ਪੰਨਾ:Alochana Magazine April, May and June 1968.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(ਨੈਰੇਟਰ) ਹਨ ਜੋ ਵਾਰੋ ਵਾਰੀ ਖਲੋ ਕੇ ਮੰਚ ਉਤੇ ਪੇਸ਼ ਹੋਣ ਵਾਲੇ ਸ਼ ਬਾਰੇ ਟਿੱਪਣੀ ਵਜੋਂ ਦਰਸ਼ਕਾਂ ਨੂੰ ਕੁੱਝ ਸ਼ਬਦ ਆਖਦੇ ਹਨ । ਦਿੱਸ਼ ਉਡਦੇ ਬੱਦਲਾਂ ਵਾਂਗ ਰੰਗ ਮੰਚ ਉੱਤੇ ਆਉਦੇ ਹਨ । ਅਤੇ ਚਾਨਣ ਨੂੰ ਆਪਣੀ ਬੁੱਕਲ ਵਿਚ ਸਮੇਟ ਕੇ ਲੋਪ ਹੋ ਜਾਂਦੇ ਹਨ । ਚੰਨ ਤੇ ਬੱਦਲਾਂ ਦੀ ਇਸ ਲੁਕਣਮੀਚੀ ਵਿਚ ਸਾਰੇ ਦਾ ਸਾਰਾ ਪੰਜਾਬ-ਨੱਚਦਾ ਪੰਜਾਬ, ਹੱਸਦਾ, ਗਾਉਂਦਾ ਪੰਜਾਬ ਤੇ ਉਦਾਸ ਪੰਜਾਬ-ਦਰਸ਼ਕਾਂ ਦੀ ਕਲਪਣਾ ਵਿਚ ਉਸਰਦਾ, ਮਿਟਦਾ, ਉਨ੍ਹਾਂ ਨੂੰ ਕੀਲੀ ਰੱਖਦਾ ਹੈ । | ਪੰਜਾਬ ਦੀਆਂ ਕੁੜੀਆਂ ਅਤੇ ਮੁੰਡਿਆਂ ਦੇ ਪਿਆਰੇ ਲੋਕ-ਗੀਤ ਢੋਲਕੀ-ਗੀਟੇ, ਅਲਗੋਜ਼ੇ, ਇਕਤਾਰੇ ਆਦਿ ਦੀਆਂ ਸੰਗੀਤ ਧੁਨਾਂ ਨਾਲ ਲਰਜ਼ ਕੇ 'ਦਰਸ਼ਕਾਂ ਦੇ ਹਿਰਦੇ ਦੀਆਂ ਤਰਬਾਂ ਛੇੜਦੇ ਅਤੇ ਉਨਾਂ ਨੂੰ ਤਾਲ-ਮੁਗਧ ਕਰ ਲੈਂਦੇ ਹਨ । ਲੋਰੀਆਂ ਦੇ ਗੀਤ, ਛੱਲਾ, ਕਿੱਕਲੀ, ਕਲੀਰੇ ਦੇ ਗੀਤ, ਸੁਹਾਗ, ਸਿੱਠਣੀਆਂ, ਟੱਪੇ, ਬੋਲੀਆਂ, ਛੰਦ, ਢੋਲਾ, ਜਿੰਦੂਆ, ਮਾਹੀਆ, ਹੀਰ, ਮਿਰਜ਼ਾ, ਭੰਗੜਾ, ਝੂਮਰ ਤੇ ਗਿੱਧਾ ਆਦਿ ਕੋਈ ਵੀ ਲੋਕ ਗੀਤ ਜਾਂ ਨਾਚ ਅਜਿਹਾ ਨਹੀਂ ਜੋ ਬੱਦਲਾਂ ਦੇ ਪੱਲੇ ਵਿਚ ਬੱਝ ਕੇ ਮੰਚ ਦੇ ਚਾਨਣੇ ਫੋਕਸ ਵਿੱਚੋਂ ਨਾ ਲੰਘਾਇਆ ਗਿਆ ਹੋਵੇ । | ਵਰਣਨਕਾਰਾਂ ਦੇ ਬੋਲਾਂ ਨਾਲ ਗੀਤਾਂ ਦੇ ਇਹ ਅੱਡ ਅੱਡ ਮਣਕੇ ਇੱਕੋ ਮਾਲਾ ਵਿਚ ਨਹੀਂ ਪਚਦੇ । ਨਾ ਹੀ ਮੰਚ ਦੇ ਅਗਲੇ ਪਾਸੇ ਗਡਿਆ ਹੋਇਆਂ ਦਰਖ਼ਤ, ਨਾ ਹੀ ਪਿਛਲੇ ਪਾਸੇ ਉਸਾਰਿਆ ਹੋਇਆ ਥੜਾ, ਉਸ ਦੀਆਂ ਪੌੜੀਆਂ, ਜਾਂ ਹੋਰ ਪਿਛੋਕੜ ਵਾਲਾ ਜੰਗਲਾ, ਇਨ੍ਹਾਂ ਲੋਕ-ਗੀਤਾਂ ਦੀ ਪਕੜ ਵਿਚ ਵਾਧਾ ਕਰਦਾ ਹੈ । ਗੀਤਾਂ ਦੀ ਚੋਣ ਸ਼ੀਲਾ ਭਾਟੀਆ ਨੇ ਅਤਿਅੰਤ ਸੁਚੱਜੀ ਕੀਤੀ ਹੈ । ਬੋਲ ਆਪ-ਮੁਹਾਰੇ ਹਿਰਦੇ ਵਿਚ ਧਸਦੇ ਹਨ । ਕਾਲਜੇ ਨੂੰ ਤਵੁੱਕੇ ਮਾਰਦੇ ਹਨ । ਹਰ ਪੰਜਾਬੀ ਇਨ੍ਹਾਂ ਗੀਤਾਂ ਵਿਚ ਆਪਣਾ ਬਚਪਨ, ਆਪਣੀ ਜਵਾਨੀ, ਆਪਣੇ ਬੋਲ, ਆਪਣੀ ਕਹਾਣੀ ਮਹਿਸੂਸ ਕਰਦਾ ਇਨ੍ਹਾਂ ਵਿਚ ਗਵਾਚ ਜਾਂਦਾ ਹੈ । ਹਰ ਦਰਸ਼ਕ ਮੰਚ ਉੱਤੇ ਵਿਚਰਦੇ ਪਾਤਰਾਂ ਦੇ ਹਿਰਦੇ ਵਿਚ ਜਾ ਬੈਠਦਾ ਹੈ । ਦਰਸ਼ਕ ਅਤੇ ਅਦਾਕਾਰ ਦੀ ਵਿੱਥ ਮਿਟ ਜਾਂਦੀ ਹੈ । ਸਹਿਜ-ਸੁਭਾ ਉਗਮੀ ਇਸ ਇਕਸੁਰਤਾ ਦਾ ਅਨੋਖਾ ਜਾਦੂ ਨਾਟਕ-ਕਲਾ, ਮੰਚ-ਕਲਾ ਅਤੇ ਅਭਿਨੈ-ਕਲਾ ਦੇ ਨਿਯਮਾਂ ਨੂੰ ਨਿਰਾਰਥਕ ਕਰ ਦੇਂਦਾ ਹੈ । ਜੁਗਨੀ ਜਾ ਵੜੀ ਮਦਰੱਸੇ ਮੁੰਡੇ ਲੈ ਕਤਾਬਾਂ ਨੱਸੇ......" ਸੁੰਦਰੀਏ ਨੀ ਮੁੰਦਰੀਏ, ਤੇਰਾ ਕੌਣ ਵਿਚਾਰਾ ? ਦੁੱਲਾ ਭੱਟੀ ਵਾਲਾ......" ਆਦਿ ਅੜ ਮਾਸੂਮ ਬੱਚਿਆਂ ਦੇ ਗੀਤਾਂ ਤੋਂ ਲੈ ਕੇ ਮੁਟਿਆਰਾਂ ਦੇ ਗੀਤਾਂ ਤਕ ਝੱਟ ਪੱਟ ਪਿੜ ਬਦਲਦਾ ਹੈ : ‘ਸੁਰਮਾ ਵਿਕਣ ਆਇਆ ਇਕ ਲੱਪ ਸੁਰਮੇ ਦੀ, 22