ਪੰਨਾ:Alochana Magazine April, May and June 1968.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਦ ਪਰ ਕੁੱਝ ਵਿਸ਼ੇਸ਼ਣ ਕ੍ਰਿਆ ਦੇ ਪਿੱਛੇ ‘ਓਕਾ ਪ੍ਰਯ ਲਾ ਕੇ ਬਣਾਏ ਜਾਂਦੇ ਹਨ, ਖ਼ਾਸ ਤੌਰ ਉੱਤੇ ਸਮੇਂ ਨਾਲ ਸੰਬੰਧ ਰੱਖਣ ਵਾਲੇ ਕ੍ਰਿਆ ਵਿਸ਼ੇਸ਼ਣਾਂ ਤੋਂ :ਕੱਲ ਕਲੂਕਾ ਪਰ ਪਰੋਕਾ ਚਿਰ ਚਿਰੋਕਾ ਕਦੋਕਾ ਤੁਲਨਾ ਦੀਆਂ ਅਵਸਥਾਵਾਂ (੧) ਅਧਿਕਤਰ ਅਵਸਥਾ ਜਦੋਂ ਤੁਲਨਾ ਦੋ ਵਸਤੂਆਂ ਵਿਚ ਹੋਵੇ ਤਾਂ ਅਧਿਕਤਰ ਅਵਸਥਾ ਬਣਾਉਣ ਲਈ ਸਾਧਾਰਣ ਅਵਸਥਾ ਵਾਲੇ ਵਿਸ਼ੇਸ਼ਣ ਦਾ ਪ੍ਰਯੋਗ ਕੀਤਾ ਜਾਂਦਾ ਹੈ, ਪਰ ਤੁਲਨਾ ਲਈ 'ਨਾਲੂ' ਜਾਂ 'ਕਲੂ ' ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ 'ਹੁਹ ਹੁੱਬ ਨਾਲ਼ ਚੰਗਾ ਅਹਿ”, ਕਦੇ ਕਦੇ ਕ੍ਰਿਆ ਵਿਸ਼ੇਸ਼ਣ ‘ਵੱਧ ਘੱਟ ਵਰਤ ਕੇ ਵੀ ਕੰਮ ਸਾਰ ਲਿਆ ਜਾਂਦਾ ਹੈ, “ਹੁਹ ਹੱਥ ਨਾਲ਼ੋਂ ਵੱਧ ਚੰਗੇ" । ੨) ਅਧਿਕਤਮ ਅਵਸਥਾ . ਜਦੋਂ ਤੁਲਨਾ ਦੋ ਤੋਂ ਵਧੀਕ ਵਸਤੂਆਂ ਵਿਚ ਹੋਵੇ ਤਾਂ ਪੋਠੋਹਾਰੀ ਵਿਚ 'ਹੱਭਾ': ‘ਸੱਭ' ਆਦਿ ਸ਼ਬਦਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਵੇਂ “ਹਹਿ ਸਭਨਾ ਨਾਲ਼ੇ ਹਣੈ। ਹੇਠਾਂ ਕੁੱਝ ਆਮ ਵਰਤੀਂਦੇ ਪੋਠੋਹਾਰੀ ਵਿਸ਼ੇਸ਼ਣ ਦਿੱਤੇ ਜਾਂਦੇ ਹਨ : ਚੈੜਾ (ਚੌੜਾ): ਠੱਲਾ (ਮੋਟਾ), ਕੱਸਾ (ਉਣਾ, ਘੱਟ), ਸੌੜਾ (ਤੰਗ), ਤਰੇਹਡਾ (ਵਿੰਗਾ ਜਾਂ ਟੇਢਾ), ਡਿੰਗਾ ਵਿੰਗਾ) ਆਦਿ । ਸੰਖਿਅਕ ਵਿਸ਼ੇਸ਼ਣ ਪੋਠੋਹਾਰੀ ਵਿਚ ਜੋ ਅੰਕੜੇ ਵਰਤੇ ਜਾਂਦੇ ਹਨ ਉਹ ਪੰਜਾਬੀ ਵਾਲੇ ਹੀ ਹਨ । ਕੁਝ ਅੰਕੜਿਆਂ ਦੇ ਉੱਚਾਰਣ ਵਿਚ ਅੰਤਰ ਹੈ ਤਾਂ ਉਹ ਪੋਠੋਹਾਰੀ ਦੇ ਧੁਨੀ, ਪਰਿਵਰਤਨ ਦੇ ਨੇਮਾਂ ਅਨੁਸਾਰ ਹੋਇਆ ਹੈ, ਜਿਵੇਂ ਹਿੱਕ, ਦੋ, ਤੇ, ਚਾਰ, ਪੰਜ, ਛੇ, ਸੱਤ, ਅੱਠ, ਨੂੰ, ਦਾਹ, ਯਾਰਾਂ ਆਦਿ । ਇਕੱਤੀ ਤੋਂ ਲੈ ਕੇ ਅਠੱਤੀ ਤਕ ਦੇ ਅੰਕੜੇ ਅਕੱਤਰੀ, ਬੱਤਰੀ, ਤੇਤਰੀ, ਚੌਂਤਰੀ; ਪੈਂਤਰੀ, ਛੱਤਰੀ, ਸਤੱਤਰੀ, ਅਠੱਤਰੀ ਉਚਾਰੇ ਜਾਂਦੇ ਹਨ । ਇਸੇ ਤਰਾਂ ਸੌ' ਨੂੰ 'ਕਰਕੇ ਉਚਾਰਿਆ ਜਾਂਦਾ ਹੈ; ਦੋ ਸੈ, ਭੈ ਸੈ । ਪੋਠੋਹਾਰ ਦੇ ਪਿੰਡਾਂ ਵਿਚ ਲੋਕੀ ਵਧੇਰੇ ਕਰਕੇ ਵੀਹਾਂ ਵਿਚ ਗਿਣਦੇ ਹਨ। ਜਿਵੇਂ, ਪੰਜਾਂ ਤੂੰ ਵੀਹਾਂ (੬੫), ਹਿਕ ਘੱਟ ਪੰਜ ਵੀਹਾਂ (੯੯) । ਕਿਆਂ ਵਿਸ਼ੇਸ਼ਣ ਪੋਠੋਹਾਰੀ ਦੇ ਬਹੁਤੇ ਕ੍ਰਿਆ ਵਿਸ਼ੇਸ਼ਣ ਪੰਜਾਬੀ ਨਾਲ ਲਗ ਪਗ ਮੇਲ ਖਾਂਦੇ ਹਨ, ੪੬