ਪੰਨਾ:Alochana Magazine April, May and June 1968.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੰਜਾਬੀ ਰੰਗ-ਮੰਚ ਸ਼ਿਵ ਦੀ ਲੂਣਾਂ -ਰਪਕ ਹਰਿ ' .. ਜਦੋਂ ਸ਼ਿਵ ਕੁਮਾਰ ਨੇ ੧੯੬੫ ਵਿਚ ਪੂਰਨ ਭਗਤ ਦੀ ਕਥਾ ਨੂੰ ‘ਣਾਂ ਦੀ ਕਥਾ ਬਣਾ ਕੇ ਪੇਸ਼ ਕੀਤਾ ਤਾਂ ਸਾਰੇ ਸਾਹਿੱਤ ਜਗਤ ਵਿਚ ਝੁਣਝੁਣੀ ਜਹੀ ਫੈਲ ਗਈ ਸੀ । ਇਸ ਮਹਾਂ-ਕਾਵਿ ਨੂੰ ਨਾਟਕੀ ਰੂਪ ਦੇ ਕੇ ਅਤੇ ਵਿਸ਼ੇਸ਼ ਤੌਰ ਉੱਤੇ ਇਸ ਵਿਚ ਕਲਾਸਕੀ ਪਰੰਪਰਾ ਵਾਂਗ ਸੂਤਰ-ਧਾਰ ਅਤੇ ਉਸ ਦੇ ਨਾਲ ਨਟੀ ਦੇ ਪਾਤਰ ਲਿਆ ਕੇ ਸ਼ਿਵ ਨੇ ਪੰਜਾਬੀ ਨਾਟਕ-ਖੇਤਰ ਵਿਚ ਵੀ ਸਰਸਰਾਹਟ ਪੈਦਾ ਕਰ ਦਿੱਤੀ ਸੀ । ਇਸ ਸਾਲ ਸਾਹਿੱਤ ਅਕਾਡਮੀ ਦਾ ਪੁਰਸਕਾਰ ਜਿੱਤ ਕੇ ਸ਼ਿਵ ਦੀ ਲੂਣਾਂ ਨੇ ਕਲਾਸਕੀ ਸਾਹਿੱਤ ਵਾਂਗ ਹੀ ਲੋਕਾਂ ਦਾ ਧਿਆਨ ਖਿੱਚਿਆ ਹੈ । ਉਹ ਸਾਰੇ ਭਾਰਤ ਦਾ, ਸਭ ਤੋਂ ਛੋਟੀ ਉਮਰ ਵਿਚ, ਇਹ ਸਨਮਾਨ ਜਿੱਤਣ ਵਾਲਾ ਸਾਹਿੱਤਕਾਰ ਬਣੇ ਗਿਆ ਹੈ । ਇਸ ਖੁਸ਼ੀ ਵਿਚ ਉਸ ਦਾ ਸਾਥ ਸ਼ਿਵ ਕੁਮਾਰ ਦੇਣ ਵਾਸਤੇ ਅਤੇ ਉਸ ਦੇ ਸਤਿਕਾਰ ਵਜੋਂ ਖ਼ਾਲਸਾ ਕਾਲਜ, ਦਿੱਲੀ ਵੱਲੋਂ ਡਾਕਟਰ ਸਵਿੰਦਰ ਸਿੰਘ ਉੱਪਲ ਦੇ ਉਦਮ ਨਾਲ “ਲਣਾਂ' ਨੂੰ ਰੰਗ ਮੰਚ ਉੱਤੇ ਪੇਸ਼ ਕਰਨ ਦਾ ਯਤਨ ਕੀਤਾ ਗਿਆ । ੨੭ ਫ਼ਰਵਰੀ ੧੯੬੮ ਨੂੰ ਖ਼ਾਲਸਾ ਕਾਲਜ ਦੇ ਮੰਚ ਉੱਤੇ ਇਸ ਦੇ ਕੇਵਲ ਪਹਿਲੇ ਦੋ ਅੰਕ ਖੇਡੇ ਗਏ ਜਾਂ ਦੂਜੇ ਸ਼ਬਦਾਂ ਵਿਚ ਪਹਿਲੇ ਦੋ ਅੰਕਾਂ ਦਾ ਪਾਠ ਕੀਤਾ ਗਿਆ । ‘ਣਾਂ ਨੂੰ ਰੰਗ-ਮੰਚ ਉੱਤੇ ਖੇਡਣ ਵਾਸਤੇ ਇਸ ਵਿਚ ਬਹੁਤ ਸਾਰੇ ਕਾਂਟ ਛਾਂਟ ਦੀ ਲੋੜ ਹੈ । ਸ਼ਿਵ ਕਵੀ ਹੈ, ਨਾਟਕਕਾਰ ਨਹੀਂ । ਲੂਣਾਂ ਨੂੰ ਰੰਗ-ਮੰਚ ਦੀਆਂ ਮੰਗਾਂ ਅਨੁਸਾਰ ਢਾਲਣਾ ਨਿਰਦੇਸ਼ਕ ਦਾ ਕੰਮ ਹੈ । ਸ਼ਿਵ ਤਾਂ ਆਪਣੇ ਪਾਤਰਾਂ ਬਾਰੇ ਵੀ ਸਪਸ਼ਟ ਨਹੀਂ ਹੈ । ਨਟੀ ਬਾਰੇ ਉਹ ਲਿਖਦਾ · ਹੈ : 'ਇੰਦਰ ਦੇ ਅਖਾੜੇ ਦੀ ਇਕ ਗੰਧਰਵ ਨਾਇਕਾ, ਜਿਹੜੀ ਸੂਤਰਧਾਰ ਦੀ ਪ੍ਰੇਮਕਾ ਸਮਝੀ ਜਾਂਦੀ ਹੈ ਤੇ ਕਈ ਇਸ ਨੂੰ ਸੂਤਰਧਾਰ ਦੀ ਪਤਨੀ ਵੀ ਕਹਿੰਦੇ ਹਨ, ਪਰ ਇਸ ਕਾਰ ਬਣਨ ੭੩