ਪੰਨਾ:Alochana Magazine April-May 1963.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੇ ਟੂਸਕਾਰੇ ਮਾਰਕੇ ਬੋਲਣਾ ਸ਼ੁਰੂ ਕੀਤਾ ।

ਅਗੇ ਚਲ ਕੇ ਫਿਰ ਲੇਖਕ ਸੁਪਨ ਵਿਸ਼ਲੇਸ਼ਣ ਦੀ ਵਿਧੀ ਪੇਸ਼ ਕਰਦਾ ਹੈ :

“ਜੀ ਡਾਕਟਰ ਸਾਹਿਬ ਕਲ ਮੈਂ ਉਸ ਕੁੜੀ ਦਾ ਖਿਆਲ ਕਰਕੇ ਸੌਂ ਗਿਆ ਤੇ ਰਾਤ ਨੂੰ ਮੈਂ ਸੁਫ਼ਨਾ ਵੇਖਿਆ........."(ਲੇਖਕ ਦੇ ਵਿਚਾਰ ਅਨੁਸਾਰ ਸ਼ਾਇਦ ਸੁਪਨੇ ਸਾਈ ਦੇਕੇ ਘੜਵਾਏ ਜਾ ਸਕਦੇ ਹਨ) ਇਸ ਤੋਂ ਅਗੇ ਲੇਖਕ ਫ਼ਰਾਇਡ ਦੇ ਵਿਸਿਮਰਤੀ ਬਾਰੇ ਦਿਤੇ ਸਿਧਾਂਤ ਦਾ ਪਰਯੋਗ ਕਰਦਾ ਹੈ :

“ਕਲ ਤੂੰ ਉਸ ਕੁੜੀ ਨੂੰ ਨਹੀਂ ਮਿਲਣਾ !" ਇਸ ਤਰ੍ਹਾਂ ਡਾਕਟਰ ਸਾਹਿਬ ਦੀਆਂ ਨਜ਼ਰਾਂ ਇਕ ਤਨਜ਼ ਭਰੀ ਮੁਸਕਰਾਹਟ ਵਿਚ ਉਹ ਨੂੰ ਕਹ ਰਹੀਆਂ ਸਨ ਜਦੋਂ ਮੁੰਡਾ ਕਮਰੇ ਵਿਚੋਂ ਬਾਹਰ ਗਿਆ । ਤੇ ਅੰਤ ਇਸ ਸੁਪਨੇ ਦੇ ਵਿਸ਼ਲੇਸ਼ਣ ਤੋਂ ਲੇਖਕ ਉਸ ਕਾਲਜੀਏਟ ਦੀ ਮਾਨਸਿਕ ਗੁੰਝਲ ਖੋਲਦਾ ਹੈ :

“ਤੁਸੀਂ ਉਸ ਕੁੜੀ ਨਾਲ ਬਿਲਕੁਲ ਪਰੇਮ ਨਹੀਂ ਕਰਦੇ । ਨਾ ਹੀ ਤੁਹਾਡਾ ਕੋਈ ਇਰਾਦਾ ਉਸ ਦੇ ਨਾਲ ਸ਼ਾਦੀ ਕਰਨ ਦਾ ਹੈ । ਦਰਅਸਲ ਤੁਸੀਂ ਆਪਣੀ ਮਰ ਚੁਕੀ ਭੈਣ ਦੇ ਪਿਆਰੇ ਭਰਾ ਹੈ ਤੇ ਉਸ ਦਾ ਝਲਕਾਰਾ ਤੁਹਾਨੂੰ ਇਸ ਕੁੜੀ ਵਿਚ ਵਿਖਾਈ ਦੇਂਦਾ ਹੈ, ਤੇ ਇਹ ਕੁੜੀ ਤੁਹਾਨੂੰ ਚੰਗੀ ਲਗਣ ਲਗ ਜਾਂਦੀ ਹੈ । ਆਪਣੀ ਭੈਣ ਨਾਲ ਤੇ ਕੋਈ ਨਹੀਂ ਵਿਆਹ ਕੀਤਾ ਕਰਦਾ ਨਾ ?"

ਇਸ ਕਹਾਣੀ ਨੂੰ ਮੈਂ "ਅਸਫਲ" ਕਹਿਆ ਹੈ । ਇਸ ਦਾ ਇਹ ਮਤਲਬ ਨਹੀਂ ਕਿ ਦੁੱਗਲ ਇਕ ਅਸਫਲ ਕਹਾਣੀਕਾਰ ਹੈ । ਉਸ ਦੀਆਂ ਕਈ ਕਹਾਣੀਆਂ ਸ਼ਾਇਦ ਕਹਾਣੀ ਕਲਾ ਦੀਆਂ ਸਿਖਰਾਂ ਨੂੰ ਛੁਹੰਦੀਆਂ ਹੋਣ । ਪਰ ਉਸ ਦੀ ਇਹ ਕਹਾਣੀ ਕੋਈ ਕਾਮਯਾਬ ਰਚਨਾ ਨਹੀਂ । ਇਉਂ ਜਾਪਦਾ ਹੈ ਜਿਵੇਂ ਲੇਖਕ ਨੇ ਮਨੋਵਿਸ਼ਲੇਸ਼ਣ ਦੀ ਵਿਧੀ ਦੀ ਵਿਆਖਿਆ ਲਈ ਇਹ ਕਹਾਣੀ ਲਿਖੀ ਹੈ । ਪਰ ਜੇ ਇਹ ਟੀਚਾ ਭੀ ਲੇਖਕ ਸਫਲਤਾ ਨਾਲ ਨਿਭਾ ਪਾਂਦਾ ਤਾਂ ਸਾਨੂੰ ਇਤਨਾ ਖੇਦ ਨਾ ਹੁੰਦਾ। ਅਸਲ ਵਿਚ ਇਹ ਕਹਾਣੀ ਮਨੋਵਿਸ਼ਲੇਸ਼ਣ ਦੀ ‘ਵਿਧੀ' ਨਾਲ ਓਪਰੀ ਓਪਰੀ ਵਾਕਫ਼ੀ, ਪਰ ਮਨਵਿਸ਼ਲੇਸ਼ਣ ਦੇ 'ਸਿਧਾਂਤਾਂ' ਤੋਂ ਨਾਵਾਕਫ਼ੀ ਦੀ ਉਪਜ ਹੈ । ਮਨੋਵਿਸ਼ਲੇਸ਼ਣ ਇਤਨਾ ਸਿਧ ਪੱਧਰਾ ਕਦੇ ਨਹੀਂ ਹੁੰਦਾ, ਜਿਤਨਾ ਇਹ ਕਹਾਣੀ ਦਰਸਾਉਂਦੀ ਹੈ । ਪਰ ਲੇਖਕ ਦਾ ਮੰਤਵ ਸ਼ਾਇਦ ਮਨੋਵਿਸ਼ਲੇਸ਼ਣ ਨੂੰ ਸਚਿਆਂ ਹੋਣਾ ਨਾ ਹੋਵੇ, ਆਪਣੀ ਕਹਾਣੀ ਨੂੰ ਸਚਿਆਂ ਹੋਣਾ ਹੋਵੇ । ਜੇਕਰ ਇਉਂ ਹੁੰਦਾ ਤਾਂ ਕਹਾਣੀਕਾਰ ਦੀ ਕਹਾਣੀ ਮਨੋਵਿਸ਼ਲੇਸ਼ਣ ਦੇ ਕਲਿਨਿਕ ਵਿਚ ਪਰਵੇਸ਼ ਨਾ ਕਰਦੀ । ਸਭ ਤੋਂ ਵਡੀ ਉਣਤਾਈ ਇਸ ਕਹਾਣੀ ਦੀ ਸਿਧਾਂਤਿਕ ਊਣਤਾਈ ਹੈ । ਮਨੋਵਿਸ਼ਲੇਸ਼ਣ ਸਿਧਾਂਤ ਅਨੁਸਾਰ ਕਾਮ ਦੀ ਪਰਵਿਰਤੀ ਭੈਣ-ਭਰਾ ਦੇ ਰਿਸ਼ਤੇ ਦੀਆਂ ਪਾਬੰਦੀਆਂ ਨੂੰ ਕਦੋਂ ਸਵੀਕਾਰ ਕਰਦੀ ਹੈ ? ਅਸਲ ਵਿਚ ਕਿਸੇ ਮਨੋਵਿਸ਼ਲੇਸ਼ਕ ਦੀਆਂ ਨਜ਼ਰਾਂ ਵਿਚ ਇਹ ਕਹਾਣੀ ਮਨੋਵਿਸ਼ਲੇਸ਼ਣ ਦਾ ਇਕ ਤਰੁੰਡਿਆ ਮਰੁੰਡਿਆ ਤੇ ਨਕਲੀ ਮੁਹਾਂਦਰਾ ਪੇਸ਼ ਕਰਨ ਦੇ ਇਕ ਅਨਾੜੀ

੧੯