ਪੰਨਾ:Alochana Magazine April-May 1963.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਜੋਂ ਪਰਿਚਯ' ਸ਼ਬਦ ਲਇਆ ਜਾ ਸਕਦਾ ਹੈ । ਅਸੀਂ ਇਸਨੂੰ ਪਰੀਚੈ, ਚੈ, ਪਰੀਚਯ ਅਤੇ ਪਰਿਚਯ ਵਿਵਿਧ ਰੂਪਾਂ ਵਿਚ ਲਿਖਦੇ ਹਾਂ । ਇਹੋ ਹਾਲ ‘ਪਰਿਸ਼ਬ’, ‘ਅਭਿਨ ਯ’ ਆਦਿਕਾ ਦਾ ਹੈ । ਮੋਟੇ ਤੌਰ ਤੇ ਗਹੁ ਨਾਲ ਵੇਖ ਲਈਏ ਤਾਂ ਬਹੁਤ ਸਾਰੇ ਅਹੰਵਾਦੀ ਭੁਲੇਖੇ ਆਪਣੇ ਆਪ ਦੂਰ ਹੋ ਸਕਦੇ ਹਨ । ਸੰਸਕ੍ਰਿਤ ਵਿਚ ਸਾਰੇ ਹੇਠ ਲਿਖੇ ਉਪਸਰਗ ਹਨ :- ਪ੍ਰ , ਪਰਾ, ਉਪ, ਸਮ, ਮਮ, ਅਨੁ, ਅਵ, ਨਿਸ, ਨਿਰ, ਦੁਸ, ਦੂਰ, ਵਿ, ਆ , ਨਿ, ਅਧਿ, ਅਧਿ, ਅਪਿ, ਸ਼, ਉਤ, ਅਭਿ, ਤ, ਪਰਿ, ਉਪ । | ਇਹਨਾਂ ਵਿਚੋਂ ਹੀ ਕੋਈ ਨਾ ਕੋਈ ਉਪਸਰਗ ਸ਼ਬਦ ਦੇ ਮੁਢ ਵਿਚ ਅਉਂਦਾ ਹੈ । ਇਕ ਵੀ ਤੇ ਬਹੁਤੇ ਵੀ ਅਤੇ ਨਹੀਂ ਵੀ । ਜੇ ਇਨ੍ਹਾਂ ਦਾ ਗਿਆਨ ਹੋਵੇ ਤਾਂ ਬਹੁਤ ਸਾਰੇ ਭੁਲੇਖੇ ਤੇ ਅਸ਼ੁਧੀਆਂ ਦੂਰ ਹੋ ਸਕਦੀਆਂ ਹਨ, ਕਿਉਂਕਿ ਇਨ੍ਹਾਂ ਉਪਰਗਾਂ ਦੇ ਸੰਜੋਗ ਨਾਲ ਅਰਥ ਵਿਚ ਤਬਦੀਲੀ ਹੁੰਦੀ ਹੈ । ਪਰਾਧੀਨ ਸ਼ਬਦ ਦੇ ਦੋ ਅੰਗ ਹਨ ਪਰ’ ਤੇ ‘ਅਧੀਨ ਅਰਥਾਤ ਪਏ ਦੇ ਅਧੀਨ । ਏਸ ਲਈ ਪਰਾਧੀਨ ਤਾਂ ਠੀਕ ਹੈ ਪ੍ਰਾਧੀਨ ਦਾ ਕੋਈ ਵਿਗਿਆਨਿਕ ਰੂਪ ਨਹੀਂ ਬਣਦਾ। ਏਸ ਲਈ ਪਰਿ, ਅਭਿ, ਅਤਿ, ਤਿ, ਅਨੁ ਏਨਾਂ ਉਪਰਗਾਂ ਨੂੰ ਸਾਵਧਾਨੀ ਨਾਲ ਵਰਤਣ ਦੀ ਲੋੜ ਹੈ । “ਪ੍ਰਮਾਣ ਵਿਚ ਪ੍ਰ+ਮਾਣ ਹੈ ਅਰਥਾਤ ਚੰਗੀ ਤਰ੍ਹਾਂ ਮਾਨ ਯਾਨੀ ਮਾਪਣ ਦਾ ਭਾਵ । ਪਰੰਤੂ ਜੇ ਪਰਮਾਣ ਲਿਖੀਏ ਤਾਂ ਅਰਥ ਹੋਇਆ ਪਰਾਏ ਦਾ ਮਾਨ । ਇਉਂ ਅਨਰਥ ਦੀ ਸੰਭਾਵਨਾ ਹੈ । ਨਿਸ਼ੇਧ ਜਾਂ (Negation) ਦੇ ਅਰਥ ਵਿਚ “ਨਿਰ’ ਤੋਂ ਛੁਟ ‘ਅ’ ਤੇ ‘ਅਨ ਦੇ ਅਗੇਤਰ ਹਨ । ਵਿਅੰਜਨ ਤੋਂ ਸ਼ੁਰੂ ਹੋਣ ਵਾਲੇ ਸ਼ਬਦਾਂ ਤੋਂ ਪਹਿਲਾਂ 'ਅ' ਅਤੇ ਸੁਰ ਤੋਂ ਆਰੰਭ ਹੋਣ ਵਾਲੇ ਸ਼ਬਦਾਂ ਤੋਂ ਪਹਿਲਾਂ ‘ਅਨ' ਲਗਦਾ ਹੈ ਜਿਵੇਂ ਗਿਆਨ ਤੋਂ ਅਗਿਆਨ, ਸੰਤੁਸ਼ਟ ਤੋਂ ਅਸੰਤੁਸ਼ਟ ਪਰ ਉਚਿਤ ਤੋਂ ਅਨੁਚਿਤ (ਅਨ+ਉਚਿਤ) ਅੰਤ ਤੋਂ ਅਨੰਤ (ਅਨ+ਅੰਤ) ਆਦਿ ਤੋਂ ਅਨਾਦਿ (ਅ+ਆਦਿ) । ਉੱਨਤੀ ਤੋਂ ਉਲਟ ਅਵਨਤੀ ਤਾਂ ਠੀਕ ਹੈ ਪਰੰਤੂ ਅਨਹੀਂ ਸਰਾਸਰ ਗਲਤੀ ਹੈ, ਕਿਉਂਕਿ ਏਥੇ 'ਅਵ' ਉਪਸਰਗ ਤੇ “ਨਤ' ਮੂਲ ਸ਼ਬਦ ਤੇ ਤਿਐ ਹੈ । ਫ਼ਾਰਸੀ ਦੇ ਉਪਸਰਗ ਵੀ ਸਾਵਧਾਨੀ ਦੀ ਮੰਗ ਕਰਦੇ ਹਨ, ਜਿਨਾਂ ਦਾ ਅਸੀਂ ਪ੍ਰਯੋਗ ਕਰਦੇ ਆ ਰਹੇ ਹਾਂ | ਮਸਲਨ ਗੈਰ ( ਗੈਰ-ਕਾਨੂੰਨੀ), ਬੇ (ਬੈਚੈਨ, ਬੇ-ਖੌਫ਼), ਲਾ (ਲਾਸਾਨੀ, ਲਾਪਰਵਾਹ) ਅਦਮ (ਅਦਮ ਤਸ਼ਦਦ) ਬਾ (ਬਾ-ਰਸੂਖ) ਆਦਿ । ਪਰ ਪੰਜਾਥੀ ਲਿਖਾਰੀ ਏਸ ਪਾਸੇ ਵੀ ਕਈ ਵਾਰੀ ਸਿਥਲਕਾ ਦਰਸਾਉਂਦੇ ਹਨ । ਹੁਣ ਅਸੀਂ ਪਿਛੇਤਰਾਂ ਦੀ ਗੱਲ ਕਰਦੇ ਹਾਂ । ਸ਼ਬਦ-ਨਿਰਮਾਣ ਦੇ ਸੰਬੰਧ ਵਿਚ fਪਿਛੇਤਰਾਂ ਜਾਂ ਪੁਤਿਆਂ ਦੀ ਬੜੀ ਲੋੜ, ਹੈ ਕਿਉਂਕਿ ਗੰਭੀਰ ਤੇ ਪਰੰਪਰਿਤ ਵਿਚਾਰਾਂ ਦੇ ਪ੍ਰਗਟਾਉ ਲਈ ਸਾਮਾਸਿਕ ਤੇ ਪਿਛੇਤਰਾਂ ਵਾਲੇ ਸ਼ਬਦ ਵਿਸ਼ੇਸ਼ ਕਰਕੇ ਸਮਰਥ ਹੁੰਏ ਹਨ । ਅਜ ਕਲ ਪੰਜਾਬੀ ਲੇਖਕ ਸੰਸਕ੍ਰਿਤ ਦੇ ਕਈ ਪ੍ਰਤਿਐ ਵਰਤਣ ਲਈ ਅਹੁਲਦੇ 3€