ਪੰਨਾ:Alochana Magazine April, May and June 1968.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੋਈ ਸਿਆਣੀ ਪੀੜ ਅੰਬਾਣੀ ਮਾਣ ਜਵਾਨੀ ਦਾ ਟੁੱਟਾ । ਮੁੜ ਕੇ ਆਪਣਾ ਘਰ ਦੇਖਣ ਦਾ ਜਾਗਿਆਂ ਸੁਪਨਾ ਸੁੱਤਾ । ਘਰ ਘੰਭੀਰ ਚੁੱਪ ਪਰ ਸੁਹਣਾ, ਅਪਣਾ, ਮਗਰ ਪਰਾਇਆ। ਡੂੰਘੇ ਪਾਣੀ ਵਾਂਗ ਠਹਿਰਿਆਂ ਬੇਘਰ, ਘਰ ਤਕ ਆਇਆ । ਦੋ ਪੱਤੀਆਂ ਦੋ ਫੁੱਲ ਬਣ ਚੁੱਕੀਆਂ ਟਹਿਕਣ ਬਾਹਰ ਤੇ ਅੰਦਰੋ । ਜਾਣੂ ਘਰ ਦੇ ਹੋਠਾਂ ਵੱਜੇ ਫੁੱਲਾਂ ਦੇ ਦੋ ਜੰਦਰੇ । ਮਿਹਰਬਾਨ ਘਰ ਖੁੱਲੇ ਬੂਹੇ ਮੁੜ ਕੇ ਕਿੱਥੇ ਲੋੜਾਂ ਫੁੱਲਾਂ ਦੇ ਜੰਦਰੇ ਨਾ ਟੁੱਟਣ ਲੋਹੇ ਦੇ ਹੋਣ ਤਾਂ ਤੋੜਾਂ ਮੋਹਨ ਸਿੰਘ 'ਜੰਦਰੇ' ਵਿਚ 'ਅੰਬੀ ਦੇ ਬੂਟੇ ਵਾਂਗ ਇਕ ਪਿਆਰ-ਕਹਾਣੀ ਕਹੀ ਗਈ ਹੈ ਪਰ ਇਸ ਕਹਾਣੀ ਵਿਚ ਤਲਖ਼ੀ ਹੈ, ਇਕ ਕਸੀਸ ਹੈ; ਸ਼ੇਕਸਪੀਅਰ ਦੇ 'ਲੀਅਰ” ਦੁਖਾਂਤ ਦੀ ਆਭਾ ਹੈ, ਜੋ ਕਿਸੇ ਵੀ ਸੂਰਤ ਵਿਚ “ਅੰਬੀ ਦੇ ਬੂਟੇ ਵਿਚ ਨਹੀਂ ਹੈ । ਜਿਹ ‘ਜੰਦਰੇ ਦੁਖਾਂਤ ਹੈ, ਜਦੋਂ ਕਿ 'ਅੰਬੀ ਕੀਟਸ ਦੇ ਓਡ “ਗਰੀਸ਼ੀਅਨ ਅਨ" ਵਾਂਗ ਅੰਤਰੀਵ ਦ੍ਰਿਸ਼ਟੀ ਅੱਗੇ ਘੁੰਮਦੇ-ਫਿਰਦੇ ਖਾਂਤ ਹੈ । 'ਅੰਬੀ ਦੇ ਬੂਟੇ ਵਿਚਲੇ ਪਾਤਰ ੫੮