ਪੰਨਾ:Alochana Magazine April-May 1963.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਨ ਜਿਹੜੇ ਸਾਡੀ ਅਨੁਭੂਤੀ ਜਾਂ ਸੰਕਲਪਨਾ ਨੂੰ ਸਹੀ ਤੋਰ ਨਾਲ ਪ੍ਰਗਟ ਕਰ ਸਕਦੇ ਹਨ । ਉਨਾਂ ਸ਼ਬਦਾਂ ਜਾਂ ਮੁਹਾਵਰਿਆਂ ਨੂੰ ਭਾਲ ਭਾਲ ਕੇ ਵਰਤਣਾ ਚਾਹੀਦਾ ਹੈ | ਅਜੇ ਕਲ ਹੀ ਸਾਡੇ ਪਿੰਡਾਂ ਦੇ ਇਕ ਰਿਸ਼ਤੇਦਾਰ ਕਹ ਰਹੇ ਸਨ ਉਹ ਤਾਂ ਨਿੱਤ-ਮੇਧ ਜਾਂਦਾ ਹੈ ।' ਮੈਨੂੰ ਨਿੱਤ ਦੇ ਨਾਲ ਮੇਧ ਦੀ ਆਤੀ ਸੁਣਕੇ ਖੁਸ਼ੀ ਹੋਈ ਸੀ। ਸ਼ਾਇਦ ਇਹ ਵੈਦਿਕ ਸੰਸਕ੍ਰਿਤ ਦੇ ਕਿਸੇ ਸ਼ਬਦ ਦਾ ਖੰਡਿਤ ਰੂਪ ਹੋਵੇ । ਇਉਂ ਹੋਰ ਵੀ ਬਹੁਤ ਸਾਰੇ ਸ਼ਬਦ ਮਿਲਦੇ ਹਨ । ਜੇ ਅਸੀਂ ਕਹੀਏ ਕਿ ਇਉਂ ਕੇਂਦਰੀ ਬੋਲੀ ਦਾ ਰੂਪ ਵਿਗੜੇਗਾ , ਇਹ ਕੋਈ ਡਰ ਵਾਲੀ ਗਲ ਨਹੀਂ । ਵਰਤਣ ਨਾਲ ਇਕ ਤਾਂ ਸ਼ਬਦਾਂ ਦਾ ਪਰਿਚਯ ਹੈ ਜਾਂਦਾ ਹੈ ਅਤੇ ਦੂਜਾ ਬੋਲੀ ਦੀ ਅਮੀਰੀ ਹੁੰਦੀ ਹੈ । ਹਿੰਦੀ ਨੇ ਬਿਹਾਰੀ ਤੋਂ ਲੈ ਕੇ ਰਾਜਸਥਾਨੀ ਤਕ ਦੇ ਸ਼ਬਦਾਂ ਨੂੰ ਅਪਣਾਉਣਾ ਆਰੰਭਿਆ ਹੈ । ਵਰਤਮਾਨ ਲੇਖਕ ਦੀ ਧਾਰਣਾ ਏਥੋਂ ਤਕ ਵੀ ਹੈ ਕਿ ਪੱਛਮੀ ਪੰਜਾਬੀ ਦੇ ਵਿਆਕਰਣਿਕ ਰੂਪ ਜਿਵੇਂ “ਕੁੜੀਂਦਾ ਮੰਡਾ, ਮੜੀਂਦਾ ਸੱਪ' ਆਦਿ ਸਾਨੂੰ ਹੁਣ ਕਰ ਲੈਣੇ ਤਾਹੀਦੇ ਹਨ ਇਨ੍ਹਾਂ ਵਿੱਚ ਇਕ ਸੰਗਠਿਤ ਅਭੀਵਿਅਕਤੀ ਹੈ । ਸ਼ਬਦ-ਨਿਰਮਾਣ ਦੀ ਸਮੱਸਿਆ ਸਚਮੁਚ ਗੰਭੀਰ ਹੈ । ਏਸ ਪਾਸੇ ਭਾਸ਼ਾ ਵਿਭਾਗ ਪੰਜਾਬ ਦੇ ਯਤਨ ਉਲੇਖਣੀਯ ਹਨ । ਉਪ ਬੋਲੀਆਂ ਦੀਆਂ ਸ਼ਬਬਾਵਲੀਆਂ ਤਿਆਰ ਹੋਈਆਂ ਅਤੇ ਹੋ ਰਹੀਆਂ ਹਨ । ਇਨ੍ਹਾਂ ਵਿਚੋਂ ਨਵੇਂ ਨਵੇਂ ਸ਼ਬਦ ਮਿਲਣਗੇ । ਇਕ ਤੈਭਾਸ਼ਿਕ ਸ਼ਬਦਾਵਲੀ ਸ੍ਰੀ ਰਜਨੀਸ਼ ਕੁਮਾਰ ਜੀ ਦੀ ਨਿਗਰਾਨੀ ਹੇਠ ਤਿਆਰ ਹੈ ਜਿਹੜਾ ਵੱਡਮੁਲਾ ਭਾਸ਼ਿਕ ਯਤਨ ਹੈ । ਇਸ ਵਿੱਚ ਸ਼ਬਦ ਨਿਰਮਾਣ ਦੇ ਜੇ ਬਿਧਾਂਤ ਅਪਣਾਏ ਹਨ ਪੰਜਾਬੀ ਲੇਖਕਾਂ ਲਈ ਉਹ ਅਨੁਕਰਣੀਯ ਹਨ । ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਵੀ ਪੰਜਾਬੀ ਸ਼ਬਦਾਂ ਦਾ ਕੋਸ਼ ਤਿਆਰ ਕਰ ਰਹੀ ਹੈ । ਮੈਨੂੰ ਹਿੰਦੀ ਅਰਥਾਤ ਖੜੀ ਬੋਲੀ ਦਾ ਉਹ ਯੁਗ ਯਾਦ ਆਉਦਾ ਹੈ ਜਦੋਂ ਖੜੀ ਬਲੀ ਦਾ ਵਿਕਾਸ-ਕਾਲ ਸੀ । ਉਦੋਂ ਆਚਾਰਯ ਮਹਾਵੀਰ ਪ੍ਰਸਾਦ ਦਵਿਵੇਦੀ ਜੀ ਨੇ ‘ਸਰਸਵਤੀ' ਦੇ ਰਾਹੀਂ ਹਿੰਦੀ ਦਾ ਵਿਆਕਰਣ, ਸਪੈਲਿੰਗ, ਮੁਹਾਵਰਿਆਂ ਆਦਿਕ ਦਾ ਖਬ ਸਧਾਰ ਕੀਤਾ ਅਤੇ ਵਡੇ ਵਡੇ ਲੇਖਕਾਂ ਨੂੰ ਸਹੀ ਅਗਵਾਈ ਪ੍ਰਦਾਨ ਕੀਤੀ । ਹੁਣ ਲੋਕੋ ਹੈ ਕਿ ਪੰਜਾਬੀ ਦੇ ਕਿਸੇ ਨ ਕਿਸੇ ਰਿਸਾਲੇ ਵਿੱਚ ਅਜੇਹੇ ਸ਼ਬਦਾਂ ਜਾਂ ਪੰਜਾਬੀ ਭਾਸ਼ਾ ਦੇ ਬਣ ਰਹੇ ਰੂਪ ਦੀ ਸਮੀਖਿਆ ਜਾ ਸਰਵੇਖਣ ਕੀਤਾ ਜਾਵੇ ਜਿਸ ਵਿਚ ਹਰ ਮਹੀਨੇ ਆ ਰਹ ਨਵੇਂ ਸ਼ਬਦਾਂ ਦਾ ਵਿਸ਼ਲੇਸ਼ਣ ਹੋਵੇ ਤਾਂ ਜੋ ਪੰਜਾਬੀ ਨੂੰ ਗਲਤ ਪ੍ਰਯੋਗਾਂ ਅਤੇ ਗ਼ਲਤ ਲੀਹਾ ਤੋਂ ਬਚਾਇਆ ਜਾ ਸਕੇ । 83.