ਪੰਨਾ:Alochana Magazine April, May and June 1968.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉੱਤੇ ਰੇਲ ਦਾ ਸਟੇਸ਼ਨ ਹੈ, ਪਰ ਸ਼ਹਿਰ, ਸਟੇਸ਼ਨ ਤੋਂ ੩ ਮੀਲਾਂ ਦੀ ਵਿੱਥ ਉੱਤੇ, ਚੜ੍ਹਦੇ ਪਾਸੇ ਵੱਲ ਹੈ । ਪਹਿਲੀ ‘ਉਦਾਸੀਂ’ ਸਮੇਂ ਗੁਰੂ ਨਾਨਕ ਦੇਵ ਜੀ ਜਦੋਂ ਐਮਨਾਬਾਦ ਗਏ ਸਨ, ਤਦੋਂ ਸਰਾਧਾਂ ਦੇ ਦਿਨ ਸਨ । ਮਲਕ ਭਾਗੋ ਦੇ ਘਰ ਸਰਾਧ ਦੀ ਸਾਖੀ ਸਿੱਖ-ਇਤਿਹਾਸ ਵਿਚ ਪ੍ਰਸਿੱਧ ਚਲੀ ਆ ਰਹੀ ਹੈ । ਤਦੋਂ ਗੁਰੂ ਨਾਨਕ ਦੇਵ ਜੀ ਆਪਣੇ ਸਤਸੰਗੀ ਭਾਈ ਲਾਲੋ ਦੇ ਘਰ ਠਹਿਰੇ ਸਨ । ਭਾਈ ਲਾਲੋ ਤਰਖਾਣਾ ਕੰਮ ਕਰਦਾ ਸੀ ! ਜਦੋਂ ਦੂਜੀ ਵਾਰੀ ਸਤਿਗੁਰੂ ਜੀ ਐਮਨਾਬਾਦ ਆਏ, ਤਦੋਂ ਭੀ ਭਾਈ ਲਾਲੋਂ ਅਜੇ ਜੀਉਂਦਾ ਸੀ। ਹੁਣ ਭੀ ਉਸੇ ਦੇ ਪਾਸ ਠਹਿਰੇ ਸਨ । ਉਹਨੀਂ ਹੀ ਦਿਨਾਂ ਬਾਬਰ ਭੀ ਕਾਬਲ ਵੱਲੋਂ ਮਾਰੋ-ਮਾਰ ਕਰਦਾ ਪੰਜਾਬ ਦੇ ਨਗਰਾਂ ਸ਼ਹਿਰਾਂ ਨੂੰ ਲੁੱਟਦਾ-ਉਜਾੜਦਾ ਆ ਰਿਹਾ ਸੀ । ਬਾਬਰ ਬਾਬਰ ਤੈਮੂਰ ਦੇ ਖ਼ਾਨਦਾਨ ਵਿਚ ਤੈਮੂਰ ਤੋਂ ਛੇਵੀਂ ਪੀੜੀ) ੧੫ ਜਨਵਰੀ ਸੰਨ ੧੪੮੩ ਨੂੰ ਜੰਮਿਆ ਸੀ । ਬਾਬਰ ਬੜਾ ਬਹਾਦਰ ਮੁਗ਼ਲ ਹੋਇਆ ਹੈ । ਇਸਨੇ ਸੰਨ ੧੫੦੪ ਵਿਚ ਕਾਬਲ ਉੱਤੇ ਕਬਜ਼ਾ ਕਰ ਕੇ ਓਥੋਂ ਹਿੰਦੋਸਤਾਨ ਉੱਤੇ ਕਈ ਹਮਲੇ ਕੀਤੇ । | ਬਾਬਰ ਨੇ ਪਹਿਲਾ ਹਮਲਾਂ ਸੰਨ ੧੫੧੯ ਵਿਚ ਕੀਤਾ । ੨੧ ਫ਼ਰਵਰੀ ਸੰਨ ੧੫੧੯ ਨੂੰ ਬਾਬਰ ਨੇ ਸ਼ਹਰ ਭੇਰਾ ਫ਼ਤਹ ਕੀਤਾ ਸੀ । ‘ਭੇਰਾਂ’ ਦਰਿਆ ਜਿਹਲਮ ਤੋਂ ਉਰਲੇ. ਪਾਸੇ ਦਰਿਆ ਦੇ ਕੰਢੇ ਉਤੇ ਹੀ ਹੈ। ਪਹਿਲਾਂ ਲਾਹੌਰ ਦਾ ਹਾਕਮ ਤਾਤਾਰ ਖ਼ਾਨ ਸੀ, ਤਾਤਾਰ ਖ਼ਾਨ ਦੀ ਮੌਤ ਉੱਤੇ ਸਿਕੰਦਰ ਲੋਦੀ ਨੇ ਸਰਹਿੰਦ ਤੋਂ ਲੈ ਕੇ ਸਰਹੱਦ ਤਕ ਦਾ ਸਾਰਾ ਇਲਾਕਾ ਸਿੱਧਾ ਆਪਣੇ ਕਬਜ਼ੇ ਵਿਚ ਲੈ ਲਿਆ । ਫੇਰ ਇਸ ਵਿੱਚੋਂ ਲਾਹੌਰ ਦਾ ਇਲਾਕਾ ਉਸ ਨੇ ਤਾਤਾਰ ਖ਼ਾਨ ਦੇ ਪੁੱਤਰ ਦੌਲਤ ਖ਼ਾਨ ਨੂੰ ਦੇ ਦਿੱਤਾ ਸੀ । ਉਹਨੀਂ ਦਿਨੀਂ ਬਾਬਰ ਨੇ ਕਾਬੁਲ ਉੱਤੇ ਕਬਜ਼ਾ ਕੀਤਾ ਸੀ ! ਭੇਰਾ ਫ਼ਤਹ ਕਰ ਕੇ ਬਾਬਰ ਨੇ ੨੪ ਫ਼ਰਵਰੀ ਸੰਨ ੧੫੧੯ ਨੂੰ ਸਿਕੰਦਰ ਲੋਦੀ ਦੇ ਪੁੱਤਰ ਸੁਲਤਾਨ ਇਬਰਾਹੀਮ ਲੋਦੀ ਵੱਲ ਆਪਣਾ ਏਲਚੀ (ਦੂਤ) ਭੇਜਿਆ | ਪਰ ਉਸ ਨੂੰ ਦੌਲਤ ਖ਼ਾਨ ਨੇ ਰਸਤੇ ਵਿਚ ਲਾਹੌਰ ਹੀ ਅਟਕਾਈ ਰੱਖਿਆ। ਭੇਰੇ ਤਕ ਆਪਣੀ ਹਕੂਮਤ ਪੱਕੀ ਕਰਕੇ ਬਾਬਰ ਕਾਬਲ ਵਾਪਸ ਚਲਾ ਗਿਆ ਸੀ । ਗੋਰੇ ਤੋਂ ਅਗਾਂਹ ਵਧਣ ਵਾਸਤੇ ਬਾਬਰ ਨੇ ਫ਼ੌਜ ਆਪਣੇ ਨਾਲ ਲੈ ਕੇ ਸੰਨ ੧੫੨੧ ਵਿਚ ਫੋਰ ਹਿੰਦੋਸਤਾਨ ਉੱਤੇ ਹਮਲਾ ਕੀਤਾ । ਭੇਰੇ ਦੇ ਰਸਤੇ ਵਜ਼ੀਰਾਬਾਦ ਤੋਂ ਲੰਘ ਕੇ ਬਾਬਰ ਸ਼ਹਿਰ ਸਿਆਲਕੋਟ ਉੱਤੇ ਆ ਵੱਜਾ। ਪਰ ਉਥੋਂ ਦੇ ਹਾਕਮਾਂ ਤੇ ਲੋਕਾਂ ਨੇ ਈਨ ਮੰਨ ਲਈ । ਇਸ ਤਰ੍ਹਾਂ ਸ਼ਹਰ ਸਿਆਲਕੋਟ ਲੁਟੀਣ ਤੇ ਉਜੜਨ ਤੋਂ ਬਚ ਗਿਆ । ਸਿਆਲਕੋਟ ਤੋਂ ਬਾਬਰ ਨੇ ਸੈਦਪੁਰ (ਐਮਨਾਬਾਦ) ਉੱਤੇ ਹਮਲਾ ਕੀਤਾ | ਤਦ ਗੁਰੂ ਨਾਨਕ ਦੇਵ ਜੀ ਭੀ ਭਾਈ ਮਰਦਾਨੇ ਸਮੇਤ ਐਮਨਾਬਾਦ ਵਿਚ ਹੀ ਸਨ । ਪਠਾਣ ਹਾਕਮਾਂ ਨੇ ਸ਼ਹਰ ਨੂੰ ਬਚਾਣ ਲਈ ਫੌਜੀ ਤਿਆਰੀ ਤਾਂ ਠੀਕ ਨਾਂਹ ਕੀਤੀ ਪਰ ਬਾਬਰ ਦਾ ੬੪