ਪੰਨਾ:Alochana Magazine April-May 1963.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਸ਼ਰਾਬੀਆਂ, ਬੱਚਿਆਂ-ਆਦਿਕ ਨੂੰ ਪਰਧਾਨਤਾ ਪ੍ਰਾਪਤ ਹੋਣ ਲਗ ਪਈ । ਉਂਝ ਭੀ ਮਨੋਵਿਸ਼ਲੇਸ਼ਣ ਦਾ ਸਿੱਧਾ ਵਾਸਤਾ ਅਜਹੀ ਤਰ੍ਹਾਂ ਦੇ ਵਿਅਕਤੀਆਂ ਨਾਲ ਹੀ ਰਹਿਆ ਹੈ ਤੇ ਮਨੋਵਿਗਿਆਨ ਦੀ ਇਸ ਸ਼ਾਖਾ ਨੇ ਵਚਿਤਰ ਵਿਅਕਤੀ ਨੂੰ ਉਜਾਗਰ ਕਰਕੇ ਪੇਸ਼ ਕਰ ਦਿਤਾ ਹੈ ।

ਇਹਨਾਂ ਤਕਨੀਕੀ ਤਜਰਬਿਆਂ ਤੋਂ ਛੁੱਟ ਮਨੋਵਿਗਿਆਨ ਨੇ ਸਿੱਧਾਂਤਕ ਅਸਰ ਭੀ ਪਾਏ ਹਨ । ਸਭ ਤੋਂ ਵਡਾ ਸਿੱਧਾਂਤਿਕ ਪਰਭਾਵ ਨਿਸਚਿਤਵਾਦ (determinism) ਹੈ । ਮਨੋਵਿਸ਼ਲੇਸ਼ਣ ਇਕ ਨਿਸਚਿਤਵਾਦੀ ਵਿਚਾਰਧਾਰਾ ਹੈ । ਮਨੁਖੀ ਚੇਤਨਤਾ ਤਾਂ ਕੇਵਲ ਘੜੀ ਦੀ-ਸੂਈ ਵਾਂਗ ਹੈ ਜੋ ਅਚੇਤਨ ਦੀ ਮਸ਼ੀਨੀ ਗਤੀ ਦੀ ਬਾਹਰ ਮੁਖੀ ਸੂਚਕ ਹੈ ! ਇਸ ਦੀ ਗਤੀ, ਅਚੇਤਨ ਦੀ ਗਤੀ ਰਾਹੀਂ ਨਿਸ਼ਚਿਤ ਹੈ ! ਪ੍ਰਤਿਭਾਸ਼ਾਲੀ ਗਲਪਕਾਰ ਡੀ: ਐਚ: ਲਾਰੰਸ ਵਿਚ ਇਹ ਨਿਸਚਿਤਵਾਦ ਬੜੇ ਪ੍ਰਤੱਖ ਰੂਪ ਵਿਚ ਉਘੜਿਆ ਹੈ । ਉਸ ਉਪਰ ਫ਼ਰਾਇਡ ਦਾ ਬੜਾ ਗੂੜਾ ਰੰਗ ਹੈ । ਉਸ ਪਾਸੋਂ ਉਹ ਦੋ ਤੱਤ ਉਧਾਰੇ ਲੈਂਦਾ ਹੈ । ਪਹਲਾ ਇਹ ਕਿ ਮਨੁਖੀ ਵਿਹਾਰਾਂ, ਵਿਚਾਰਾਂ, ਤੇ ਭਾਵਾਂ ਦਾ ਸੋਮਾ ਅਚੇਤਨ ਵਿਚ ਹੈ, ਤੇ ਦੂਜਾ ਇਹ ਕਿ ਇਸ ਸੋਮੇਂ ਦਾ ਅਸਲਾ ਪਰਧਾਨ ਤੌਰ ਤੇ ਲਿੰਗਿਕ ਹੈ । ਇਕ ਹੋਰ ਪਰਕਾਰ ਦਾ ਨਿਸਚਿਤਵਾਦ ਭੀ ਮਨੋਵਿਗਿਆਨ ਵਿਚ ਮੌਜੂਦ ਹੈ ਜੋ ਮਨੋਵਿਸ਼ਲੇਸ਼ਕ ਨਿਸਚਿਤਵਾਦ ਤੋਂ ਅਡਰੀ ਤਰ੍ਹਾਂ ਦਾ ਹੈ । ਇਹ ਨਿਸਚਿਤਵਾਦ ਸਰੀਰ ਦੇ ਬੰਧਨਾਂ ਦਾ ਨਿਸਚਿਤਵਾਦ ਹੈ । ਸਾਡਾ ਸਰੀਰਕ ਵਿਰਸਾ ਤੇ ਸਾਡੀਆਂ ਸਰੀਰਕ ਹਾਲਤਾਂ ਸਾਡੀ, ਮਾਨਸਿਕ ਬਣਤਰ ਨੂੰ ਨਿਸ਼ਚਿਤ ਕਰਦੀਆਂ ਹਨ । ਇਵੇਂ ਹੀ ਸਾਡੇ ਚੌਗਿਰਦੇ ਦੇ ਪਰਭਾਵ ਭੀ ਸਾਝੇ ਮਨ ਦੀ ਅਵਸਥਾ ਨਿਸ਼ਚਿਤ ਕਰਦੇ ਹਨ । ਇਸ ਤਰਾਂ ਦਾ ਸਰੀਰਕ ਤੇ ਵਾਤਾਵਰਣਿਕ ਨਿਸਚਿਤਵਾਦ ਆਲਡਸ ਹਕਸਲੇ ਵਿਚ ਮੌਜੂਦ ਹੈ ।

ਫ਼ਰਾਇਡ ਦੇ ਸਿੱਧਾਂਤ ਦਾ ਇਕ ਪ੍ਰਧਾਨ ਅੰਗ ਇਹ ਹੈ ਕਿ ਉਹ ਲਿੰਗ-ਭਾਵਾਂ ਨੂੰ ਮਨੁੱਖੀ ਜੀਵਨ ਵਿਚ ਇਕ ਅਸੰਤੁਲਿਤ : ਮਹੱਤਾ ਦੇਂਦਾ ਹੈ । ਇਉਂ ਲਗਦਾ ਹੈ ਜਿਵੇਂ ਫ਼ਰਾਇਡ ਦੀਆਂ ਨਜ਼ਰਾਂ ਵਿਚ ਲਿੰਗ ਭਾਵ ਹੀ ਜ਼ਿੰਦਗੀ ਦੀ ਸਮੂਲੀ ਕਿਰਿਆ ਦਾ ਧੁਰਾ ਹਨ । ਆਪਣੇ ਮੁੱਢਲੇ ਸਿੱਧਾਂਤਾਂ ਵਿਚ ਉਹ ਦੋ ਹੀ ਮੂਲ ਪਰਵਿਰਤੀਆਂ ਮਿਥਦਾ ਹੈ-ਇਕ "ਲਿੰਗ" ਪਰਵਿਰਤੀ ਤੇ ਦੂਜੀ "ਹਉਂ" ਪਰਵਿਰਤੀ । ਫ਼ਰਾਇਡ ਦੇ ਲਿੰਗ ਪਰਵਿਰਤੀ ਨੂੰ ਏਡੀ ਮਹੱਤਾ ਦੇਣ ਨਾਲ ਸਾਹਿੱਤ ਉਪਰ ਇਕ ਪਰਭਾਵ ਇਹ ਪਇਆ ਕਿ ਲਿੰਗ-ਭਾਵ ਸਾਹਿੱਤ ਦਾ ਆਮ, ਵਿਸ਼ੇ ਬਣ ਗਇਆ ਹੈ । ਉਂਝ ਤਾਂ ਹਰ ਤਰ੍ਹਾਂ ਦੀਆਂ ਮਨੋਵਿਗਿਆਨਕ ਸਮੱਸਿਆਵਾਂ ਸਾਹਿੱਤ ਦਾ ਵਿਸ਼ਾ ਬਣ ਗਈਆਂ ਹਨ-ਜਿਵੇਂ ਬਚਿਆਂ ਦੇ ਭਉ ; ਕਿਸ਼ੋਰ ਅਵਸਥਾ ਦੀ ਸ੍ਵੈ-ਚੇਤਨਤਾ ; ਕਲਾ ਵਿਚ ਭਾਵ-ਮੁਕਤੀ ; ਸੁਪਨਿਆਂ ਵਿਚ ਆਸ-ਪੂਰਤੀ ਆਦਿਕ --ਪਰ ਲਿੰਗ-ਭਾਵ ਤਾਂ ਜਿਵੇਂ ਇਕ ਪ੍ਰਧਾਨ ਵਿਸ਼ੇ ਬਣ ਗਏ ਹਨ। ਫ਼ਰਾਇਡ ਨੇ ਆਪਣੇ ਪਿਛਲੇਰੇ ਸਿੱਧਾਂਤਾਂ ਵਿਚ 'ਲਿੰਗ' ਤੇ 'ਹਉਂ' ਤੋਂ ਛੁਟ ‘ਜੀਵਨ' ਤੇ ਮੌਤ ਦੀਆਂ ਦੋ ਨਵੀਆਂ ਮੂਲਕ ਪਰਵਿਰਤੀਆਂ ਭੀ ਮਿਥੀਆਂ ਹਨ, ਤੇ ਇਹਨਾਂ ਨਾਲ

੧੪