਦ੍ਰਿਸ਼ਟੀ ਤੋਂ ਗੁਰੂ ਨਾਨਕ ਸਾਹਿਬ ਦੇ ਪੰਜ ਸੌ ਵਰੇ ਸੰਨ ੧੯੬੮ ਵਿਚ ਗੁਰੂ ਨਾਨਕ ਸਾਹਿਬ ਇਕ ਘੱਟ ਪੰਜ ਸੌ ਵਰੇ ਦੇ ਹੋ ਚੁੱਕੇ ਹਨ । ਵੈਸੇ ਤਾਂ ਕੋਈ ਵਜ੍ਹਾ ਕਿਸੇ ਹੋਰ ਵਰੇ ਨਾਲੋਂ ਵੱਖ ਨਹੀਂ ਹੁੰਦਾ, ਭਾਵੇਂ ਉਹ ਪੰਜ ਸੌਵਾਂ ਹੀ ਕਿਉਂ ਨਾ ਹੋਵੇ, ਪਰ ਸਾਡੀ ਦੇਸ-ਕਾਲ ਦੀ ਸਾਧਾਰਣ ਗਿਣਤੀ-ਮਿਣਤੀ ਵਿਚ, ਜਿਸ ਵਰੇ ਕਈ ਗੁਰੂ ਨਾਨਕ ਸਾਹਿਬ ਵਰਗਾ ਮਹਾ-ਪੁਰਖ ਆਪਣੀ ਆਯੂ ਦੀਆਂ ਪੰਜ ਸਦੀਆਂ ਪੂਰੀਆਂ ਕਰੇ, ਉਸ ਦਾ ਵਿਸ਼ੇਸ਼ ਅਵਸਰ ਬਣ ਜਾਣਾ ਅਸਲੋਂ ਸੁਭਾਵਿਕ ਹੈ । ੧੯੬੯ ਵਿਚ ਗੁਰੂ ਨਾਨਕ ਸਾਹਿਬ ਪੂਰੇ ਪੰਜ ਸੌ ਵਰ੍ਹੇ ਦੇ ਹੋ ਜਾਣਗੇ । ਇਸ ਲਈ ਜੇ ਕੋਈ ਵੀ ਗੁਰੂ ਨਾਨਕ ਦਾ ਨਾਮ-ਲੇਵਾ ਹੈਚਾਹੇ ਉਹ ਉਸ ਦੇ ਧਰਮ ਦੇ ਅਨੁਯਾਈ ਹੈ ਜਾਂ ਸਾਹਿੱਤ ਦਾ ਅਵਲੰਬੀ; ਭਾਸ਼ਾ-ਵਿਗਿਆਨੀ ਹੈ ਜਾਂ ਇਤਿਹਾਸ ਦਾ ਵਿਸ਼ੇਸ਼ੱਗ ਸਮਾਜ-ਸ਼ਾਸਤਰੀ ਹੈ ਕਿ ਸਿੱਖਿਆ ਜਾਂ ਦਰਸ਼ਨ-ਸ਼ਾਸਤਰੀ, ਸਭ ਲਈ ਇਹ ਵਰਾ ਵਿਸ਼ੇਸ਼ ਮਹਾਤਮ ਵਾਲਾ ਹੋਵੇਗਾ । ਹਰ ਕਿਸੇ ਨੇ ਇਸ ਮੌਕੇ ਨੂੰ ਮਨਾਉਣਾ ਹੈ । ਸਾਡੇ ਵਿਚਾਰਪਤੀਆਂ ਲਈ ਗੁਰੂ ਨਾਨਕ ਦੇ ਸੰਬੰਧ ਵਿਚ ਇਹੋ ਜਿਹਾ ਮੌਕਾ ਨਿਤ ਨਿਤ ਨਹੀਂ ਆਉਣਾ ਜਦੋਂ ਲੋਕ ਉਤਸਾਹ ਨਾਲ ਆਪਣੀ ਗੋਲਕ ਖ਼ਾਲੀ ਕਰਕੇ ਕੋਈ ਸਾਂਝ ਗੋਲਕ ਭਰਨ ਲਈ ਤਤਪਰ ਹੋ ਜਾਣ । ਸੋ ਜੇ ਉਹ ਦੂਰ-ਅੰਦੇਸ਼ੀ ਵਰਤ ਕੇ ਇਸ ਅਵਸਰ ਨੂੰ ਮਨਾਉਣ ਲਈ ਕੋਈ ਅਜੇਹੀਆਂ ਨੀਹਾਂ ਦੇ ਪੂਰਨੇ ਪਾ ਦੇਣ ਜੋ ਭਵਿੱਖ ਦੀ ਉਸਾਰੀ ਦਾ ਆਧਾਰ ਬਣ ਜਾਣ ਥਾਂ ਬਹੁਤ ਹੀ ਵੱਡੀ ਲੋੜ ਪੂਰੀ ਹੋ ਸਕਦੀ ਹੈ । ਜੇ ਉਹ ਕੋਈ ਸੇਧ ਦੇਣ ਤੋਂ ਅਸਮਰਥ ਰਹੇ ਤਾਂ ਲੋਕ ਤਾਂ ਆਪਣੇ ਉਤਸ਼ਾਹ ਦਾ ਪ੍ਰਗਟਾਵਾ ਕਰਨੋਂ ਟਲਣਗੇ ਨਹੀਂ-ਭਾਵੇਂ ਕਰਨ ਅੰਤ ਵਿਚ ਉਹੀ ਕੁਝ ਜੋ ਆਮ ਗੁਰਪੁਰਬਾਂ ਉੱਤੇ ਕਰਦੇ ਹਨ । ਮਸਲਨ, ਜਲਸ ਕੱਢੇ ਜਾਣਗੇ, ਜੋ ਸ਼ਾਇਦ ਅੱਗੇ ਨਾਲੋਂ ਵਡੇਰੇ ਤੇ ਵਧੇਰੇ ਸ਼ਾਨ ਵਾਲੇ ਹੋਣਗੇ, ਆਤਿਸ਼ਬਾਜ਼ੀ ਜ਼ਿਆਦਾ ਖ਼ਰਚੀਲੀ ਤੇ ਮਨੋਹਰ ਹੋਵੇਗੀ, ਕਵੀਸ਼ਰਾਂ, ਢੱਡ-ਸਾਰੰਗੀ ਵਾਲਿਆਂ ਤੇ ਪੇਸ਼ਾਵਰ ਕੀਰਤਨੀਆਂ, ਪ੍ਰਚਾਰਕਾਂ ਤੇ ਭਾਸ਼ਣਕਾਰਾਂ ਦੇ ਤਾਂ ਬਹੁਤ ਚੜ ਜਾਣਗੇ, ਗਹਿਗੱਚ ਦੀਵਾਨ ਸਜਣਗੇ, ਲੰਗਰ ਦਾ ਬੇਤਹਾਸ਼ਾ ਪ੍ਰਬੰਧ ਹੋਵੇਗਾ ਤੇ ਇਸੇ ਤਰ੍ਹਾਂ ਹੋਰ ਬਥੇਰਾ ਕੁਝ ਹੋਵੇਗਾ, ਜੋ ਆਪਣੀ ਥਾਂ ਸ਼ਾਇਦ ਯੋਗ ਵੀ ਹੋਵੇ ਤੇ ਜ਼ਰੂਰੀ ਵੀ, ਪਰ ਇਸ ਸਾਰੇ ਦਾ ਸਿੱਟਾ ਕੀ ਨਿਕਲੇਗਾ ? ਕੇਵਲ ਇਹੀ ਕਿ ਸਰਗਰਮ ਬੰਧਕ ਬਹੁਤ ਹੀ ਜ਼ਿਆਦਾ ਹੁੰਭ ਜਾਣਗੇ ਤੇ ਉਨੀਂਦਰੇ ਦੂਰ ਕਰਨ ਲਈ ਕੰਮ ਤੋਂ ਹਫ਼ਤੇ ਹਫ਼ਤੇ ਦੀ ਛੋਟ ਮੰਗਣਗੇ ਅਤੇ ਜਲਸਿਆਂ, ਜਲਸਾਂ, ਭਾਸ਼ਣਾਂ, ਕਵੀਸ਼ਰੀਆਂ ਤੇ ਲੰਗਰਾਂ ਰਾਹੀਂ ਸ਼ਰਧਾ ਦੇ ਭੜਕੀਲੇ ਫੁੱਲਾਂ ਦੇ ਜੋ ਢੇਰ,