ਪੰਨਾ:Alochana Magazine April, May and June 1968.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗੁਰੂ ਸਾਹਿਬ ਦੀ ਸੇਵਾ ਵਿਚ ਇਸ ਮੌਕੇ ਉਤੇ ਅਰਪਿਤ ਕੀਤੇ ਗਏ ਹੋਣਗੇ, ਉਹ ਇਸ ਹੰਭੇ ਥੱਕੇ ਹਫ਼ਤੇ ਵਿਚ ਕੁਮਲਾਉਣਾ ਸ਼ੁਰੂ ਕਰ ਦੇਣਗੇ ! ਆਖ਼ਰ ਭੀੜ-ਭੜੱਕੇ ਵਿਚ ਇਕ ਅੱਧੀ ਵਾਰੀ ਚਰਚਾ ਜਾਂ ਅੱਖਾਂ ਨਾਲ ਵੇਖੇ ਤਮਾਸ਼ੇ ਦਾ ਪ੍ਰਭਾਵ ਕਿੰਨਾ ਕੁ ਚਿਰ ਰਹਿਣਾ ਹੋ ਸਕਦਾ ਹੈ ? ਨਿਰਸੰਦੇਹ ਇਸ ਤੋਂ ਪਹਿਲਾਂ ਕਿ ਇਸ ਪੁਰਬ ਨੂੰ ਮਨਾਉਣ ਦੇ ਹੋਰ ਢੰਗ ਉਲੀਕੇ ਜਾਣ, ਕੁੱਝ ਪ੍ਰਸ਼ਨਾਂ ਬਾਰੇ ਸਪਸ਼ਟ ਹੋਣ ਦੀ ਲੋੜ ਹੈ । ਕੀ ਅਸੀਂ ਦਿਲੋਂ ਮਹਿਸੂਸ ਕਰਦੇ ਹਾਂ ਕਿ ਅਜੇ ਸਾਨੂੰ ਗੁਰੂ ਨਾਨਕ ਸਾਹਿਬ ਦੀ ਲੋੜ ਹੈ ? ਸਾਇੰਸ ਦੀਆਂ ਲੱਭਤਾਂ, ਭਾਰੇ ਮਸ਼ੀਨੀ ਉੱਦਯੋਗ ਦੇ ਪ੍ਰਚਲਨ ਅਤੇ ਆਵਾਜਾਈ ਤੇ ਪ੍ਰਸਾਰ ਦੇ ਚਮਤਕਾਰੀ ਵਿਕਾਸ ਦੇ ਕਾਰਣ ਬੇਅੰਤ ਛੋਟੀ ਹੋ ਚੁੱਕੀ ਅਤੇ ਹੋਰ ਕੁੱਝ ਨਹੀਂ ਤਾਂ ਬਾਹਰੀ ਤੌਰ ਉੱਤੇ ਬੜੀ ਤੇਜ਼ੀ ਨਾਲ ਪੱਛਮੀ ਰੰਗ ਵਿਚ ਰੰਗੀਜ ਰਹੀ ਆਧੁਨਿਕ ਦੁਨੀਆਂ ਦਾ' ਗੁਰੂ ਨਾਨਕ ਦੀਆਂ ਧਾਰਨਾਵਾਂ ਨਾਲ ਕੋਈ ਮੇਲ ਬਣਦਾ ਹੈ ਕਿ ਨਹੀਂ ? ਕੀ ਗੁਰੂ ਸਾਹਿਬ ਦੀ ਬਿਰਧ ਰਬਾਬ ਵਿਚ ਜੋ ਕਦੀ ਰੱਤ-ਪੀਣੇ ਚੰਡਾਲਾਂ ਨੂੰ “ਨਾਮ ਧਰੀਕ ਸਿੱਖ’ ਬਣਾਉਣ ਦੀ ਸਮਰੱਥਾ ਰਖਦੀ ਸੀ, ਹੁਣ ਵਾਲੇ ਘੋਰ ਕਲਜੁਗ ਅਰਥਾਤ ਮਸ਼ੀਨੀ ਜੁਗ ਵਿਚ ਦਿਲਾਂ ਤੇ ਦਿਮਾਗਾਂ ਦੀਆਂ ਤਰਬਾਂ ਨੂੰ ਹਲੂਣਾ ਦੇਣ ਦੀ ਸੱਤਾ ਅਜੇ ਮੌਜੂਦ ਹੈ ? ਕੀ ਗੁਰੂ ਨਾਨਕ ਸੱਚ-ਮੁੱਚ ‘ਕਲਿ-ਰਣ' ਜਾਂ ਦੂਜੇ ਸ਼ਬਦਾਂ ਵਿਚ ਆਧੁਨਿਕ ਜੁਗ ਦਾ ਅਵਤਾਰ ਬਣ ਕੇ ਆਇਆ ਸੀ ? ਜਿਨ੍ਹਾਂ ਮਨਾਂ ਉੱਤੇ ਇਨ੍ਹਾਂ ਪ੍ਰਸ਼ਨਾਂ ਦਾ ਕਦੀ ਪਰਛਾਵਾਂ ਵੀ ਨਹੀਂ ਪਿਆ ਉਨ੍ਹਾਂ ਦੀ ਡਿਪਤੀ ਤਾਂ ਢਲ-ਢਮੱਕੇ ਨਾਲ ਕਾਫ਼ੀ ਹੋ ਜਾਵੇਗੀ, ਪਰ ਜਿਸ ਬੁੱਧੀਮਾਨ ਵਰਗ ਨੇ ਇੰਸ ਤਰਾਂ ਦੇ ਪ੍ਰਸ਼ਨਾਂ ਉੱਤੇ ਵਿਚਾਰ ਕਰਨ ਤੋਂ ਪਰਹੇਜ਼ ਨਹੀਂ ਕਰਨਾ, ਉਨ੍ਹਾਂ ਦੀ ਇਸ ਮਹਾਨ ਪੁਰਬ ਨੂੰ ਮਨਾਉਣ ਦੀ ਵਿਧੀ ਵੱਖਰੀ ਹੋਵੇਗੀ । ਜਿਹੜੇ ਵੀਰ ਗੁਰੂ ਨਾਨਕ ਸਾਹਿਬ ਦੀ ਵਰਤਮਾਨ ਜਾਂ ਭਵਿੱਖ ਵਿਚ, ਕਿਸੇ ਪ੍ਰਕਾਰ ਦੀ ਲੋੜ ਤੋਂ ਇਨਕਾਰੀ ਹਨ, ਉਨਾਂ ਦਾ ਰੱਬ ਭਲਾ ਕਰੇ, ਪਰ ਜਿਨ੍ਹਾਂ ਦੇ, ਉਪਰੋਕਤ ਪ੍ਰਸ਼ਨਾਂ ਦੇ ਉੱਤਰ ਨਕਾਰਾਤਮਕ ਨਹੀਂ ਹਨ, ਉਨ੍ਹਾਂ ਦਾ ਗੁਰੂ ਸਾਹਿਬ ਤੇ ਉਨ੍ਹਾਂ ਦੀ ਬਾਣੀ ਨੂੰ ਨਵੇਂ ਨਵੇਂ ਪੱਖਾਂ ਤੋਂ ਵੇਖਣਾ--ਪਰਖਣਾ ਤੇ ਉਸਦੇ ਪ੍ਰਭਾਵ ਨੂੰ ਸਥਿਰ ਰੱਖਣ ਦੇ ਸਾਧਨਾਂ ਬਾਰੇ ਸੋਚਣਾ ਬਿਲਕੁਲ ਸੁਭਾਵਿਕ ਹੈ । ਅਸੀਂ ਇਹ ਮਤ ਲੈ ਕੇ ਤੁਰਾਂਗੇ ਕਿ ਗੁਰੂ ਨਾਨਕ ਪੰਜਾਬ ਦਾ ਸਭ ਤੋਂ ਕੀਮਤੀ ਖ਼ਜ਼ਾਨਾ ਹੈ ਤੇ ਉਸ ਦੀ ਸੰਭਾਲ ਸਾਡਾ ਪਰਮ ਧਰਮ'! ਵੇਖਣਾ ਇਹ ਹੈ ਕਿ ਇਸ ਅਪਾਰ ਮੁੱਲਵਾਨ ਖ਼ਜ਼ਾਨੇ ਨੂੰ ਸਦਾ ਲਈ ਸੰਭਾਲ ਕੇ ਰੱਖਣ ਦਾ ਸਭ ਤੋਂ ਵਧੀਆ ਢੰਗ · ਕਿਹੜਾ ਹੈ ? ਪਿਛਲੇ ਚਾਰ ਪੰਜ ਸਾਲਾਂ ਤੋਂ ਗੁਰੂ ਨਾਨਕ ਸਾਹਿਬ ਦੇ ਇਸ ਮਹਾਨ ਪੁਰਬ ਨੂੰ ਠੀਕ ਤਰਾਂ ਮਨਾਉਣ ਦੀ ਚਰਚਾ ਕਈ ਪੱਧਰਾਂ ਉੱਤੇ ਚਲਦੀ ਰਹੀ ਹੈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਂਟੀ ਅੰਮ੍ਰਿਤਸਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ: ਪੰਜਾਬੀ ਯੂਨੀਵਰਸਿਟੀ ਪਟਿਆਲਾ: ਪੰਜਾਬੀ ਸਾਹਿੱਤ ਅਕਾਡਮੀ, ਲੁਧਿਆਣਾ; ਗੁਰੂ ਨਾਨਕ ਫ਼ਾਉਂਡੇਸ਼ਨ ਤੇ ਹੋਰ ਕਈ ਸਥਾਨਕ ਇਦਰੇ ਇਸ ਅਵਸਰ ਨੂੰ ਯੋਗ ਭਾਂਤ ਮਨਾਉਣ ਦੀ ਮਨਸਬਾ-ਬੰਦੀ ਵੱਲ ਧਿਆਨ ਦੇਂਦੇ ਰਹੇ ਹਨ, ਪਰ ਇਕ ਅੱਧੇ ਇਦਾਰੇ ਨੂੰ ਛੱਡ ਕੇ, ਅਜੇ ਤਕ, ਕਿਸੇ ਨਿਗਰੇ