ਪੰਨਾ:Alochana Magazine April-May 1963.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਚੋਂ ਨਵੀਆਂ ਤੋਂ ਨਵੀਆਂ ਰੀਝਾਂ ਦੀਆਂ ਸੁਰਾਂ ਜਗਾਈਆਂ ਹਨ । ਇਹ ਗੀਤ ਤੇ ਇਹ ਕਥਾ ਵਾਰਤਾਵਾਂ ਖੇਡਦੇ ਤੇ ਕੰਮੀ ਰੁਝੇ ਪੰਜਾਬੀ ਲੋਕਾਂ ਦੇ ਮਨੋਰੰਜਣ ਦਾ ਨਿਰੰਤਰ ਵਗਦਾ ਤੇ ਅਮੁਕ ਸੋਮਾ ਹਨ । | ਲੋਕ ਚੇਤਨਾ ਦੀ ਪਕੜ ਹਾਲੇ ਤਕ ਪੰਜਾਬੀ ਮਨਾ ਤੇ ਢਿੱਲੀ ਨਹੀਂ ਹੋਈ ਅਤੇ ਇਹ ਮਨ ਹਨ ਕਿ ਹੁਣ ਤਕ ਸਜਰੀ ਰਚਨਾ ਕਰਦੇ ਚਲੇ ਆ ਰਹੇ ਹਨ । ਦੇ ਸੰਸਾਰ ਜੰਗਾਂ ਬਾਰੇ ਗੀਤ ਹਨ, ਜਿਨ੍ਹਾਂ ਦੇ ਰਚਨਹਾਰਿਆਂ ਦੇ ਨਾਵਾਂ ਦਾ ਕਿਸੇ ਨੂੰ ਪਤਾ ਨਹੀਂ ਪਰ ਉਨ੍ਹਾਂ ਵਿਚ ਸੱਚੀ ਸੁੱਚੀ ਲੱਕ-ਧਾਰਨਾ ਮੌਜੂਦ ਹੈ । ਨਵ ਵਿਆਹੀ ਲਾੜੀ ਆਪਣੇ ਪਰਦੇਸ ਲਾਮਾਂ ਤੇ ਗਏ ਪਤੀ ਦਾ ਧਿਆਨ ਧਰਕੇ ਅੰਗਰੇਜ਼ ਸਰਕਾਰ ਨੂੰ ਇਕ ਬੜਾ ਹੀ ਤਰਲੇ ਭਰਿਆ ਦਰਦੀਲਾ ਮਿਹਣਾ ਦਿੰਦੀ ਹੈ । ਉਹ ਪਲ ਪਲ ਆਪਣੇ ਖਤਰਿਆਂ ਦਾ ਮੁਕਬਲਾ ਕਰ ਰਹੇ ਪਤੀ ਲਈ ਅਰਦਾਸਾਂ ਕਰਦੀ ਹੈ । ਤੇ ਸਰਕਾਰ ਨੂੰ ਕਿਹੀ ਚੰਗੀ ਸਲਾਹ ਦਿੰਦੀ ਹੈ । ਰੰਨਾ ਵਾਲੇ ਜੰਗ ਜਿਤਦੇ ਕਿਥੇ ਲਿਖਿਆ ਫਰੰਗੀਆ ਦਸਵੇਂ ਲੈ ਜਾ ਛੜਿਆਂ ਨੂੰ , | ਪੰਜਾਬ ਦੀ ਕਵਿਤਾ ਵਿਚ ਦੂਜੀ ਮਹਾਨ ਧਾਰਾ ਧਾਰਮਿਕ ਤੇ ਅਧਿਆਤਮਕ ਕਵਿਤਾ ਦੀ ਹੈ । ਇਸ ਦੁਆਰਾ ਪੰਜਾਬੀ ਭਾਸ਼ਾ ਨੂੰ ਪ੍ਰਗਟਾਉ ਦੇ ਸਾਂਸਕ੍ਰਿਤਕ ਰੂਪ ਦਾ ਪ੍ਰਦਾਨ ਹੋਇਆ ਤੇ ਇਸ ਤਰ੍ਹਾਂ ਇਸ ਦੀਆਂ ਸਾਹਿਤਕ ਤੇ ਕਾਵਿਕ ਸੰਭਾਵਨਾਵਾਂ ਉਜਾਗਰ ਹੋਈਆਂ । ਗੁਰੂ ਨਾਨਕ, ਜੋ ਸਿਖ ਧਰਮ ਦੇ ਜਨਮ ਦਾਤਾ ਸਨ ਨੇ ਧਰਮ ਤੇ ਦਰਸ਼ਨ ਦੇ ਪਰਚਾਰ ਲਈ ਲੋਕ-ਬੋਲੀ ਨੂੰ ਮਾਧਿਅਮ ਵਲੋਂ ਚੁਣਿਆਂ । ਉਨਾਂ ਦੀ ਕਵਿਤਾ ਰਹੱਸਮਈ ਹੋਣ ਦੇ ਨਾਲ ਨਾਲ ਸ਼ਾਬਦਿਕ ਗੌਰਵਤਾ ਤੇ ਭਖੁ ਭਖ ਪੈਂਦੀ ਪਰਕਿਰਤਕ ਬਿੰਬਾਵਲੀ ਨਾਲ ਸੁਸਜਿਤ ਵੀ ਹੈ । ਗੁਰੂ ਨਾਨਕ ਦੇ ਉਤਰਵਰਤੀ ਗੁਰੂਆਂ ਨੇ ਇਸੇ ਪਰੰਪਰਾ ਨੂੰ ਅੱਗੇ ਤੋਰਿਆ ਅਤੇ ਉਨਾਂ ਦੀ ਰਚਨਾ, ਗੁਰੂ ਨਾਨਕ ਬਾਣੀ ਸਮੇਤ ਆਦਿ ਗ੍ਰੰਥ ਵਿਚ ਦਰਜ ਹੈ। ਮੁਸਲਮਾਨ ਸੂਫ਼ੀ ਕਵੀਆਂ ਨੇ ਜੋ ਹਿੰਦੂ ਤੇ ਇਸਲਾਮੀ ਸੱਭਿਆਤਾਵਾਂ ਦੇ ਸੁਮੇਲ ਦਾ ਪ੍ਰਤੀਨਿਧ ਹਨ, ਵੀ ਧਾਰਮਿਕ ਕਵਿਤਾ ਦੀ ਰਚਨਾ ਕੀਤੀ । ਇਹ ਸੁਮੇਲ ਪੰਜਾਬ ਦੀ ਵਨ ਧਰਤੀ ਤੇ ਹੋਇਆ ਅਤੇ ਸੂਫੀ ਕਵੀਆਂ ਨੇ ਇਸ ਧਰਤੀ ਦੇ ਸਰਬੰਗੀ ਸਰਬਰੀ ਹਸਨਾ ਦੀ ਛੋਰ ਹੇਠ ਬੜੇ ਨਿਜੀ ਅਨੁਭਵ ਦੇ ਪਿਆਰ ਭਿੰਨੇ ਗੀਤ ਗਾਏ । ਉਨ੍ਹਾਂ ਦੀ ਕਾਨ ਦਾ ਨਿਰੰਤਰ ਵਿਸ਼ਾ ਪਰਮਾਤਮਾ ਸੀ ਅਤੇ ਉਹ ਉਸ ਦੇ ਪਿਆਰ ਵਿਚ ਗੜੂਦ ਹੈ ਕੇ ਹੇਕਾਂ ਉਚੀਆ ਕਰਦੇ ਸਨ । ਉਹਨਾਂ ਦੇ ਵੀਣਧ ਜਜ਼ਬੇ ਨੇ ਇਸਤਰੀ ਪਿਆਰੇ ਨੇ ਚੰਨ ਵਜੋ ਧਾਰਨ ਕੀਤਾ । ਉਨ੍ਹਾਂ ਦੀ ਬਿਰਹਾ ਤੇ ਪ੍ਰੇਮ ਭਗਤੀ ਦੀ ਹੁਕ ਵਿੱਚ ਦਰਦਾਂ ਦੇ ਸਾਗਰ ਸਨ । ਉਹਨਾਂ ਦੇ ਗੀਤਾਂ ਦੀਆਂ ਤੁਕਾਂ ਦਿਲਾਂ ਨੂੰ ਬੁਰੀ ਤਰ੍ਹਾਂ ਬੰਬਸ ਕਰੋ ਜਾਂਦੀਆਂ ਸਨ, ਦਿਲਾਂ ਵਾਲਿਆਂ ਨੂੰ ਝੰਜੋੜਦੀਆਂ ਤੇ ਤੜਪਾ ਤੜਪਾ ਮਾਰਦੀ 88