ਪੰਨਾ:Alochana Magazine April-May 1963.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਤਨ ਤੋਂ ਵਧ ਕੁਝ ਭੀ ਨਹੀਂ । ਕਹਾਣੀ ਕਲਾ ਦੇ ਪੱਖ ਤੋਂ ਇਸ ਕਹਾਣੀ ਦਾ ਕ ਮਲ ਹੈ ?-ਇਹ ਇਸ ਲੇਖ ਦਾ ਟੀਚਾ ਨਹੀਂ ! ਦੁਗੱਲ ਦੀ ਇਹ ਕਹਾਣੀ ਉਸ ਦੀਆਂ ਰਚਨਾਵਾਂ ਵਿਚ ਕੋਈ ਇਕੱਲੀ ਉਦਾਹਰਣ ਨਹੀਂ । ਹੋਰ ਵੀ ਕਈ ਥਾਂ ਦੁਗੱਲ ਅਜਹੀਂ ਬਨਾਉਟੀ ਮਨੋਵਿਗਿਆਨਕ ਕਹਾਣੀ ਘੜਨ ਦੀ ਰੁਚੀ ਦਾ ਸ਼ਿਕਾਰ ਹੁੰਦਾ ਹੈ। ਮਿਸਾਲ ਲਈ ਦੇਖੋ ਦੁੱਗਲ ਦਾ ਇਕਾਂਗੀ ਰੇਡੀਓ ਨਾਟਕ "ਔਹ ਗਏ ਸਾਜਨ ਔਹ ਗਏ ।"* ਲੇਖਕ ਦੇ ਆਪਣੇ ਸ਼ਬਦਾਂ ਵਿਚ "ਇਸ ਨਾਟਕ ਦਾ ਠੀਕ ਮਾਹਨਿਆਂ ਵਿਚ, ਹੱਡ ਮਾਸ ਰਖਣ ਵਾਲਾ ਪਾਤਰ ਇਕੋ ਹੈ । ਇਕ ਪਾਤਰ ਦੇ ਅੰਦਰ' ਦੀਆਂ ਤਿੰਨ, ਮਨ ਨੰਬਰ ੧, ਮਨ ਨੰਬਰ ੨, ਮਨ ਨੰਬਰ ੩ ਵਿਚ ਕਸ਼ਮਕਸ਼ ਹੋ ਰਹੀ ਹੈ । ਅਸਲ ਵਿਚ ਪਾਤਰ ਇਹ ਹਨ । ਕਿਉਂਕਿ ਇਹ ਜਕੋ ਤੱਕਾਂ ਅੰਦਰ ਮੁਖੀ ਹੈ, ਇਸ ਲਈ ਵਕਤੀ ਖਿਆਲ ਵੀ ਪਾਤਰਾਂ ਦੀ ਸ਼ਕਲ ਵਿਚ ਦਰਸਾਏ ਗਏ ਹਨ ।

ਮਨ ਨੰਬਰ ੧. ਜ਼ਿਆਦਾ ਆਸ਼ਾਵਾਦੀ ।

ਮਨ ਨੰਬਰ ੨. ਜ਼ਿਆਦਾ ਨਿਰਾਸ਼ਾਵਾਦੀ ।

ਮਨ ਨੰਬਰ ੩. ਇਹਨਾਂ ਦੋ ਜ਼ਿਆਦਤੀਆਂ ਦੇ ਦਰਮਿਆਨ ਅਸਲੀਅਤ, ਜੋ ਸਿਰਫ ਸਚਾਈ ਪੇਸ਼ ਕਰਦੀ ਹੈ..."

ਇਸ ਨਾਟਕ ਵਿਚ ਨਾਟਕਕਾਰ ਯੁੰਗ ਦੇ ਅੰਤਰਮੁਖ, ਬਾਹਰਮੁਖੀ, ਉਭੈਮੁਖੀ ਢਾਂਚੇ ਤੇ ਇਕ ਮਾਨਸਿਕ ਘਟਨਾਵਲੀ ਗੰਦਦਾ ਹੈ, ਪਰ ਉਹ ਆਪਣੇ ਮਨ ਟੋਟੇ ਪਾਤਰਾਂ ਦੇ ਇਕਸਾਰ ਉਹ ਸੁਭਾਅ ਕਾਇਮ ਰੱਖਣ ਵਿਚ ਸਫਲ ਨਹੀਂ ਹੁੰਦਾ ਜੋ ਸ਼ੁਰੂ ਵਿਚ ਉਹ ਮਿਥਕੇ ਤੁਰਦਾ ਹੈ । ਉਸ ਦਾ ਆਸ਼ਾਵਾਦੀ ਪਾਤਰ (ਮਨ ਨੰਬਰ ੧) ਅਸਲ ਵਿਚ ਇਕ ਖ਼ਾਹਿਸ਼ਾਂ ਪੂਰੀਆਂ ਕਰਨ (wish-fulfilling) ਦੀ ਬਿਰਤੀ ਬਣ ਨਿਬੜਦਾ ਹੈ ; ਉਸ ਦਾ ਨਿਰਾਸ਼ਾਵਾਦੀ ਪਾਤਰ ਵਧੇਰੇ ਕਰਕੇ ਇਕ ਯਥਾਰਥਵਾਦੀ ਤੇ ਹਿਸਾਬੀ ਕਿਸਮ ਦਾ ਪਾਤਰ ਜਾਪਦਾ ਹੈ, ਅਤੇ ਉਸਦਾ ਤੀਜਾ ਪਾਤਰ (ਮਨ ਨੰਬਰ ੩) ਬਾਹਵਾਰ ਬੈਠਾ ਆਤਮਾ ਤੋਂ ਅਟੰਕ ਇਕ ਨਿਰਪੱਖ ਪੜਚੋਲੀਆ ਜਾਪਦਾ ਹੈ । ਮਨੋਵਿਗਿਆਨਕ ਦ੍ਰਿਸ਼ਟੀ ਤੋਂ ਇਹ ਨਾਟਕ ਕੱਚਾ ਪਿੱਲਾ ਤੇ ਕਮਜ਼ੋਰ ਉਸਾਰੀ ਦੇ ਦੋਸ਼ ਦਾ ਭਾਗੀ ਜਾਪਦਾ ਹੈ ।

ਇਹ ਦੋਵੇਂ ਮਿਸਾਲਾਂ ਦੁਗਲ ,ਦੀਆਂ ਇਸ ਲਈ ਚੁਣੀਆਂ ਹਨ ਕਿਉਂਕਿ ਉਹ ਪੰਜਾਬੀ ਕਹਾਣੀ ਕਲਾ ਵਿਚ ਮਨੋਵਿਗਿਆਨ ਦਾ ਪ੍ਰਭਾਵ ਲਿਆਉਣ ਵਾਲ ਮੋਢੀਆਂ ਵਿਚੋਂ ਹੈ । ਤੇ ਉਂਝ ਭੀ ਉਹ ਸ਼੍ਰੋਮਣੀ ਕਹਾਣੀਕਾਰ ਹੈ । ਉਸ ਦਾ ਪ੍ਰਭਾਵ ਨਿਕੇਰੇ ਕਹਾਣੀਕਾਰਾਂ ਅਤੇ ਪੁੰਗਰਦੇ ਨਾਟਕਕਾਰਾਂ ਤੇ ਪੈਣਾ ਜ਼ਰੂਰੀ ਹੈ । ਚੰਗੇ ਸਾਹਿੱਤਕਾਰ ਦੀ ਪ੍ਰਤਿਭਾ ਦਾ ਹਾਲਾ ਏਡਾ ਬਲਵਾਨ ਹੁੰਦਾ ਹੈ ਕਿ ਉਸ ਦੇ ਦੋਸ਼ਾਂ ਨੂੰ ਭੀ ਲੁਕਾ ਦੇਂਦਾ ਹੈ । ਇਸ ਲਈ ਦੁਗਲ ਦੀਆਂ ਮਨੋਵਿਗਿਆਨਕ ਊਣਤਾਈਆਂ ਤਾਂ ਨਵੇਂ ਲੇਖਕਾਂ ਨੂੰ ਉਸਦੀ ਪ੍ਰਾਪਤੀ ਜਾਪ ਸਕਦੀਆਂ ਹਨ । ਇਸ ਖਤਰੇ ਨੂੰ ਅਨੁਭਵ ——————————————————————————————————————————————————————————————————

  • ਕਰਤਾਰ ਸਿੰਘ ਦੁਘਲ-ਔਹ ਗਏ ਸਾਜਨ ਔਹ ਗਏ : ਸਿਘ ਬ੍ਰਦਰਜ਼ ।

੨੦