ਪੰਨਾ:Alochana Magazine April, May and June 1968.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਟਾਕਰਾ ਕਰਨ ਵਾਸਤੇ ਬਹੁਤ ਸਾਰੇ ਮੁਲਾਣੇ ਲਿਆ ਬਿਠਾਏ, ਜਿਨ੍ਹਾਂ ਨੇ ਕਲਮਾਂ ਪੜ੍ਹਨ ਉੱਤੇ ਹੀ ਜ਼ੋਰ ਦਿੱਤਾ | ਬਣਨਾ ਕੀਹ ਸੀ ? ਰਣ-ਭੂਮੀ ਵਿਚ ਪਠਾਣ ਫ਼ੌਜੀਆਂ ਦੀਆਂ ਬੰਦੂਕਾਂ ਤਾਂ ਹਵਾ ਵਿਚ ਹੀ ਚਿੜ-ਚਿੜ ਕਰਦੀਆਂ ਰਹੀਆਂ, ਤੇ ਓਧਰੋ" ਬਾਬਰ ਦੇ ਸਿਪਾਹੀ ਤੱਕ ਤੱਕ ਕੇ ਨਿਸ਼ਾਨੇ ਮਾਰਦੇ ਰਹੇ । ਬਾਬਰ ਦੀ ਜਿੱਤ ਹੋਈ । ਹੋਣੀ ਹੀ ਸੀ । ਜਿੱਤ ਦੇ ਨਸ਼ੇ ਵਿਚ ਬਾਬਰ ਦੀ ਫ਼ੌਜ ਨੂੰ ਖੁੱਲੀ ਛੁੱਟੀ ਹੋ ਗਈ, ਸ਼ਹਰ ਉਤੇ ਅੱਤਿਆਚਾਰ ਕਰਨ ਦੀ । ਲੁੱਟ, ਕਤਲ ਤੇ ਇਸਤ੍ਰੀ ਜਾਤੀ ਉਤੇ ਅੱਤਿਆਚਾਰ-ਚੁਫੇਰੇ ਹਾਹਾਕਾਰ ਮਚ ਗਈ । ਪਲਾਂ ਵਿਚ ਹੀ ਸ਼ਹਿਰ ਤਬਾਹ ਹੋ ਗਿਆ । ਜਿਹੜੇ ਮਰਦ ਇਸਤ੍ਰੀ ਜਾਨੇਂ ਬਚ ਗਏ, ਉਹਨਾਂ ਨੂੰ ਕੈਦ ਕਰ ਲਿਆ ਗਿਆ । ਬਾਬਰ ਦੀ ਫ਼ੌਜ ਵਾਸਤੇ ਆਟਾ ਪੀਹਣ ਲਈ ਉਨ੍ਹਾਂ ਨੂੰ ਚੱਕੀਆਂ ਦਿੱਤੀਆਂ ਗਈਆਂ । ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਭੀ ਕੈਦ ਕੀਤੇ ਗਏ । | ਬਾਬਰ ਸੈਦਪੁਰ ਤੋਂ ਅਗਾਂਹ ਵਧਿਆ । ਕੈਦੀ ਭੀ ਨਾਲ ਹੀ । ਪਿੰਡ ਅਵਾਣ ਦੇ ਨੇੜੇ ਡੇਰਾ ਕੀਤਾ ਗਿਆ । ਪਿੰਡ ਅਵਾਣ ਦਰਿਆ ਰਾਵੀ ਦੇ ਕੰਢੇ ਜ਼ਿਲਾ ਸਿਆਲਕੋਟ ਵਿਚ ਹੀ ਸੀ । | ਕੈਦੀਆਂ ਦੇ ਅੱਗੇ ਫੇਰ ਚੱਕੀਆਂ ਰੱਖੀਆਂ ਗਈਆਂ | ਆਪਣੇ ਸ਼ਹਿਰ ਦੀ ਲੱਟ, ਕਤਲ, ਸਾੜ-ਫੂਕ ਤੇ ਬੇ-ਪਤੀ ਦੇ ਅੱਤਿਆਚਾਰ ਹੱਥੀਂ ਵਰਤੇ, ਅੱਖੀਂ ਵੇਖ ਕੇ, ਹਮੇ ਹੋਏ ਕੈਦੀ ਨਾਲੇ ਭੁੱਬਾਂ ਮਾਰ ਮਾਰ ਰੋਂਦੇ ਸਨ ਨਾਲੇ ਚੱਕੀਆਂ ਪੀਂਹਦੇ ਸਨ । ਪਰ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਸਮੇਤ ਇਹ ਸਭ ਕੁੱਝ ਰੱਬ ਦੀ ਰਜ਼ਾ ਜਾਣ ਕੇ ਪੂਰੇ ਜਿਗਰੇ ਤੇ ਗੰਭੀਰਤਾ ਨਾਲ ਕੈਦੀਆਂ ਵਾਲੀ ਕਾਰ ਕਰ ਰਹੇ ਸਨ । ਬਾਬਰ ਦੇ ਹਾਕਮ ਇਹ ਵੇਖ ਕੇ ਬੜੇ ਹੀ ਹੈਰਾਨ ਹੋਏ । ਤੁਰਤ ਬਾਬਰ ਤਕ ਖ਼ਬਰ ਅਪੜਾਈ ਗਈ । ਬਾਬਰ ਸਤਿਗੁਰੂ ਜੀ ਨੂੰ ਮਿਲਿਆ । ਸਤਿਗੁਰੂ ਜੀ ਨੇ ਉਸਨੂੰ ਨਿਰਭੈਤਾ ਨਾਲ ਇਨਸਾਨੀਅਤ ਦਾ ਰਸਤਾ ਸਮਝਾਇਆ | ਅਜੇ ਸਨ ਭੀ ਹਾਜੀਆਂ ਵਾਲੇ ਫ਼ਕੀਰੀ ਬਾਣੇ ਵਿਚ ਹੀ । ਬਾਬਰ ਨੇ ਸਾਰੇ ਹੀ ਕੈਦੀ ਛੱਡ ਦਿੱਤੇ । ਪਰ ਸਹਿਮੇ ਹੋਏ ਲੋਕ ਆਪਣੇ ਲੁੱਟੇ ਪੁੱਟੇ ਜਾ ਚੁੱਕੇ ਸ਼ਹਿਰ ਵੱਲ ਮੂੰਹ ਕਰਨੋਂ ਡਰਦੇ ਸਨ । ਗੁਰੂ ਨਾਨਕ ਦੇਵ ਜੀ ਪਿੰਡ ਅਵਾਣ ਤੋਂ ਫੇਰ ਉਹਨਾਂ ਦੇ ਨਾਲ ਐਮਨਾਬਾਦ ਵਾਪਸ ਆਏ । ਓਧਰੋਂ ਬਾਬਰ ਨੂੰ ਆਪਣੇ ਵਤਨ ਤੋਂ ਖ਼ਬਰ ਆ ਗਈ ਕਿ ਸ਼ਾਹ ਬੇਗ ਨੇ ਕੰਧਾਰ ਉੱਤੇ ਹਮਲਾ ਕਰ ਦਿੱਤਾ ਹੈ | ਬਾਬਰ ਅਵਾਣ ਤੋਂ ਹੀ ਪਿਛਾਂਹ ਕਾਬੁਲ ਨੂੰ ਮੁੜ ਗਿਆ । ਬਾਬਰ ਦੀ ਹਕੂਮਤ ਹਿੰਦੋਸਤਾਨ ਵਿਚ ਦਰਿਆ ਰਾਵੀ ਦੇ ਕੰਢਿਆਂ ਤਕ ਪੱਕੀ ਹੋ ਗਈ । ਐਮਨਾਬਾਦ ਦੀ ਤਰਸਯੋਗ ਹਾਲਤ ਸੈਦਪੁਰ-ਨਿਵਾਸੀ ਬਾਬਰ ਦੀ ਕੈਦ ਵਿੱਚੋਂ ਨਿਕਲ ਕੇ ਡਰ-ਸਹਿਮ ਦੇ ਮਾਰੇ ਲੱਤਾਂ ਧੂਹਦੇ ਗੁਰੂ ਨਾਨਕ ਸਾਹਿਬ ਦੇ ਨਾਲ ਮੁੜ ਆਪਣੇ ਪਿਆਰੇ ਘਰਾਂ ਵਲੋਂ ਮੁੜ ਪਏ । ਭਾਈ ਮਰਦਾਨਾ ਭੀ ਨਾਲ ਹੀ ਸੀ। ਸ਼ਹਿਰ ਦੇ ਸੜ ਰਹੇ ਘਰਾਂ ਦਾ ਧੂਆਂ ਦੂਰੋਂ ਹੀ ਵੇਖਕੇ ਉਹਨਾਂ ਦੇ ਦਿਲ ਢਹਿੰਦੇ ਜਾ ਰਹੇ ਸਨ । ਪਰ ਸ਼ਹਿਰ ਵਿਚ ਪਹੁੰਚ ਕੇ ਭੀ ਉਹਨਾਂ ਕੀ ਵੇਖਿਆ ? ਘਰਾਂ ਵਿਚ ਜੁਆਨ ਧੀਆਂ ਦੀਆਂ ਲਾਸ਼ਾਂ, ਜੋ ਮੁਗਲ ਬੁਰਛਿਆਂ ਦੀ ਕਾਮ