ਪੰਨਾ:Alochana Magazine April, May and June 1968.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗਿਆ, ਅਰਬ, ਈਰਾਨ ਅਫ਼ਗਾਨਿਸਤਾਨ ਦੇ ਕਈ ਸੱਯਦ-ਜ਼ਾਦੇ ਪੀਰ ਫ਼ਕੀਰ ਇਸਲਾਮ ਦਾ ਪਰਚਾਰ ਕਰਨ ਵਾਸਤੇ ਹਿੰਦੁਸਤਾਨ ਦੇ ਕਈ ਸ਼ਹਿਰਾਂ ਵਿਚ ਆ ਕੇ ਟਿਕਦੇ ਗਏ । ਸਭ ਤੋਂ ਪਹਿਲਾਂ ਇਸਲਾਮੀ ਹਕੂਮਤ ਸਿੰਧ ਵਾਲੇ ਪਾਸੇ ਤੋਂ ਸ਼ੁਰੂ ਹੋਈ ਸੀ। ਇਸ ਵਾਸਤੇ ਸ਼ਹਿਰ ਮੁਲਤਾਨ ਸ਼ੁਰੂ ਤੋਂ ਹੀ ਪੀਰਾਂ ਫਕੀਰਾਂ ਦਾ ਗੜ੍ਹ ਬਣਦਾ ਗਿਆ । ਸੋ, ਢੇਰ ਪੁਰਾਣੇ ਸਮੇਂ ਤੋਂ ਇਸ ਸ਼ਹਿਰ ਬਾਰੇ ਇਹ ਗੱਲ ਮਸ਼ਹੂਰ ਚਲੀ ਆ ਰਹੀ ਹੈ ਕਿ ਚਾਰ ਚੀਜ਼ ਤੁਹਫ਼ਾਏ ਮੁਲਤਾਨ ! ਗਰਦ ਗਰਮਾ ਗਦਾ ਉ ਰਸਤਾਨ । | ਭਾਵ ਸ਼ਹਿਰ ਮੁਲਤਾਨ ਦੀਆਂ ਚਾਰ ਸੁਗਾਤਾਂ ਹਨ:੧. ਹਨੇਰੀਆਂ ਦਾ ਗੁਰਦਾ ੨, ਗਰਮੀ ੩. ਫ਼ਕੀਰ, ਅਨੇਕਾਂ ਹੀ ਫ਼ਕੀਰ ੪. ਕਬਰਾਂ । | ਮੁਸਲਮਾਨ ਖ਼ੁਦਾ ਪ੍ਰਤ ਹਨ, ਸਿਰਫ਼ ਇਕ ਖ਼ੁਦਾ ਦੀ ਬੰਦਗੀ ਕਰਦੇ ਹਨ ! ਹਿੰਦੂ-ਕੌਮ ਵਿਚ ਲੱਖਾਂ ਕਰੋੜਾਂ ਬੰਦੇ ਵੱਖ-ਵੱਖ ਦੇਵਤਿਆਂ ਦੀਆਂ ਮੂਰਤੀਆਂ ਪੂਜਦੇ ਹਨ । ਮੁਸਲਮਾਨ, ਹਿੰਦੂਆਂ ਨੂੰ ਬ੍ਰਤ-ਪ੍ਰਸਤ ਆਖਦੇ ਹਨ, ਕਾਫ਼ਰ ਆਖਦੇ ਹਨ । ਤੇ, ਹਿੰਦੂਆਂ ਦੀ ਮੂਰਤੀ ਪੂਜਾ ਨੂੰ ਬੁਤ-ਪ੍ਰਸਤੀ ਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਦੇ ਹਨ । ਪਰ ਆਤਮਕ ਜੀਵਨ ਵਲੋਂ ਥੋੜੀ ਜਿਹੀ ਅਣਗਹਿਲੀ ਭੀ ਮਨੁੱਖ ਨੂੰ ਸਹੀ ਨਿਸ਼ਾਨੇ ਤੋਂ ਦੂਰ ਜਾ ਸੁੱਟਦੀ ਹੈ । ਜਗਤ ਵਿਚ ਜੋ ਭੀ ਜੰਮਿਆ, ਹਰੇਕ ਉੱਤੇ ਆਖ਼ਰ ਉਹ ਦਿਨ ਭੀ ਅਉਂਦਾ ਹੈ ਜਦੋਂ ਮੌਤ ਉਸ ਦੀ ਜਿੰਦ ਨੂੰ ਉਸ ਦੇ ਸਰੀਰ ਵਿਚੋਂ ਵੱਖ ਕਰ ਲੈਂਦੀ ਹੈ, ਤੇ ਜਿੰਦ ਤੋਂ ਬਿਨਾਂ ਸ਼ਰੀਰ ਟਿਕਿਆ ਨਹੀਂ ਰਹਿ ਸਕਦਾ। ਹਿੰਦੂ ਸ਼ੁਰੂ ਤੋਂ ਹੀ ਆਪਣੇ ਵਿੱਛੁੜੇ ਸੱਜਣਾਂ ਦੇ ਮਿਰਤਕ ਸਰੀਰਾਂ ਨੂੰ ਅੱਗ ਦੀ ਭੇਟਾ ਕਰਦੇ ਆ ਰਹੇ ਹਨ । ਸਾਦੇ ਆ ਰਹੇ ਹਨ । ਇਸ ਦੇਸ਼ ਵਿਚ ਅਨੇਕਾਂ ਜੰਗਲ ਸਨ, ਲਕੜ ਦੀ ਕੋਈ ਥੁੜ ਨਹੀਂ ਸੀ । ਪਰ ਜਿਸ ਦੇਸ਼ ਵਿਚੋਂ ਜੰਮਿਆ ਇਸਲਾਮ, ਉਥੇ ਮੀਲਾਂ ਤਕ ਰੇਤ ਹੀ ਰੇਤ, ਨਾ ਉਥੇ ਪਾਣੀ ਨਾਂਹ ਜੰਗਲ ॥ ਉਥੇ ਲੋਕਾਂ ਵਾਸਤੇ ਇਹੀ ਸਿੱਧਾ ਰਸਤਾ ਸੀ ਕਿ ਉਹ ਆਪਣੇ ਵਿੱਛੜੇ ਅਜ਼ੀਜ਼ਾਂ ਦੇ ਮੁਰਦੇ ਨੂੰ ਜ਼ਮੀਨ ਵਿਚ ਦੱਬਣ । ਸੋ, ਹਿੰਦੂ ਮੁਰਦੇ ਨੂੰ ਸਾੜਦੇ ਹਨ, ਮੁਸਲਮਾਨ ਦਫ਼ਨ ਕਰਦੇ ਹਨ । ਪਰ ਮੋਹ ਮੋਹ ਹੀ ਹੈ । ਹਿੰਦੂ ਆਪਣੇ ਵਿਛੱੜੇ ਸੱਜਣ ਦੀ ਆਤਮਾ ਵਾਸਤੇ ਉਸ ਦੇ ਮਰਨ fਛੋਂ ਅਨੇਕਾਂ ਉਪਰਾਲੇ ਕਰਦੇ ਰਹਿੰਦੇ ਹਨ । ਮੁਸਲਮਾਨ ਭੀ ਆਖ਼ਰ ਇਨਸਾਨੀ ਦਿਲ ਰੱਖਦੇ ਹਨ । ਉਹ ਭੀ ਦਫਨ ਕੀਤੇ ਆਪਣੇ ਪਿਆਰੇ ਦੀ ਰੂਹ ਵਾਸਤੇ ਕਈ ਉਦਮ ਕਰਦੇ ਹਨ । ਜਿੱਥੇ ਉਸ ਦੇ ਸਰੀਰ ਨੂੰ ਦੱਬਦੇ ਹਨ, ਉਥੇ ਚਿਰਾਗ਼ ਬਾਲਦੇ ਹਨ । ਸਰਦੇ ਪੁਜਦੇ ਮੁਸਲਮਾਨ ਆਪਣੇ ਅਜ਼ੀਜ਼ ਦੀ ਕਬਰ ਪੱਕੀਆਂ ਇੱਟਾਂ ਦੀ ਬਣਾਂਦੇ ਹਨ । ਬਹੁਤੇ ਅਮੀਰ ਲੋਕਾਂ ਦੇ, ਬਾਦਸ਼ਾਹਾਂ ਦੇ, ਮਕਬਰੇ ਬਣਾਏ ਜਾਂਦੇ ਹਨ । ਪੀਰਾਂ ਵਹੀਰਾਂ ਵੇਲੀਆਂ ਦੇ ਵੱਡੇ ਵੱਡੇ ਰੋਜ਼ੇ ਬਣਾਏ ਜਾਂਦੇ ਹਨ । ਉਨ੍ਹਾਂ ਰੋਜ਼ਿਆਂ ਤੇ, ਉਨ੍ਹਾਂ ਮਕਬਰਿਆਂ ਤੇ, ਉਨ੍ਹਾਂ ਕਬਰਾਂ ਤੇ, ਚਿਰਾਗ ਬਾਲੇ ਜਾਂਦੇ ਹਨ । ਪੀਰਾਂ ਫ਼ਕੀਰਾਂ ਦੇ ਰੋਜ਼ਿਆਂ ਤੇ ਸਾਲ ਦੇ ਸਾਲ ਮੇਲੇ ਲਗਦੇ ਹਨ । ਦੀਦਾਰ ਕਰਦੇ ਹਨ, ਸਿਜਦੇ ਕਰਦੇ ਹਨ, ਸਿਰ ਨਿਵਾਂਦੇ ਹਨ; ਨਿਆਜ਼ਾਂ ਦੇਦੇ ਹਨ, ਤੇ, ਦ ਲੋਕ ਆ ਕੇ ਜ਼ਿਆਰਤ ਕਰਦੇ ਹਨ, ਅਨੇਕਾਂ ਦੁਨਿਆਵੀ ਬਰਕਤਾਂ ਮੰਗਦੇ ਹਨ । ੭੨ (ਬਾਕੀ ਫਿਰ)