ਪੰਨਾ:Alochana Magazine April-May 1963.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਾਡੇ ਪਾਸ ਕੁਝ ਪ੍ਰਸਾਣੀ ਦੇ ਸ਼ਬਦ, ਮਿਲਟਰੀ ਅਦਾਲਤ, ਸੰਪ੍ਰਦਾਈ ਦਰਸ਼ਨ ਅਤੇ ਕਾਮ-ਸ਼ਸ਼ ਸਥੂਲ ਸ਼ਬਦ ਸਨ । ਇਹ ਲਫਜ਼ ਦੇਹਵਾਦੀ ਵਧੇਰੇ ਸਨ, ਪਰ ਆਤਮਵਾਦੀ ਘਟ । ਹੁਣ ਅਸੀਂ ਸੂਖਮ ਚਿੰਤਨਾਵਾਂ ਤੇ ਬਾਰੀਕ ਪ੍ਰਕ੍ਰਿਆਵਾਂ ਨੂੰ ਸ਼ਾਬਦਿਕ ਚਿਨ੍ਹ ਦੇਕੇ ਪੁਸਤਕਾਂ ਵਿਚ ਲਿਪੀਬਧ ਕਰਨਾ ਹੈ । ਗਿਆਨ-ਵਿਗਿਆਨ ਦੀ ਗੱਲ ਵੀ ਨਾ ਫੜੀਏ ਤਾਂ ਵੀ ਆਧੁਨਿਕ ਪੰਜਾਬੀ ਸਾਹਿਤ ਨੂੰ ਸਿਰਜਨ ਪੱਖ ਵਿਚ ਨਾ ਸਹੀ, ਪਰ ਅਲੋਚਨਾ ਪੱਖ ਵਿਚ ਤਾਂ ਨਵੇਂ ਸ਼ਬਦਾਂ ਦੀ ਡਾਢੀ ਲੋੜ ਹੈ ! ਇਹ ਲੋੜ ਵਿਸ਼ੁਧ ਆਲੋਚਨਾ ਤੋਂ ਇਲਾਵਾ ਸਿਰਜਨੀ ਸਾਹਿਤ ਵਿਚ ਸਾਹਿਤਕਾਰ ਦੀਆਂ ਵਿਵੇਚਨਾਤਮਕ ਤੇ ਵਰਣਨਾਤਮਕ ਉਕਤੀਆਂ ਵਿਚ ਵੀ ਵਰਤਮਾਨ ਹੈ । ਇਉਂ ਏਸ ਸ਼ਬਦ-ਨਿਰੂਪਣ ਦੇ ਪਾਸੇ ਜੋ ਕਾਰਜ ਹੋ ਰਹਿਆ ਹੈ ਉਸ ਵਿਚ ਸਚਮੁਚ ਹੀ ਸਮਸਿਆਵਾਂ ਹਨ । ਸ਼ਬਦ ਨਿਰਮਾਣ ਦੀ ਗੱਲ ਕਰਨ ਵੇਲੇ ਸਾਨੂੰ ਸ਼ਬਦ ਦੇ ਵਿਧਾਇਕ ਤੱਤਾਂ (Constituents) ਦੇ ਵਾਦਣ ਦੀ ਵੀ ਲੋੜ ਹੈ । ਆਮ ਤੌਰ ਤੇ ਸ਼ਬਦ ਦੇ ਚਾਰ ਹਿਸੇ ਹੁੰਦੇ ਹਨ । ਧਾਤੂ (Root), ਉਪਸਰਗ ਯਾਨੀ ਅਗੇਤਰ, ਪ੍ਰਿਐ ਯਾਨੀ ਪਿਛੇਤਰ ਅਤੇ ਦੋ ਸ਼ਬਦਾਂ ਦਾ ਸਮਾਸ । ਸੰਸਕ੍ਰਿਤ ਤੇ ਫ਼ਾਰਸੀ ਦੋਹਾਂ ਭਾਸ਼ਾਵਾਂ ਦੇ ਸ਼ਬਦ ਏਸ ਢਾਲ ਤੇ ਬਣਦੇ ਹਨ, ਜਿਹੜੀ ਕਿਆ ਪੰਜਾਬੀ ਵਿਚ ਵੀ ਸਹਜੇ ਹੀ ਚਲਦੀ ਆ ਰਹੀ ਹੈ । ਏਸ ਤੱਤ-ਵਿਸ਼ਲੇਸ਼ਣ ਤੋਂ ਪਤਾ ਚਲਦਾ ਹੈ ਕਿ ਪੰਜਾਬੀ ਦੀ ਵਰਤਮਾਨ ਸ਼ਬਦਾਵਲੀ ਵਿਚ ਇਨ੍ਹਾਂ ਤੱਤਾਂ ਦੇ ਵੱਖ ਵੱਖ ਪਰਖਣ, ਵਰਤਣ ਤੇ ਅਰਥ ਲੈਣ ਦੀ ਸਮਸਿਆ ਹੈ । | ਇਹ ਅਸੀਂ ਸੰਖੇਪ ਵਿਚ ਪਿਛੇ ਵੀ ਵਰਣਨ ਕਰ ਆਏ ਹਾਂ ਕਿ ਸ਼ਬਦ-ਨਿਰਮਾਣ ਦੇ ਪਰਸੰਗ ਵਿਚ ਇਹ ਵੀ ਸਮਸਿਆ ਪੈਦਾ ਹੁੰਦੀ ਹੈ ਕਿ ਸੰਸਕ੍ਰਿਤ ਤੇ ਫਾਰਸੀ (ਉਰਦੂ) ਨੂੰ ਕਿਥੋਂ ਤਕ ਅਪਣਾਇਆ ਜਾਵੇ, ਕਿਉ ਕਿ ਪੰਜਾਬੀ ਸ਼ਬਦਾਵਲੀ ਲਈ ਇਨਾਂ ਦਾ ਆਸਰਾ ਲੈਣਾ ਇਕ ਅੱਟਲ ਘਟਨਾ ਹੈ । ਅੱਜ ਕਲ ਜੋ ਪੰਜਾਬੀ ਵਿਚ ਸ਼ਬਦ-ਨਿਰਮਾਣ ਹੋ ਰਹਿਆ ਹੈ ਉਸ ਦਾ ਆਧਾਰ ਵਧੇਰੇ ਕਰਕੇ ਸੰਸਕ੍ਰਿਤ ਹੈ, ਪਰ ਅਗਿਆਨ ਵਸ ਬੜਆਂ ਭੁਲਾਂ ਪੈਦਾ ਹੋ ਰਹੀਆਂ ਹਨ । ਅਸੀਂ ਕਦੀ ਕਦੀ ਉਪ-ਬੋਲੀਆ ਦੇ ਸ਼ਬਦ ਵੀ ਲੈਂਦੇ ਹਾਂ, ਪਰ ਉਹ ਕਦੋਂ ਤੇ ਕਿਸ ਤਰ੍ਹਾਂ ਵਰਤੇ ਜਾਣ, ਇਹ ਵੀ ਇਕ ਸਮFਆ ਹੈ । | ਸਮਸਿਆ ਸਾਰੇ ਸ਼ਬਦਾਂ ਦੀ ਨਹੀਂ ਕੇਵਲ ਆਵੱਸ਼ਕ ਵਿਆਕਰਣ ਅੰਗਾਂ ਦੀ ਹੈ । ਵਿਆਕਰਣ ਦੇ ਅਨੁਸਾਰ ਸ਼ਬਦ ਸਮੂਹ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ ; - ਆਵੱਸ਼ਕ ਅੰਗ ਤੇ ਅਵੱਸ਼ਕ ਅੰਗ । ਆਵੱਸ਼ਕ ਅੰਗ ਉਹ ਹੁੰਦੇ ਹਨ ਜਿਹੜੇ ਘੱਟ ਬਦਲਦੇ ਤੇ ਪਲਟਦੇ ਹਨ ਜਿਵੇਂ ਕ੍ਰਿਆ, ਕ੍ਰਿਆਵਿਸ਼ੇਸ਼ਣ, ਸਰਵਨਾਮ ਅਨਾਵੱਸ਼ਕ ਅੰਗ ਹੁੰਦੇ ਹਨ ਵਿਸ਼ੇਸ਼, ਵਿਸ਼ੇਸ਼ਣ । ਪੰਜਾਬੀ ਵਿਚ ਅਨਾਵੱਸ਼ਕ ਅੰਗ ਵਾਲੇ ਸ਼ਬਦਾਂ ਦੇ ਨਿਰਮਾਣ ਦੀ ਸਮੱਸਿਆ ਹੈ । ਪੰਜਾਬੀ ਦੀਆਂ ਕਿਰਿਆਵਾਂ (ਵਰਬਸ ) ਸਥਿਰ ਹਨ । ਜਾਣਦਾ ਕਰਦਾ, ਉਲੀਕਦਾ, ਪੜ੍ਹਦਾ, ਅਬਦਲ ਹਨ ; ਸਰਵਨਾਮ ਮੈਂ: ਸਾਡਾ; ਤੁਹਾਡਾ, 35