ਪੰਨਾ:Alochana Magazine April, May and June 1968.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਾਸ਼ਨਾ ਦੇ ਅੱਤਿਆਚਾਰਾਂ ਦਾ ਸ਼ਿਕਾਰ ਹੋ ਚੁੱਕੀਆਂ ਸਨ । ਗਲੀਆਂ ਬਾਜ਼ਾਰਾਂ ਵਿਚ ਕਤਲ ਹੋ ਚੁੱਕੇ ਗੱਭਰੂ ਪੁੱਤਰਾਂ ਦੀਆਂ ਕਾਵਾਂ, ਗਿਰਝਾਂ, ਕੁੱਤਿਆਂ, ਗਿੱਦੜਾਂ, ਬਘਿਆੜਾਂ ਦੇ ਪੈਰਾਂ ਹੇਠ ਰੁਲਦੀਆਂ ਲੋਥਾਂ ' ਕੈਦ ਤੋਂ ਵਾਪਸ ਆਏ ਸੈਦਪੁਰੀਆਂ ਦੀਆਂ ਭੁੱਬਾਂ ਨਿਕਲ ਗਈਆਂ। ਚੁਫੇਰੇ ਕੁਰਲਾਹਟ ਮੱਚ ਗਿਆ | | ਦੁਖੀਆਂ ਦਾ ਦਰਦ ਵੰਡਣ ਆਏ ਗੁਰੂ ਨਾਨਕ ਪਾਤਿਸ਼ਾਹ ਨੇ ਇਹ ਸਾਰਾ ਹੀ ਘੱਲੂਘਾਰਾ ਸ਼ੁਰੂ ਤੋਂ ਅਖ਼ੀਰ ਤਕ ਅੱਖੀ ਵੇਖਿਆਂ । ਕਤਲੋਂ ਬਚ ਰਹੇ ਦੋਸ-ਵਾਸੀਆਂ ਦੇ ਨਾਲ ਬਾਬਰ ਦੀ ਜੇਲ੍ਹ ਵਿਚ ਚੱਕੀਆਂ ਭੀ ਪੀਹ ਆਏ । ਬਿਪਤਾ-ਮਾਰੇ ਬੰਦਿਆਂ ਦੇ ਇਸ ਅੱਤ ਦਰਜੇ ਦੇ ਭਿਆਨਕ ਦੱਖੜੇ ਵਿਚ ਭੀ ਹੁਣ ਸਤਿਗੁਰੂ ਜੀ ਘਰ ਘਰ ਪਹੁੰਚ ਕੇ ਉਹਨਾਂ ਨੂੰ ਢਾਰਸ ਦੇਣ ਦੇ ਜਤਨ ਕਰਦੇ ਰਹੇ । ਪਰ ਕਹਿਰ ਭੀ ਕੋਈ ਸਾਧਾਰਣ ਜਿਹਾ ਕਹਿਰ ਨਹੀਂ ਸੀ ਹੋਇਆ। ਦੁਖੀਆਂ ਨੂੰ ਆਪਣੇ ਕੋਲ ਬਿਠਾ ਕੇ ਮਿਰਜਣਹਾਰ ਕਰਤਾਰ ਦੇ ਦਰ ਉੱਤੇ ਫ਼ਰਿਆਦ ਕਰਨ ਲੱਗ ਪਏ । ਮਰਦਾਨੇ ਨੇ ਰਬਾਬ ਹਿਲਾਈ, - ਤੇ ਗੁਰੂ ਪਾਤਿਸ਼ਾਹ ਨੇ ਖਲਕਤ ਦੇ ਰਾਖੇ ਖ਼ਾਲਕ ਨਾਲ ਦਰਦ-ਭਰੇ ਗਲੇ ਰਾਹੀਂ ਇਉਂ ਗਿਲਾ ਕਰਨਾ ਸ਼ੁਰੂ ਕੀਤਾ : "ਏਤੀ ਮਾਰ ਪਈ ਕੁਰਲਾਣੇ' “ਏਤੀ ਮਾਰ ਪਈ ਕਰਲਾਣੇ' ਹੇ ਪਾਤਿਸ਼ਾਹ ! “ਤੈਂ ਕੀ ਦਰਦ ਨ ਆਇਆ? ਪਾਤਿਸ਼ਾਹ “ਤੈਂ ਕੀ ਦਰਦ ਨ ਆਇਆ'? | ਜੇ ਰਣ-ਭੂਮੀ ਵਿਚ ਤਲਵਾਰ ਫੜ ਕੇ ਸੂਰਮੇ ਸੂਰਮੇ ਲਹੂ ਦੀ ਹੋਲੀ ਖੇਡਣ ਤਾਂ ਇਸ ਵਿਚ ਇਤਨਾ ਗਿਲਾ ਨਹੀਂ ! ਪਰ ਜੇ ਸ਼ੇਰ ਗਾਈਆਂ ਦੇ ਵੱਗ ਉਤੇ ਆ ਪਏ ਤਾਂ ਉਸ ਵੇਲੇ ਗੁੱਜਰ ਨੇ ਆਪਣਾ ਫ਼ਰਜ਼ ਨਿਬਾਹੁਣਾ ਹੁੰਦਾ ਹੈ । ਜੇ ਸਕਤਾ ਸਕਤੇ ਕਉ ਮਾਰੇ, ਤਾਂ ਮਨਿ ਰੋਸੁ ਨ ਹੋਈ ॥ ਸਕਤਾ ਸੀਹੁ ਮਾਰੇ ਪੈ ਵਗੈ, ਖਸਮੈਂ ਸਾ ਪ੍ਰਸਾਈ ॥ ਰਤਨ ਵਿਗਾੜ ਵਿਗੋਏ ਕੁਤੀ; ਮੁਇਆ ਸਾਰ ਨ ਕਾਈ ॥ ਗੁਰੂ ਨਾਨਕ ਦੇਵ ਜੀ ਦੇ ਹੇਠ ਲਿਖੇ ਸ਼ਬਦ ਠਰੰਮੇ ਨਾਲ ਸਹਿਜੇ ਸਹਿਜੇ ਇਕ ਇਕ ਲਫ਼ਜ਼ ਉੱਤੇ ਅਟਕ ਕੇ ਪੜੋ । ਇਹ ਓਥੇ ਉਚਾਰੇ ਗਏ, ਜਿੱਥੇ ਚਫੇਰੇ ਲੋਥਾਂ ਦੇ ਢੇਰ ਲਗ ਹੋਏ ਸਨ, ਇਹ ਉਸ ਸੰਦਪੁਰ ਵਿਚ ਉਚਾਰੇ ਗਏ ਜਿਹੜਾ ਹੁਣ ‘ਮਾਸਪੁਰੀ ਬਣ ਚੁੱਕਿਆ ਸੀ, ਜਿਹੜਾ ਲਾਸ਼ਾਂ ਦਾ ਸ਼ਹਿਰ ਬਣ ਚੁੱਕਿਆ ਸੀ; ਇਹ ਓਥੇ ਉਚਾਰੇ ਗਏ ਜਿੱਥੇ ਮੁਗ਼ਲ ਬਰਛਿਆਂ ਦੀ ਨਿਰਦਈ ਤਲਵਾਰ ਨਾਲ ਗਲੀਆਂ ਤੇ ਬਾਜ਼ਾਰ ਹੱਥੇ ਹਿੰਦੁਸਤਾਨੀਆਂ ਦੇ ਲਹੂ ਨਾਲ ਚਿਪਚਿਪ ਕਰ ਰਹੇ ਸਨ । ਕਿਤਨਾ ਭਿਆਨਕ ਦਿਸ਼ ਸੀ । ਸ਼ਬਦ ਇਹ ਹਨ :