ਪੰਨਾ:Alochana Magazine April-May 1963.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

. ਪ੍ਰੇਮ ਪ੍ਰਕਾਸ਼ ਸਿੰਘ --

ਆਧੁਨਿਕ ਪੰਜਾਬੀ ਸਾਹਿੱਤ ਵਿਚ

ਸ਼ਬਦ ਨਿਰਮਾਣ ਦੀ ਸਮਸਿਆ

ਆਧੁਨਿਕ ਪੰਜਾਬੀ ਸਾਹਿਤ ਦਾ ਇਹ ਕਾਲ ਇਕ 'ਜਾਗ੍ਰਣ ਕਾਲ'ਹੈ । ਇਸ ਦੇ ਹਰ ਅੰਗ ਉਪਾਂਗ ਵਿਚ ਇਕ ਜਾਗ੍ਰਤੀ ਵਿਦਮਾਨ ਹੈ । ਕੀ ਸਿਧਾਂਤ, ਕੀ ਅਨੁਭੂਤੀਆਂ, ਕੀ ਭਾਸ਼ਾ, ਹਰ ਥਾਂ ਨਵੀਂ ਚੇਤਨਾ ਨਜ਼ਰ ਆਉਂਦੀ ਹੈ । ਇਸ ਜਾਗ੍ਰਿਤੀ ਦੇ ਫਲ ਵਜੋਂ ਆਧੁਨਿਕ ਪੰਜਾਬੀ ਸਾਹਿਤ ਦਾ ਅੰਤ੍ਰੀਵੀ ਪੱਖ ਕਾਫੀ ਵਿਕਸਿਤ ਹੋ ਰਿਹਾ ਹੈ । ਪਰ ਇਸਦਾ ਬਾਹਰਲਾ ਪੱਖ ਆਪਣੇ ਅੰਤਰੀਵੀ ਪੱਖ ਦੇ ਹਾਣੀ ਹੋਣ ਤੋਂ ਅਜੇ ਅਸਮਰੱਥ ਹੀ ਖੜਾ ਹੈ । ਅੰਤਰੀਵੀ ਪੱਖ ਤੋਂ ਸਾਡੀ ਮੁਰਾਦ ‘ਭਾਵ ਪੱਖ’ ਜਾਂ 'ਅਨੁਭੂਤੀ ਪੱਖ'ਹੈ, ਜਿਸ ਨੂੰ ਭਾਰਤੀ ਸਮੀਖਿਆਕਾਰਾਂ ਨੇ 'ਆਤਮਾ' ਕਹਿਆ ਹੈ ਅਤੇ ਬਾਹਰਲੇ ਪੱਖ ਤੋਂ ਮੁਰਾਦ ਹੈ 'ਸ਼ੈਲੀ ਪੱਖ'ਜਾਂ 'ਅਭਿਵਿਅਕਤੀ ਪੱਖ' ਜਿਸ ਨੂੰ ਆਚਾਰਯਾ ਨੇ ‘ਸ਼ਰੀਰ' ਜਾਂ 'ਦੇਹ' ਕਹਿਆ ਹੈ । ਸਾਹਿਤ ਦਾ ਅੰਤ੍ਰੀਵੀ ਪੱਖ ਉਦੋਂ ਪਰਿਪੂਰਣ ਹੁੰਦਾ ਹੈ ਜਦੋਂ ਇਸ ਦਾ ਪ੍ਰਤੀ ਰੂਪ ਬਾਹਰਲਾ ਪੱਖ ਵੀ ਬਲਵਾਨ ਤੇ ਮੇਚਵਾਂ ਹੋਵੇ । ਦੋਹਾਂ ਦੇ ਸੰਤੁਲਨ ਵਿਚੋਂ ਹੀ ਸੁੰਦਰ ਤੇ ਕਲਿਆਣਕਾਰੀ ਸਾਹਿਤ ਦਾ ਉਦੈ ਹੋ ਸਕਦਾ ਹੈ । ਇਕ ਭਾਰਤੀ ਸਮੀਖਿਅਕ ਦਾ ਕਥਨ ਹੈ ਕਿ "ਸੁੰਦਰੀ ਦਾ ਸੁੰਦਰ ਮੁਖੜਾ ਜੇਕਰ ਅਣਸ਼ਿੰਗਾਰਿਆ ਹੀ ਰਹ ਜਾਵੇ ਤਾਂ ਪੂਰਾ ਪ੍ਰਭਾਵ ਦੇ ਨਹੀਂ ਸਕਦਾ, ਪ੍ਰਭਾਵ ਲਈ ਯੋਗ ਅਲੰਕਾਰ ਤੇ ਸ਼ਿੰਗਾਰ ਦੀ ਲੋੜ ਹੈ ।" ਇਸ ਰੂਪਕ ਤੋਂ ਸਾਡੀ ਇਸ ਗਲ ਦੀ ਪਰੋੜ੍ਹਤਾ ਜ਼ਰੂਰੀ ਹੁੰਦੀ ਹੈ ਕਿ ਸਾਹਿਤ ਵਿਚ ਅਨੁਭੂਤੀ ਅਤੇ ਅਭਿਵਿਅਕਤੀ ਦੋਹਾਂ ਨੂੰ ਬਲਵਾਨ, ਸਮਰਬ, ਚਮਤਕਾਰੀ ਤੇ ਸਾਰਥਿਕ ਬਣਾਉਣ ਦੀ ਲੋੜ ਹੈ ।

ਅੱਜ ਦੇ ਪੰਜਾਬੀ ਸਾਹਿਤ ਦੇ ਸਾਹਮਣੇ ਅਨੁਭੂਤੀ ਜਾਂ ਭਾਵ ਜਗਤ ਦੀ ਸਮੱਸਿਆ ਅਜੇ ਕੁਝ ਘੱਟ ਹੈ, ਪਰੰਤੂ ਅਭਿਵਿਅਕਤੀ ਜਾਂ ਸ਼ੈਲੀ ਪੱਖ ਦੀ ਸਮੱਸਿਆ ਸਚਮੁਚ ਹੀ ਪਰਬਲ ਹੈ । ਸ਼ੈਲੀ ਹੈ ਕੀ ? ਸਥੂਲ ਸ਼ਬਦਾਂ ਵਿਚ ਭਾਸ਼ਾ ਹੀ ਹੈ । ਸ਼ੈਲੀ ਵਿਚ ਅਲੰਕਾਰ, ਸੁਰ, ਲੈ, ਛੰਦ, ਰੀਤੀ, ਵ੍ਰਿਤੀ, ਗੁਣ ਸਾਰੇ ਤੱਤ ਆ ਜਾਂਦੇ ਹਨ । ਪਰ ਇਹਨਾਂ ਦਾ ਮੂਲਅੰਕਨ ਜਾਂ ਸਮਾਵੇਸ਼ ਉਦੋਂ ਹੀ ਸੰਭਵ ਹੈ ਜਦੋਂ ਇਹਨਾਂ ਦੀ ਆਧਾਰ-ਰੂਪ ਭਾਸ਼ਾ ਦੀ ਵੱਟ ਖੜੀ ਹੋਵੇ । ਇਸੇ ਲਈ ਆਧੁਨਿਕ ਪੰਜਾਬੀ ਸਾਹਿਤ ਵਿਚ ਭਾਸ਼ਾ ਦੀ ਸਮੱਸਿਆ

੩੨