ਪੰਨਾ:Alochana Magazine April, May and June 1968.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੋਰਾਂ ਪਾਈ ਇਕ ਸਲਾਈ ਸੱਸ ਨੇ ਲੱਪੜਾ ਪਾਇਆ, ਇਕ ਲੱਪ ਸੁਰਮੇ ਦੀ......" ਇਸ ਗੀਤ ਵਿਚ ਪੰਜ ਕੁੜੀਆਂ ਇਕ ਪਾਸੇ ਖਲੋ ਜਾਂਦੀਆਂ ਹਨ ਅਤੇ ਪੰਜ ਦੂਜੇ ਪਾਸੇ , ਸੂਰਮੇ ਵਾਲੀ ਵਿਚਕਾਰ ਖਲੋ ਕੇ ਇਕ ਉਂਗਲੀ ਨਾਲ ਅੱਖਾਂ ਵਿਚ ਮਾਂ ਪਾਉਣ ਦਾ ਅਭਿਨੈ ਕਰਦੀ ਅਤੇ ਅੱਖਾਂ ਮਟਕਾਉਂਦੀ ਹੈ, ਬਾਕੀ ਸਾਰੀਆਂ ਗਾਉਂਦੀਆਂ ਤਾਲੀਆ ਜਾਂਦੀਆਂ ਹਨ, ਫੇਰੀ ਲਾ ਕੇ ਥਾਂ ਬਦਲਦੀਆਂ ਹਨ । ਕਾਲੇ ਪਤੀ ਦਾ ਮਜ਼ਾਕ ਉਡਾਉਣ ਵਾਸਤੇ ਇਕ ਜਣੀ ਬੋਲਦੀ ਹੈ : | ਕਾਲਾ ਅੰਦਰ ਵੜਿਆ ਨੀ ਮਾਂ, ਡੰਗਰ : ਵੱਛਾ ਡਰਿਆ ਨੀ ਮਾਂ ਹਾਏ ਮੈਂ ਮਰ ਗਈ......” ਸਾਰੀਆਂ ਕੁੜੀਆਂ “ਹਾਏ ਮੈਂ ਮਰ ਗਈ' ਆਖਦੀਆਂ ਡਰਨ ਦਾ ਅਭਿਨੈ ਕਰਦੀਆਂ ਨੱਚਦੀਆਂ ਹਨ । ਇਕ ਗਭਰੂ ਸਿਹਰਾ ਬੰਨ੍ਹੇ ਨੱਚਦਾ ਆ ਜਾਂਦਾ ਹੈ । ਇਕ ਕੁੜੀ ਬੋਲ ਬਦਲਦੀ ਹੈ : ਫੇਰੀ ਲੈ ਲੈ ਨੀ ਨੀਂਗਰ ਦੀਏ ਮਾਏ, ਫੇਰੀ ਲੈ ਲੈ......... ਫੇਰੀ ਨਾਲ ਗਿੱਧਾ ਸ਼ੁਰੂ ਹੋ ਜਾਂਦਾ ਹੈ : ਬੱਲੇ ਬੱਲੇ, ਬਈ ਜੇ ਤੂੰ ਮੇਰੀ ਟੌਰ ਵੇਖਣੀ, ਜੁੱਤੀ ਲੈ ਦੇ ਘੁੰਗਰੂਆਂ ਵਾਲੀ... “'ਬੱਲੇ ਬੱਲੇ ਬਈ ਹੱਸ ਕੇ ਨਾ ਲੰਘ ਵੈਰੀਆ, ਮੇਰੀ ਸੱਸ ਭਰਮਾਂ ਦੀ ਮਾਰੀ...... ਸਿਹਰਿਆਂ ਵਾਲਾ ਗਭਰੂ ਦਰਸ਼ਕਾਂ ਵਾਲੇ ਪਾਸਿਓਂ ਮੰਚ ਉੱਤੇ ਚਦਾ ਹੈ । ਇਕ ਚੋਰ ਆਦਮੀ ਹੱਥ ਵਿਚ ਛਤਰੇ ਫੜੀ ਉਸ ਦੇ ਨਾਲ ਨਾਲ ਤੁਰਦਾ ਹੈ । ਦੋ ਚਾਰ ਹੋਰ ਬਰਾਤੀ ਉਨ੍ਹਾਂ ਦੇ ਮਗਰੇ ਹੀ, ਮਰਦ ਵਰਣਨਕਾਰ ਦੇ ਅੱਗੋਂ ਲੰਘ ਕੇ, ਮੰਚ ਵੱਲ ਵਧਦੇ ਹਨ | ਕੁੜੀਆ ਸੱਜੇ ਪਾਸਿਓਂ ਦੌੜ ਕੇ ਮੰਚ ਉੱਤੇ ਜਾਂਦੀਆਂ ਹਨ ਅਤੇ ਦਰਸ਼ਕਾਂ ਦੇ ਸਿਰ ਉੱਤੇ ਬਣੀ ਹੋਈ ਬਾਲਕੋਨੀ ਵਿਚ ਖਲੋ ਕੇ ਸਿੱਠਣੀਆਂ ਦਾ ਮੀਂਹ ਵਰਾਂਦੀਆਂ ਹਨ : "ਡੇ ਤੇ ਵਿਹੜੇ ਮੁੱਢ ਮਕੱਈ ਦਾ, ਦਾਣੇ ਤਾਂ ਮੰਗਦਾ, ਉੱਧਲ ਗਈ ਦਾ: ਭੱਠੀ ਤੇ ਤਪਦੀ ਨਹੀਂ ਨਿਲੱਜਿਓ ਲੱਜ ਤੁਹਾਨੂੰ ਨਹੀਂ......” ਮੰਚ ਤੇ ਧੇਤਿਆਂ ਪੁਤੇਤਿਆਂ ਦੀ ਮਿਲਣੀ ਹੁੰਦੀ ਹੈ । ਇਕ ਪਾਸਿਓਂ ਸਜੀ ਹੋਈ ੭੮