ਪੰਨਾ:Alochana Magazine April-May 1963.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੀ ਅਵਿਗਿਆਨਿਕ ਅਤੇ ਵਿਆਕਰਣਕ ਰਚਨਾ ਹੈ । ਏਸੇ ਤਰ੍ਹਾਂ ਵਿਅਕਤੀ' ਸ਼ਬਦ ਦੀ ਗੱਲ ਵੀ ਕਹਿਣ ਜੋਗੀ ਹੈ । ਇਕ ਵਾਰ ਮੈਂ ਬੜਾ ਲੱਜਿਤ ਹੋਇਆ ਜਦੋਂ ਇਕ ਸੈਮੀਨਾਰ ਤੇ ਸਭਾ ਦੇ ਸੈਕੂਟਰੀ ਨੇ ਮੇਰਾ ਪਰਿਚਯ ਦਿੰਦਿਆਂ ਕਹਿਆ ਕਿ ਇਹ ਮਹਾਨ ਵਿਅਕਤੀ ਆਈ ਹੈ ਜਿਹੜੀ ਸਾਡੇ ਸਾਹਮਣੇ ਦਰਸ਼ਨ ਦੇ ਰਹੀ ਹੈ । ਪੁਰਸ਼ ਨੂੰ ਆਈ ਹੈ ਕਹਣਾ ਲੱਜਾ ਵਾਲੀ ਗੱਲ ਹੈ ਜਦੋਂ ਵਿਅਕਤੀ ਦਾ ਪ੍ਰਯੋਗ ਪੁਲਿੰਗ ਵਿੱਚ ਵੀ ਹੈ । ਸਾਨੂੰ ਕਹਿਣਾ ਚਾਹੀਦਾ ਹੈ ਵਿਅਕਤੀ ਆਇਆ ਹੈ । 'ਸਾਹਿਤ' ਤੇ 'ਸਮਾਜ' ਦੋਵੇਂ ਪੁਲਿੰਗ ਵਿੱਚ ਵਰਤਣੇ ਚਾਹੀਦੇ ਹਨ । “ਸਾਡੀ ਸਾਹਿਤ, ਸਾਡੀ ਸਮਾਜ' ਵਰਗੇ ਵਾਕਾਂਸ਼ ਹਾਸੋਹੀਣੇ ਜਾਪਦੇ ਹਨ । “ਉਤਸਾਹ’ ਤੇ ਵਿਕਾਸ ਸਹੀ ਹਨ ਪਰ ਏਥੇ ਸਮੇਂ ਦੇ ਪੈਰੀਂ ਬਿੰਦੀ ਪਾਕੇ ਲਿਖਣਾ ਕਿਵੇਂ ਸਹੀ ਹੈ? ਇਹ ਬੜੀ ਹੈਰਾਨੀ ਦੀ ਗੱਲ ਹੈ ਹਾਲਾਂਕਿ ਪੰਜਾਬੀ ਦੀ ਵਿਸ਼ੇਸ਼ਤਾ ਦੱਤੀ ਸੱਸੇ ਦੀ ਹੈ । ਵਿਕਾਸ਼ ਦੀ ਥਾਂ ਵਿਕਾਸ ਲਿਖਣਾ ਬੜਾ ਜ਼ਰੂਰੀ ਹੈ । ਸੰਹਿਕ' ਕਿਥੋਂ ਦਾ ਨਵਾਂ ਸ਼ੁਧ ਸ਼ਬਦ ਹੋਇਆ ? ਪੰਡਰੀਕ' ਨੂੰ ਪੰਦਰੀਕ' ਲਿਖਣਾ ਸਹੀ ਸਥਿਤੀ ਤੋਂ ਲਾਂਭੇ ਰਹਣਾ ਹੈ। ਸ਼ਾਇਦ Via ਅੰਗ ਜ਼ੀ ਹੋਣ ਕਰਕੇ ਇਹ ਰੂਪ ਉਘੜਿਆ ਹੈ। ਲੇਖਕ ਦੀ ਰਾਇ ਹੈ ਕਿ ਸਾਡੇ ਪਾਸ ਸੰਸਕ੍ਰਿਤ ਤੇ ਫਾਰਸੀ ਤੋਂ ਇਲਾਵਾਂ ਕੁਝ ਦੇਸ਼ੀ ਤਿਐ ਤੇ ਅਗੇਤਰ ਹਨ ਜਿਵੇਂ ਸਾਰ ਹੰਢਣਸਾਰ, ਮਿਲਣਸਾਰ ), ਹਾਰ (ਰਚਣਹਾਰ, ਚੱਲਣਹਾਰ), ਬਿਨ (ਬਿਨ-ਬੁਲਾਏ, ਬਿਨ-ਬੀਜੇ) ਆਦਿ । ਅਸੀਂ ਜੇਕਰ ਅਜੇਹੇ ਅੰਗਾਂ ਨੂੰ ਲੱਭ ਕੇ ਸ਼ਬਦ-ਨਿਰਮਾਣ ਵਿੱਚ ਸਹਾਇਤਾ ਲਈਏ ਤਾਂ ਇਸ ਨਾਲ ਵਧੇਰੇ ਪਰਿਚਯ ਹੋਵੇਗਾ ਅਤੇ ਮਧ ਅਰਥਵੱਤਾ ਪੈਦਾ ਹੋਵੇਗੀ । ਸ਼ਬਦ-ਨਿਰਮਾਣ ਦੇ ਸੰਬੰਧ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ-ਰਾਸ਼ੀ ਵੱਲ ਧਿਆਨ ਜਾਣਾ ਵੀ ਜ਼ਰੂਰੀ ਹੈ । ਆਦਿ ਗ੍ਰੰਥ ਵਿੱਕ ਦਾਰਸ਼ਨਿਕ, ਮਾਨਸਿਕ, ਸਾਮਾਜਿਕ, ਨਾ ਸੰਬੰਧੀ ਸ਼ਬਦਾਂ ਦੀ ਬਹੁਲਤਾ ਹੈ । ਪੰਜਾਬੀ ਭਾਸ਼ਾ ਦੀ ਪ੍ਰਕ੍ਰਿਤੀ ਦੇ ਅਨੁਸਾਰ ਸ਼ਬਦਾਂ ਦੀ ਸ਼ੈਲੀ ਵੀ ਢਲੀ ਹੋਈ ਮਿਲਦੀ ਹੈ । ਜੇ ਅਸੀਂ ਸਹੀ ਅਰਥ ਲੈ ਕੇ ਉਨਾਂ ਦੀ ਵਰਤੋਂ ਪ੍ਰਾਰੰਭ ਕਰ ਦਈਏ ਤਾਂ ਬਹੁਤ ਸਾਰੇ ਝੇੜੇ ਮੁਕ ਸਕਦੇ ਹਨ । ‘ਭਗਤ ਵਛਲ ਤੇਰਾ ਬਿਰਦੁ ਹੈ ਜੁਗ ਜੁਗ ਵਰਤੰਦਾ' । ਇਹ ਪੰਗਤੀ ਮੈਨੂੰ ਯਾਦ ਆਈ ਹੈ । ਇਸ ਵਿੱਚ ਦੇ ਸ਼ਬਦ ਬਹੁਤ ਹੀ ਸੁੰਦਰ ਪੰਜਾਬੀ ਰੂਪ ਵਿਚ ਆਏ ਹਨ : ਵੱਛਲ ਤੇ ਬਿਰਦ । ਵੱਛਲ ਸੰਸਕ੍ਰਿਤ ਵਤਸਲ ਹੈ, ਵਡੇ ਵਿਅਕਤੀ ਦਾ ਛੋਟੇ ਪ੍ਰਤੀ ਸਨੇਹ ਭਾਵ । ਵਤਸਲ ਤੋਂ ਵਾਤਸਲੜ ਰਸ ਦੀ ਵਰਤੋਂ ਹੁੰਦੀ ਹੈ ਪਰ ਵੱਛਲ ਨੂੰ ਅਪਣਾਇਆ ਜਾ ਸਕਦਾ ਹੈ । ਇਸ ਤਰ੍ਹਾਂ “ਬਿਰਦ' ਹੈ । ਇਨ੍ਹਾਂ ਦੀ ਵਰਤੋਂ ਸਾਹਿਤ ਵਿਚ ਲੋੜੀਂਦੀ ਹੈ। ਇਉਂ ਸ਼ਬਦ. ਨਿਰਮਾਣ ਵਿੱਚ ਯੋਗਦਾਨ ਮਿਲ ਸਕਦਾ ਹੈ । | ਪੰਜਾਬੀ ਦੀਆਂ ਕਈ ਉਪਬੋਲੀਆਂ ਹਨ । ਉਨ੍ਹਾਂ ਵਿੱਚ ਢੇਰ ਸਾਰੀ ਸ਼ਬਦਾਵਲੀ ਹੈ ਜਿਹੜੀ ਲਿਪੀਬੱਧ ਅਜੇ ਨਹੀਂ ਹੋਈ । ਸਾਨੂੰ ਉਨ੍ਹਾਂ ਵਿਚੋਂ ਕਈ ਸ਼ਬਦ ਮਿਲ ਸਕਦੇ 89