ਸਮੱਗਰੀ 'ਤੇ ਜਾਓ

ਪੰਨਾ:Alochana Magazine April-May 1963.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ, ਪਰੰਤੂ ਕੋਈ ਪਰੰਪਰਾ ਸਥਾਪਤ ਨਹੀਂ ਹੋ ਸਕੀ। ਏਸ ਲਈ ਭਿੰਨ ਭਿੰਨ ਵਰਤਾਰਾ ਚਲ ਰਹਿਆ ਹੈ। ਪੰਜਾਬੀ ਵਿਚ ਪ੍ਰਵੇਸ਼ ਪਾ ਚੁਕੇ ਸੰਸਕ੍ਰਿਤ ਦੇ ਨਵੇਂ ਪਿਛੇਤਰ ਇਹ ਹਨ:-

ਆਤਮਕ, ਮਯ, ਇਕ, ਸ਼ੀਲ, ਕਾਰ, ਕਾਰੀ, ਸ਼ਾਲੀ, ਗਤ, ਤਾ ਵੋ ਅਦਿ।

'ਆਤਮਕ' ਜਿਵੇਂ ਉਪਦੇਸ਼ਾਤਮਕ, ਆਲੋਚਨਾਤਮਕ ਵਿਚ। ਇਹ 'ਆਤਮਕ' ਆਤਮਾ ਵਾਲਾ ਰੂਪ ਹੈ ਅਤੇ ਕੱਕਾ ਸੁਆਰਥ ਵਿਚ ਹੈ। ਪਰ ਇਕ ਅਜੇਹਾ ਸ਼ਬਦ ਆਤਮਿਕ ਵੀ ਹੈ ਜਿਸ ਵਿਚ ਸਿਹਾਰੀ ਰਹਿੰਦੀ ਹੈ। ਆਮ ਲੇਖਕਾਂ ਲਈ ਇਹ ਵੀ ਸਮਸਿਆ ਰਹਿੰਦੀ ਹੈ ਕਿ ਆਲੋਚਨਾਤਮਕ ਲਿਖੀਏ ਜਾਂ ਆਲੋਚਨਾਤਮਿਕ। ਅਸਲ ਵਿਚ ਅਲੋਚਨਾਤਮਕ ਹੀ ਠੀਕ ਹੈ, ਸਿਹਾਰੀ ਸਿਰਫ਼ ਉਥੇ ਰਹਿੰਦੀ ਹੈ ਜਿਥੇ ਵਿਸ਼ੇਸ਼ਣ ਵਾਲਾ ਅਰਥ ਹੋਵੇ ਅਤੇ ਸੁਤੰਤਰ ਸ਼ਬਦ ਹੋਵੇ। 'ਮਯ' ਤੇ 'ਮਯੀ' ਦੋ ਪ੍ਰਤਿਐ ਤਰਤੀਬਵਾਰ ਪੁਲਿੰਗ ਤੇ ਇਸਤ੍ਰੀਲਿੰਗ ਹਨ। ਪਰ ਪੰਜਾਬੀ ਵਿਚ ਦੋਹਾਂ ਲਈ 'ਮਯੀ' ਜਾਂ ਬਹੁਤਾ ਕਰਕੇ 'ਮਈ' ਹੀ ਪ੍ਰਚਲਿਤ ਹੈ ਜਿਵੇਂ ਸ਼ਾਂਤਮਈ ਯੁਧ ਪਰ ਚਾਹੀਦਾ ਹੈ ਕਿ ਸ਼ਾਂਤਮਯ ਯੁਧ। ਇਹ ਇਕ ਪਰੰਪਰਾ ਹੀ ਹੈ। 'ਇਕ' ਵਾਲੇ ਸ਼ਬਦ ਹਨ, ਸਮਾਜਿਕ ਧਾਰਮਿਕ, ਆਰਥਿਕ ਆਦਿ। ਇਹ ਵਿਸ਼ੇਸ਼ਣ ਹਨ। ਇਸ ਤੋਂ ਉਲਟ ਕਰਨ ਵਾਲੇ ਅਰਥ ਵਿਚ 'ਅਕ' ਹੈ, ਜਿਵੇਂ ਸੰਪਾਦਕ, ਸੰਚਾਲਕ, ਅਨੁਵਾਦਕ। ਏਥੇ ਸਿਹਾਰੀ ਨਹੀਂ ਹੁੰਦੀ। ਪਰ ਲਿਖਾਰੀਆਂ ਲਈ ਏਸ ਸੂਖਮ ਭੇਦ ਦੀ ਸਮਸਿਆ ਅਜੇ ਖੜੀ ਹੀ ਹੈ। 'ਤਾਂ' ਵੀ ਬਹੁਤ ਪਰਧਾਨ ਪਿਛੇਤਰ ਹੋ ਰਹਿਆ ਹੈ। ਪਰ ਅਸ਼ੁਧ ਵਰਤੋਂ ਵੀ ਬੜੀ ਦੁਖਦਾਈ ਹੋ ਰਹੀ ਹੈ। 'ਵਿਰੋਧ' ਆਪਣੇ ਆਪ ਪੂਰਾ ਨਾਂਵ (ਸੰਗਿਅ. Noun) ਹੈ। ਏਸ ਨੂੰ 'ਵਿਰੋਧਤਾ' ਲਿਖਣਾ ਅਗਿਆਂਨ ਦੀ ਚਰਮ ਸੀਮਾ ਹੈ। ਇਵੇਂ ਅਗਿਆਨ ਦੀ ਥਾਂ ਅਗਿਆਨਤਾ, ਕੌਸ਼ਲ ਦੀ ਥਾਂ ਕੌਸ਼ਲਤਾ। ਏਥੇ ਅਗਿਆਨ, ਕੌਸ਼ਲ, ਉਹੋ ਹੀ ਅਰਥ ਲਈ ਬੈਠੇ ਹਨ ਜਿਹੜਾ ਕਈ ਲੇਖਕ 'ਤਾ' ਨਾਲ ਲਗਾਕੇ ਲੈਣਾ ਚਾਹੁੰਦੇ ਹਨ। 'ਤ੍ਵ' ਸੰਜੁਗਤ ਪ੍ਰਤਿਐ ਹੈ। ਤੱਤ ਵਿੱਰ ਤੱਤ੍ਵ ਹੈ ਪਰ (assimilation) ਹੋ ਗਇਆ ਹੈ। ਹੁਣ ਕਿਤੇ ਕਿਤੇ ਲੋੜ ਹੈ ਜਿਵੇਂ ਵਿਅਕਤਿਤ੍ਵ। ਪਰ ਏਸ ਦੇ ਕਈ ਰੂਪ ਹੁੰਦੇ ਜਾ ਰਹੇ ਹਨ।

ਯੋਥੇ ਅੰਤ (ਯਕਾਰਾਤ) ਵਾਲੇ ਸ਼ਬਦਾਂ ਦੀ ਵੀ ਸਮਸਿਆ ਹੈ। ਉਹ ਹਨ: ਅਭਿਪ੍ਰਾਯ, ਨਿਰਣਯ, ਵਿਸ਼ਯ, ਨਿਸ਼ਚਯ, ਭਯ, ਸਮੁਦਾਯ, ਅਧਯਾਯ, ਸੰਪ੍ਰਦਾਯ। ਪੰਜਾਬੀ ਵਿਚ ਅਜੇ ਕਈ ਰੂਪ ਚਲਦੇ ਹਨ ਜਿਵੇਂ ਵਿਸ਼ਾ, ਵਿਸ਼ੈ, ਵਿਸ਼ਯ, ਇਉਂ ਹੀ ਨਿਰਣਯ, ਨਿਰਣੈ, ਨਿਰਨਾ, ਨਿਰਣਾ।

ਹੁਣ ਕੁਝ-ਕੁ ਸ਼ਬਦਾਂ ਵੱਲ ਵੀ ਲੇਖਕਾਂ ਦਾ ਧਿਆਨ ਦਵਾਉਣਾ ਹੈ। ਪ੍ਰਮਾਣ ਤੋਂ ਪ੍ਰਾਮਾਣਿਕ ਬਣਦਾ ਹੈ ਜਿਵੇਂ ਧਰਮ ਤੋਂ ਧਾਰਮਿਕ। ਪਰ ਹੈਰਾਨੀ ਦੀ ਗੱਲ ਹੈ ਕਿ 'ਪ੍ਰਮਾਣੀਕ' ਸ਼ਬਦ ਕਿਵੇਂ ਪ੍ਰਵਾਣ ਹੋ ਗਇਆ ਹੈ। ਅਸੀਂ ਘਟੋ ਘੱਟ ਪ੍ਰਮਾਣ ਇਕ' ਕਰਕੇ ਪ੍ਰਮਾਣਿਕ ਤਾਂ ਕਰ ਸਕਦੇ ਹਾਂ ਚਲੋ ਜੇਕਰ ਪ੍ਰਮਾਣਿਕ ਨਹੀਂ ਪਰ ਪ੍ਰਮਾਣੀਕ ਤਾਂ ਉੱਕਾ

੪੦