ਪੰਨਾ:Alochana Magazine April, May and June 1968.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਡਾ. ਜਸਵੰਤ ਸਿੰਘ ਨੇਕੀ ਗੁਰਬਾਣੀ ਵਿਚ ‘ਭਉ ਦਾ ਸੰਕਲਪ ਆਦਿਕਾ ‘ੴ’ ਦਾ ਜਜ਼ਬਾ ਧਰਮਾਂ ਵਿਚਲੀ ਏਕਤਾ ਦਾ, ਸ਼ਾਇਦ, ਇਕ ਵਿਆਪਕ ਅੰਗ ਹੈ--ਤੇ ਇਸ ਨਾਤੇ ਧਾਰਮਿਕ ਮਨੋਵਿਗਿਆਨ ਦਾ ਇਕ ਵਿਸ਼ੇਸ਼ ਅਧਿਐਨ-ਵਿਸ਼ਾ ਹੈ । ਡਰ ਇਕ ਭਾਵੁਕ ਅਨੁਭਵ ਹੈ ਜੋ ਹਰ ਉਸ ਅਵਸਥਾ ਵਿੱਚੋਂ ਜਾਗਦਾ ਹੈ ਜਿਸ ਵਿਚ ਸਾਡੀ ਹੋਂਦ ਨੂੰ ਕੋਈ ਖ਼ਤਰਾ ਭਾਸ ਰਿਹਾ ਹੋਵੇ । ਆਦਿ-ਕਾਲੀ ਮਨੁੱਖ ਦੀ ਜ਼ਿੰਦਗੀ ਵਿਚ ਡਰ ਇਕ ਪ੍ਰਧਾਨ ਤੇ ਅਵਿਰਲ ਅਨੁਭਵ ਸੀ, ਕਿਉਂ ਜੁ ਉਸ ਦੀ ਜ਼ਿੰਦਗੀ ਘੱਟ ਤੋਂ ਘੱਟ ਸੁਰੱਖਿਅਤ ਤੇ ਵੱਧ ਤੋਂ ਵੱਧ ਕੁਦਰਤੀ ਖ਼ਤਰਿਆਂ ਦੀ ਸ਼ਿਕਾਰ ਸੀ । ਇਸੇ ਲਈ ਆਦਿਕਾਲੀ ਧਰਮਾਂ ਵਿਚ ਡਰ ਦਾ ਜਜ਼ਬਾ ਇਕ ਪ੍ਰਮੁੱਖ ਅੰਗ ਸੀ। ਧਰਮ ਦੇ ਆਰੰਭ ਬਾਰੇ ਜੋ ਜੀਵ-ਵਾਦੀ ਮੱਤ ਅਸਥਾਪਨ ਕੀਤਾ ਗਿਆ ਹੈ, ਉਸ ਅਨੁਸਾਰ ਆਦਿ-ਕਾਲੀ ਮਨੁੱਖ ਜੋ ਕੁਦਰਤ ਦੀਆਂ ਵੰਨ-ਸੁਵੰਨੀਆਂ ਸ਼ਕਤੀਆਂ ਤੋਂ ਡਰਦਾ ਸੀ, ਉਨ੍ਹਾਂ ਅੰਦਰ ਕੋਈ ਜੈਵਿਕ ਹੋਂਦ ਵਿਚਰਦੀ ਕਲਪ ਕੇ ਉਸ ਹੱਦ ਦੀ ਪੂਜਾ ਕਰਦਾ ਸੀ। ਉਸਨੂੰ ਝਾਉਣ ਲਈ ਉਹ ਤਰ੍ਹਾਂ ਤਰ੍ਹਾਂ ਦੀਆਂ ਬਲੀਆਂ ਚੜ੍ਹਾਉਂਦਾ, ਉਹਨੂੰ ਪਤਿਆਉਣ ਲਈ ਕਰਮ-ਕਾਂਡ ਪਾਲਦਾ, ਅਤੇ ਉਸ ਨੂੰ ਵੱਸ ਵਿਚ ਕਰਨ ਲਈ ਜਾਦੂ-ਟੂਣੇ ਸੇਵਦਾ ਫਿਰਦਾ ਸੀ । ਇਹੋ ਕੁੱਝ ਹੀ ਉਸ ਦਾ ਧਰਮ ਸੀ । ਜਦੋਂ ਰਸਮਾਂ ਤੇ ਕਰਮ-ਕਾਂਡ ਪ੍ਰਪੱਕ ਹੋ ਗਏ ਤਾਂ ਉਨਾਂ ਦੇ ਪਾਲਨ ਦੁਆਰਾ ਉਸ ਆਦਿ-ਕਾਲੀ ਭੈ ਦੀ ਥਾਂ ਇਕ ਭਰੋਸਾ ਜਾਗਣ ਲਗ ਪਿਆ ਉਹ ਭਰੋਸਾ ਜੋ ਦੇਵਤਿਆਂ ਦੀ ਪ੍ਰਸੰਨਤਾ ਦੀ ਪ੍ਰਾਪਤੀ ਦੇ ਸੰਕਲਪ ਵਿੱਚੋਂ ਜਾਗਿਆ । ਪਰ, ਇਸ ਭਰੋਸੇ ਦੇ ਨਾਲ ਨਾਲ ਇਕ ਨਵਾਂ ਭੈ ਹੋਰ ਪੈਦਾ ਹੋ ਗਿਆ--ਉਹ ਇਹ ਕਿ ਕਰਮ-ਕਾਂਡ ਦੇ ਪਾਲਨ ਵਿਚ ਕੋਈ ਭੁੱਲ ਜਾਂ ਅਵੱਗਿਆ ਹੋ ਜਾਣ ਨਾਲ ਦੇਵਤਿਆਂ ਦੀ ਪਸੰਨਤਾ ਦੀ ਥਾਂ ਉਨ੍ਹਾਂ ਦੀ ਪੀ ਦੇ ਸ਼ਿਕਾਰ ਬਣਿਆ ਜਾ ਸਕਦਾ ਸੀ । ਇਉਂ ਜਾਪਦਾ ਹੈ ਜਿਵੇਂ ਧਰਮ ਦੇ ਮੁੱਢਲੇ ਰੂਪ ਉੱਤੇ ਕੁਦਰਤ ਦੀਆਂ ਸ਼ਕਤੀਆਂ ਦੇ ਭੈ ਜਾਂ ਦੇਵਤਿਆਂ ਦੀ ਪੀ ਦੇ ਭੈ ਦੀ ਇਕ ਸਪਸ਼ਟ ਛਾਪ ਸੀ । ਉਚੇਰੇ ਤੇ ਸਦਾਚਾਰਕ ਤੌਰ ਉੱਤੇ ਵਿਗਸਿਤ ਧਰਮਾਂ ਵਿਚ ਵੀ ਭੈ ਦਾ ਬੜਾ ਦਖ਼ਲ