ਪੰਨਾ:Alochana Magazine April, May and June 1968.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗੱਲ ਵਿਚ ਮੱਤ-ਭੇਦ ਹੈ’’ । ਸ਼ਿਵ ਨੇ ਸੂਤਰਧਾਰ ਬਾਰੇ ਕੁਝ ਵਧੇਰੇ ਸਪਸ਼ਟ ਲਿਖਿਆ ਹੈ : 'ਇੰਦਰ ਦੇ ਅਖਾੜੇ ਦਾ ਇਕ ਗੰਧਰਵ ਨਾਇਕ ਹੈ, ਜਿਹੜਾ ਹਰ ਨਾਟਕ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਪ੍ਰੇਮਕਾ ਨਟੀ ਸੰਗ ਮੰਚ ਉਤੇ ਪ੍ਰਵੇਸ਼ ਕਰਦਾ ਹੈ ਅਤੇ ਨਾਟਕ ਦਾ ਅਰੰਭ ਕਰਦਾ ਹੈ ।” | ਭਾਵੇਂ ਨਿਰਮਾਤਾ ਸਵਿੰਦਰ ਸਿੰਘ ਉੱਪਲ ਅਤੇ ਨਿਰਦੇਸ਼ਕ ਹਰਮਿੰਦਰ ਸਿੰਘ ਨੇ ਚੰਬੇ ਦਾ ਵਾਯੂ ਮੰਡਲ ਉਸਾਰਨ ਵਾਸਤੇ ਚਿਤਰਿਆ ਹੋਇਆ ਪਰਦਾ ਪਿਛਲੀ ਦੀਵਾਰ ਵਾਸਤੇ ਬਣਵਾਇਆ, ਪਰ ਸੂਤਰਧਾਰ ਅਤੇ ਨਟੀ ਦਾ ਪਹਿਰਾਵਾ ਤੇ ਸ਼ਿੰਗਾਰ ਬਹੁਤ ਨਾਕਿਸ ਸੀ । ਉਹ ਸ਼ਾਦੀ ਦੇ ਮੰਡਪ ਵਿੱਚੋਂ ਨਿਕਲੇ ਛੋਹਰਾ-ਛੋਹਰੀ ਪ੍ਰਤੀਤ ਹੁੰਦੇ ਸਨ । ਉਨ੍ਹਾਂ ਦੀ ਉਮਰ ਅਠਾਰਾਂ ਵੀਹ ਵੀਹ ਸਾਲ ਲਗਦੀ ਸੀ । ਸੂਤਰਧਾਰ ਦੇ ਪੈਰ ਨੰਗੇ ਸਨ ਅਤੇ ਨਟੀ ਨੇ ਸਫ਼ੈਦ ਫ਼ਲੀਟ ਸ਼ੂ ਪਹਿਨੇ ਹੋਏ ਹਨ (ਵੇਖੋ ਤਸਵੀਰ) · | ਸੂਤਰਧਾਰ ਦੇ ਸਿਹਰੇ ਅਤੇ ਨਟੀ ਦਾ ਮੁਕਟ ਅਤਿਅੰਤ ਅਢੁਕਵਾਂ ਸੀ। ਉਨ੍ਹਾਂ ਦੇ ਪਹਿਰਾਵੇ ਅਤੇ ਮੇਕਅੱਪ ਤੋਂ ਨਾ ਤਾ ਪ੍ਰਗਟ ਹੁੰਦੀ ਹੈ ਅਤੇ ਨਾ ਹੀ ਉਹ ਕਲਾਕਾਰ ਲਗਦੇ ਹਨ । | ਨਾਟਕ ਦੇ ਮਨ ਅਨੁਸਾਰ ਚੰਬਿਆਲਣਾਂ ਦੇ ਪ੍ਰਵੇਸ਼ ਉਤੇ ਸੂਤਰਧਾਰ ਅਤੇ ਨਟੀ ਨੂੰ ਰੂਪ ਵਟਾ ਲੈਣਾ ਚਾਹੀਦਾ ਸੀ, ਪਰ ਉਨ੍ਹਾਂ ਵਟਾਇਆ ਕੋਈ ਨਾ । ਚੰਬਿਆਲਣਾਂ ਦਾ ਵੀ ਪਹਿਰਾਵਾ ਅਤੇ ਹਾਰ ਸ਼ਿੰਗਾਰ ਸ਼ਿਵ ਅਨੁਸਾਰ ਇਸ ਪ੍ਰਕਾਰ ਹੈ : “ਹੰਸ, ਹਮੇਲਾਂ, ਬੁਗਤੀਆਂ, ਗਲ ਵਿਚ ਕੰਠੇ ਪਾ; ਛਾਪਾਂ, ਛੱਲੇ, ਆਰਸੀਆਂ, ਗੋਰੇ ਹੱਥ ਅੜਾ; ਚੀਚੀ ਵਿਚ ਕਲੀਚੜੀ, ਪੈਰੀਂ ਸਗਲੇ ਪਾ; ਕੋਹ ਕੋਹ ਵਾਲ ਗੁਦਾਇ ਕੇ, ਫੁੱਲ ਤੇ ਚੌਂਕ ਕੰਨੀਂ ਝੁਮਕੇ ਝੂਲਦੇ, ਲੌਂਗ ਤੀਲੀਆਂ ਪਾ; ਜਾ; ਸਿਰ ਸੋਭਣ ਫੁਲਕਾਰੀਆਂ, ਅਤਲਸ ਪੱਟ ਹੰਢਾ......" ਈਰਾ ਨੇ ਵੱਡਾ ਸਾਰਾ ਘੱਗਰਾ ਪਹਿਨ ਰੱਖਿਆ ਸੀ, ਜਿਸ ਵਿਚ ਗੋਟੇ ਦੀਆਂ ਧਾਰੀਆਂ ਸਨ । ਉਸ ਦੇ ਸਿਰ ਉਤੇ ਚੌਕ ਜ਼ਰੂਰ ਰੱਖਿਆ ਗਿਆ । ਹੋਰ ਕਿਸੇ ਕੁੜੀ ਨੇ ਕੋਈ ਗਹਿਣਾ ਗੱਟਾ ਨਹੀਂ ਸੀ ਪਾਇਆ ਹੋਇਆ | ਅਸਲ ਵਿਚ ਇਨਾਂ ਕੁੜੀਆਂ ਨੂੰ ਚੰਬਿਆਲਣਾਂ ਕਹਿਣਾ ਜਾਂ ਸਮਝਣਾ ਅਸੰਭਵ ਸੀ । ਇਹ ਸਾਰੀਆਂ ਦਿੱਲੀ ਦੇ ਕਾਲਜ ਦੀਆਂ ਕੁੜੀਆਂ ਸਨ, ਜਿਨ੍ਹਾਂ ਵਿਚ ਕੁੱਝ ਨੇ ਘੁੱਟਵਿਆਂ ਪਜਾਮਿਆਂ ਉੱਪਰ ਸੈਕ-ਸ਼ਰਟ ਪਾਏ ਹੋਏ ਸਨ, ਬਾਕੀਆਂ ਨੇ ਸਲਵਾਰਾਂ ਕਮੀਜ਼ਾਂ ਵਿੱਚ ਆਉਣਾਂ ਹੀ ਠੀਕ ਸਮਝਿਆ ਸੀ । ਇਕ ਨੇ ਤਾਂ ਸਾੜੀ ਵੀ ਪਹਿਣ ਰੱਖੀ ਸੀ । ਚੁੰਨੀਆਂ ਦੇ ਕਿਨਾਰਿਆਂ ਨੂੰ ਗੋਟਾ ਲਾ ਲੈਣ ਨਾਲ ਭਲਾ ਕੋਈ ਚੰਬਿਆਲਣ ਬਣ ਜਾਂਦੀ ਹੈ ? ਕੋਣ ਸਮਝਾਵੇ ਇਨ੍ਹਾਂ ਅਭਿਨੇਤਰੀਆਂ ਨੂੰ ਅਤੇ ਨਿਰਦੇਸ਼ਕ ਮਹੋਦਯ ਨੂੰ ! ਰਾਜਾ ਸਲਵਾਨ ਅਤੇ ਵਰਮਨ ਦੀ ਮੇਕਅੱਪ ਉੱਤੇ ਕਾਫ਼ੀ ਮਿਹਨਤ ਕੀਤੀ ੭੪