ਪੰਨਾ:Alochana Magazine April, May and June 1968.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਿਹਾਰ ਵੱਲ ਧਿਆਨ ਦੇਣ ਲੱਗ ਪਏ । ਤੇ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਨੂੰ ਨਾਲ ਲੈ ਕੇ ਪਿੰਡਾਂ ਵਿਚੋਂ ਦੀ ਸਹਿਜੇ ਸਹਿਜੇ ਲੰਘਦੇ ਹੋਏ ਕਰਤਾਰਪੁਰ ਆ ਪਹੁੰਚੇ । ਉੱਘੇ ਨਗਰ ਰਸਤੇ ਵਿਚ ਪਸਰੂਰ ਤੇ ਨਾਰੋਵਾਲ ਹੀ ਸਨ । ਰੱਤ ਗਰਮੀਆਂ ਦੀ ਲੰਘ ਰਹੀ ਸੀ । ਸੰਨ ੧੫੧੮ ਦੀ ਵਰਖਾ-ਰੁੱਤ ਲੰਘਾ ਕੇ ਸਤਿਗੁਰ ਜੀ ਭਾਈਮਰਦਾਨੇ ਨੂੰ ਨਾਲ ਲੈ ਕੇ ਮੱਕੇ ਦੇ ਲੰਮੇ ਪੈਂਡਿਆਂ ਵਾਸਤੇ ਕਰਤਾਰਪੁਰ ਤਾਂ ਤਰੇ ਸਨ । ਸੰਨ ੧੫੨੧ ਦੀਆਂ ਗਰਮੀਆਂ ਲੰਘਾ ਕੇ ਵਾਪਸ ਆ ਅੱਪੜੇ । ਤਿੰਨੇ ਸਾਲਾਂ ਦੀ ਇਹ ਤੀਜੀ 'ਉਦਾਸੀ' ਸੀ । ਸਿੱਖ-ਇਤਿਹਾਸ ਅਨੁਸਾਰ ਸਤਿਗੁਰੂ ਜੀ, ਮੱਘਰ ਸੰਮਤ ੧੫੭੮ (ਨਵੰਬਰ ੧੫੨੧) ਨੂੰ ਵਾਪਸ ਕਰਤਾਰਪੁਰ ਪਹੁੰਚੇ । ਸੰਨ ੧੫੧੬ ਦੇ ਸ਼ੁਰੂ ਵਿਚ ਪਿੰਡ ਕਰਤਾਰਪੁਰ ਵਸਾਇਆ ਗਿਆ ਸੀ । ਪਰ ਅਜੇ ਤਕ ਸਤਿਗੁਰੂ ਜੀ ਨੂੰ ਓਥੇ ਟਿਕ ਕੇ ਬੈਠਣ ਦਾ ਮੌਕਾ ਨਹੀਂ ਸੀ ਮਿਲਿਆ । ਸੰਨ ੧੫੨੧ ਦੀਆਂ ਗਰਮੀਆਂ ਲੰਘ ਗਈਆਂ । ਸਤਿਗੁਰੂ ਜੀ ਦੀ ਉਮਰ ਉਸ ਵੇਲੇ ਤਕ ਬਵੰਜਾ ਸਾਲਾਂ ਤੋਂ ਟੱਪ ਚੁੱਕੀ ਸੀ । ਹਿੰਦੂ-ਤੀਰਥ, ਜੋਗੀਆਂ ਦੇ ਮੱਠ, ਇਸਲਾਮੀ ਧਰਮ-ਕੇਂਦਰ--ਇਹੀ ਸਨ ਤਿੰਨ ਵੱਡੇ ਵੱਡੇ ਟਿਕਾਣੇ, ਜਿੱਥੇ ਅੱਪੜ ਕੇ ਧਾਰਮਿਕ ਆਗੂਆਂ ਨੂੰ ਅਤੇ ਆਮ ਲੋਕਾਂ ਨੂੰ, ਜੀਵਨ-ਸਫ਼ਰ ਦੀਆਂ ਉਕਾਈਆਂ ਵੱਲੋਂ, ਠੋਡਿਆਂ ਵੱਲੋਂ , ਸੁਚੇਤ ਕੀਤਾ ਜਾ ਸਕਦਾ ਸੀ । ਇਹ ਮਹਾਨ ਕੰਮ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਸਮੇਤ ਬਾਰਾਂ ਸਾਲ ਪੈਂਡੇ ਮਾਰ ਕੇ ਗਿਆਰਾਂ ਬਾਰਾਂ ਹਜ਼ਾਰ ਮੀਲਾਂ ਦੇ ਲੰਮੇ ਸਫ਼ਰ ਝਾਗੇ । ਹੁਣ ਕਰਤਾਰਪੁਰ ਵਿਚ ਕੁਝ ਚਿਰ ਟਿਕ ਕੇ ਬੈਠਣਾ ਵੀ ਜ਼ਰੂਰੀ ਸੀ । | ਮੇਲਿਉਂ ਬਾਬਾ ਉੱਠਿਆ ਮੁਲਤਾਨੇ ਦੀ ਜ਼ਿਆਰਤ ਜਾਈ । (ਭਾਈ ਗੁਰਦਾਸ) ਅਚਲ ਵਟਾਲਾ ਜ਼ਿਲਾ ਗੁਰਦਾਸਪੁਰ ਵਿਚ ਵਟਾਲੇ ਤੋਂ ਦੱਖਣ ਵਾਲੇ ਪਾਸੇ ਜਾਣ ਵਾਲੀ ਸੜਕ ਉੱਤੇ ਵਟਾਲੇ ਤੋਂ ਤਿੰਨਾਂ ਮੀਲਾਂ ਦੇ ਫ਼ਾਸਲੇ ਉੱਤੇ ਮਹਾਦੇਵ ਦਾ ਮੰਦਿਰ ਹੈ । ਮੰਦਿਰ ਦਾ ਨਾਮ 'ਅਚਲ` ਹੈ ਜੋ ਸੜਕ ਤੋਂ ਖੱਬੇ ਪਾਸੇ ਦੋ ਕੁ ਫਰਲਾਂਗਾਂ ਦੀ ਵਿੱਥ ਉੱਤੇ ਹੈ । ਮੰਦਿਰ ਦੇ ਨਾਮ ਉੱਤੇ ਹੀ ਪਿੰਡ ਦਾ ਨਾਮ ਭੀ 'ਅਚਲ` ਹੀ ਹੈ । ਮੰਦਰ ਇਕ ਛੋਟੇ ਜਿਹੇ ਤਾਲਾਬ ਦੇ ਵਿਚਕਾਰ ਬਣਿਆ ਹੋਇਆ ਹੈ । ਇੱਥੇ ਹਰ ਸਾਲ ਸ਼ਿਵਰਾਤ੍ਰੀ ਦੇ ਮੌਕੇ ਉੱਤੇ ਮੇਲਾ ਲਗਦਾ ਹੈ । ਜਦੋਂ ਦੇਸ਼ ਵਿਚ ਜੋਗੀਆਂ ਸਿੱਧਾਂ ਦਾ ਬੜਾ ਪ੍ਰਭਾਵ ਸੀ, ਤਦੋਂ --ਲੋਕ, ਸਿੱਧ--ਲੋਕ ਦੂਰੋਂ ਦੂਰੋਂ ਇਸ ਮੇਲੇ ਉੱਤੇ ਆਇਆ ਕਰਦੇ ਸਨ । ਸ਼ਿਵਰਾਤੀ ਫੱਗਣ ਵਦੀ ੧੪ ਨੂੰ ਆਉਂਦੀ ਹੈ । ਕਰਤਾਰਪੁਰ ਤੋਂ ਅਚਲ ਪੰਝੀ ਕੁ ਮੀਲ ਉੱਤੇ ਹੈ । 'ਮਹਾਨਕੋਸ਼ ਦੇ ਕਰਤਾ ਲਿਖਦੇ ਹਨ ਕਿ ਗੁਰੂ ਨਾਨਕ ਦੇਵ ਜੀ ਸੰਮਤ ੧੫੮੬ ਦੀ ਸ਼ਿਵਰਾਤ੍ਰੀ ਸਮੇਂ 'ਅਚਲ` ਗਏ ਸਨ (ਮਾਰਚ ਸੰਨ ੧੫੩੦ ਨੂੰ 1 ਤਦੋਂ ਗੁਰੂ ਨਾਨਕ ਦੇਵ ਜੀ ਦੀ ਉਮਰ ੬੧ ਸਾਲ ਸੀ ।