ਪੰਨਾ:Alochana Magazine April-May 1963.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਖਣ ਯੋਗ ਹੈ, ਜਿਸ ਵਿਚ 'ਸ਼ਬਦ-ਨਿਰਮਾਣ' ਦੀ ਸਮੱਸਿਆ ਵੀ ਸਮਿਲਤ ਹੁੰਦੀ ਹੈ, ਕਿਉਂਕਿ ਆਖਰਕਾਰ ਸ਼ਬਦਾਂ ਦਾ ਸਮੂਹ ਹੀ ਤਾਂ ਭਾਸ਼ਾ ਹੈ ।

ਸ਼ਬਦ ਨਿਰਮਾਣ ਦੀ ਨਵੇਕਲੀ ਸਮੱਸਿਆ ਨੂੰ ਵੇਖਣ ਤੇ ਨਜਿੱਠਣ ਤੋਂ ਪਹਲਾਂ ਇਉਂ ਇਹ ਨਿਆਇ-ਸੰਗਤ ਗੱਲ ਲਗਦੀ ਹੈ ਕਿ ਵਿਸ਼ਾਲ ਸਤਰ ਤੋਂ ਸਾਮੂਹਕ ਭਾਸ਼ਾ ਦੀ ਸਮੱਸਿਆ ਵੇਖੀ ਜਾਵੇ । ਏਸ ਵਾਸਤੇ ਆਧੁਨਿਕ ਪੰਜਾਬੀ ਸਾਹਿਤ ਦੇ ਸਨਮੁਖ ਪੰਜਾਬੀ ਭਾਸ਼ਾ ਨਾਲ ਸੰਬੰਧਤ ਕੀ ਸਮਸਿਆਵਾਂ ਹਨ ? ਇਸ ਨੂੰ ਪਹਲਾਂ ਵਿਚਾਰ ਲਿਆ ਜਾਵੇ । ਇਸ ਲੇਖਕ ਦੀ ਜਾਚੇ ਸਾਹਿਤਕ ਪੰਜਾਬੀ ਭਾਸ਼ਾ ਦੀਆਂ ਨਿਮਨ-ਲਿਖਤ ਸਮਸਿਆਵਾਂ ਹਨ :

੧. ਪੰਜਾਬੀ ਭਾਸ਼ਾ ਦਾ ਮੂਲ ਸਰੋਤ ਕਿਹੜੀ ਕਲਾਸੀਕਲ ਭਾਸ਼ਾ ਮੰਨੀ ਜਾਵੇ ?

੨. ਵਰਤਮਾਨ ਬਲੀਦੀ ਪੰਜਾਬੀ ਦੇ ਖਿਲਰੇ-ਪੁਰੇ ਸ਼ਬਦਾਂ ਨੂੰ ਕਿਵੇਂ ਸ਼ੁਧ (Refined) ਸੰਸਕ੍ਰਿਤ ਤੇ ਉਪਯੋਗੀ ਅਰਥ ਦਿਤੇ ਜਾਣ ?

੩. ਵਰਤੀਦੇ ਜਾਂ ਉਧਾਰੇ ਲਏ ਸ਼ਬਦਾਂ ਦੀ ਕਿਵੇਂ ਸਹੀ ਵਰਤੋਂ ਕੀਤੀ ਜਾਵੇ ?

੪. ਹਰ ਲੇਖਕ ਨਾਲ ਬਦਲਦੇ ਸ਼ਬਦਾਂ ਦੇ ਅੱਖਰ ਜੋੜਾਂ ਵਿਚ ਕਿਵੇਂ ਇਕਸਾਰਤਾ ਪੈਦਾ ਕੀਤੀ ਜਾਵੇ ?

੫. ਜਦੋਂ ਕਿਸੇ ਨਵੇਂ ਵਿਚਾਰ-ਭਾਵ ਲਈ ਸ਼ਬਦ ਦੀ ਲੋੜ ਪਵੇ ਤਾਂ ਉਸ ਦੀ | ਪ੍ਰਾਪਤੀ ਕਿਵੇਂ ਕੀਤੀ ਜਾਵੇ ?

੬. ਪਾਕਿਸਤਾਨੀ ਪੰਜਾਬੀ ਤੇ ਭਾਰਤੀ ਪੰਜਾਬੀ ਵਿਚ ਕਿਵੇਂ ਤਾਲ-ਮੇਲ ਤੇ ਇਕਸਾਰਤਾ ਕਾਇਮ ਰਖੀ ਜਾਵੇ ?|

ਪੰਜਾਬੀ ਭਾਸ਼ਾ ਅਗੇ ਇਹ ਉਪਰੋਕਤ ਵੀ ਵਡੀਆਂ ਔਖੀਆਂ ਸਮੱਸਿਆਵਾਂ ਹਨ । ਜਿਥੋਂ ਤਕ ਪਹਲੀ ਸਮੱਸਿਆ ਦਾ ਸੰਬੰਧ ਹੈ, ਇਹ ਗਲ ਪ੍ਰਮਾਣਿਤ ਹੈ ਕਿ ਹਰ ਉਸ ਭਾਸ਼ਾ ਨੂੰ ਜਿਹੜੀ ਉੱਨਤੀ ਦੀ ਸਰਦਲ ਤੇ ਖ਼ੜੀ ਹੋਵੇ, ਇਹ ਨਿਸ਼ਚੇ ਕਰਨਾ ਜ਼ਰੂਰੀ ਹੁੰਦਾ ਹੈ ਕਿ ਉਹ ਆਪਣੀਆਂ ਵਧ ਰਹੀਆਂ ਲੋੜਾਂ ਲਈ ਕਿਸ ਕਲਾਸੀਕਲ ਭਾਸ਼ਾ ਨਾਲ ਨਾਤਾ ਜੋੜੇ । ਹਰ ਆਧੁਨਿਕ ਬੋਲੀ ਨੂੰ ਅਜੇਹਾ ਕਰਨਾ ਪਇਆ ਹੈ । ਸਾਡੇ ਗਿਆਨ ਵਿਚ ਉਰਦੂ, ਹਿੰਦੀ, ਅੰਗਰੇਜ਼ੀ ਭਾਸ਼ਾਵਾਂ ਹਨ । ਉਰਦੂ ਨੇ ਆਪਣਾ ਮੂਲ ਸਰੋਤ ਫਾਰਸੀ ਤੇ ਅਰਬੀ ਪ੍ਰਵਾਣ ਕੀਤਾ ਹੈ। ਹਿੰਦੀ (ਉੱਤਰੀ ਭਾਰਤ ਦੀਆਂ ਸਾਰੀਆਂ ਬੋਲੀਆਂ) ਨੇ ਸੰਸਕ੍ਰਿਤ ਅਤੇ ਅੰਗਰੇਜ਼ੀ ਨੇ ਲੇਟਨ ਗ੍ਰੀਕ । ਅਜੇਹੀਆਂ ਕਲਾਸੀਕਲ ਬੋਲੀਆਂ ਤੋਂ ਜਿਥੇ ਸਿਧੇ ਸ਼ਬਦ ਗ੍ਰਹਣ ਕੀਤੇ ਜਾ ਸਕਦੇ ਹਨ, ਉਥੇ (Root) ਲੈਕੇ ਨਵੇਂ ਸ਼ਬਦ ਵੀ ਘੜੇ ਜਾ ਸਕਦੇ ਹਨ ! ਪੰਜਾਬੀ ਸਾਹਿਤ ਦੇ ਮਾਧਿਅਮ ਦੇ ਤੌਰ ਤੇ ਪੰਜਾਬੀ ਭਾਸ਼ਾ ਲਈ ਇਹ ਨਿਰਣਾ ਛੇਤੀ ਹੋਣਾ ਚਾਹੀਦਾ ਹੈ । ਪੰਜਾਬੀ ਦੀ ਜਨਨੀ ਸ਼ੰਸਕ੍ਰਿਤ ਭਾਸ਼ਾ ਹੈ, ਇਹ ਇਤਿਹਾਸਿਕ ਗੱਲ ਹੈ, ਪਰ ਮਧਕਾਲੀਨ ਸਾਹਿਤ ਵੇਲੇ ਇਸ ਨੂੰ ਫਾਰਸੀ ਨੇ ਰੱਜਕੇ ਪਰਭਾਵਿਤ ਕੀਤਾ ਹੈ । ਇਉਂ ਸੰਸਕਿਤ ਇਕ ਭੁਲੀ ਵਿਸਰੀ ਜਨਨੀ ਹੋ ਗਈ ਅਤੇ ਫਾਰਸੀ ਨੇੜੇ ਰਹਣ ਵਾਲੀ ਚੁੰਘਾਵੀ । ਹੁਣ ਵੇਖਣਾ ਏਹੋ ਹੈ ਕਿ ਮੂਲ ਸਰੋਤ ਦੇ ਰੂਪ ਵਿਚ ਕਿਸ ਨੂੰ ਪਰਵਾਨ

੩੩