ਪੰਨਾ:Alochana Magazine April-May 1963.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

E 1 al .

  1. l.

4 7 1 ਲਿਆਂਦਾ ਅਤੇ ਉਸਨੂੰ ਧਰਤੀ ਦੀ ਛੁਹ ਲਾਈ । | ਇਸ ਤਰਾਂ ਪੰਜਾਬੀ ਕਾਵਿ ਧਾਰਾ ਆਪਣੀਆਂ ਪਰੰਪਰਾਗਤ ਰੂੜੀਆਂ ਤੋਂ । ਨਿਖੜ ਕੇ ਨਵੀਆਂ ਸ਼ਾਦਾਬ ਵਾਦੀਆਂ ਵਿਚ ਨਵੇਂ ਮੁਹਾਂਦਰੇ ਨਾਲ ਨਵੇਂ ਸੁਨੇਹੇ ਦਿੰਦੀ ਹੋਈ ਬੜੇ ਜ਼ੋਰ ਸ਼ੋਰ ਨਾਲ ਦਾਖਲ ਹੋਈ । ਨਵੀਆਂ ਕਾਵਿ-ਕਦਰਾਂ ਨੇ ਇਸਦਾ । ਰੰਗ-ਢੰਗ ਬਿਲਕੁਲ ਬਦਲਾ ਦਿਤਾ। ਲੰਬੀ ਬਿਆਨੀਆਂ ਵਾਰਤਾ-ਕਵਿਤਾ ਹੁਣ ਪਿਛਲੀ , ਕਹਾਣੀ ਰਹ ਗਈ ਤੇ ਉਸ ਦੀ ਥਾਂ ਨਵੀਂ ਅੰਤਰਮੁਖੀ ਭਾਵ-ਪ੍ਰਗਟਾ ਨੇ ਮਲ ਲਈ । ਇਸ ਦੀ ਵਿਸ਼ੇ ਵਸਤੂ ਦੀ ਪਹੁੰਚ ਲੰਬੇਰੀ ਤੇ ਚੌੜੇਰੀ ਹੋ ਗਈ । ਬਾਰ ਬਾਰ ਦੁਹਰਾਏ । ਜਾਣ ਵਾਲੇ ਸ਼ੰਗਾਰ ਰੱਸੀ ਕਿੱਸੇ ਰਚੀਣੇ ਬੰਦ ਹੋ ਗਏ ਅਤੇ ਯਥਾਰਥ ਵਲ ਪਰਤੱਖ ਰਖ ਤੇ ਵਾਤਾਵਰਨ ਵਿਚ ਵਧੇਰੇ ਨਜ਼ਦੀਕੀ ਦਿਲਚਸਪੀ, ਨਵੀਂ ਕਵਿਤਾ ਦੇ ਲੱਛਣ ਦਿਸਣ ਲੱਗੇ। | ਪਰ ਕਵੀ ਦੇ ਆਪਣੇ ਆਲੇ ਦੁਆਲੇ ਦੀ ਸੋਧ ਸੁਧਾਈ ਵਿਚ ਹੱਦੋਂ ਵੱਧ ਰੁਝੇਵੇਂ ਤੇ ਤਤਕਾਲੀ ਸਮਾਜਿਕ ਤੇ ਜਤਕ ਜੀਵਨ ਵਿਚ ਬੇਹੱਦੀ ਦਿਲਚਸਪੀ ਨੇ ਉਸ ਦੀ ਕਲਪਨਾ-ਸ਼ਕਤੀ ਨੂੰ ਖੀਣ ਕਰ ਦਿਤਾ । ਕਵੀ ਲਿਖਦੇ, ਬਹੁਤ ਜ਼ਿਆਦਾ ਲਿਖਦੇ ਪਰ ਇਨ੍ਹਾਂ ਸੁਧਾਰਵਾਦੀਆਂ ਵਿਚ ਇਕ ਵੀ ਅਜਿਹਾ ਨਾ ਹੋ ਸਕਿਆ ਜੋ ਆਪਣੀ ਰਚਨਾਂ, ਵਿਚ ਜੀਵਨ ਦੇ ਮੂਲ ਤਤ ਭਰ ਸਕਦਾ ਜਾਂ ਉਸ ਨੂੰ ਸਾਰਥਿਕਤਾ ਤੇ ਨਿੱਜੀ ਦਾਨ ਪਰਦਾਨ ਕਰ ਸਕਦਾ । ਇਹ ਕਵਿਤ। ਸਮਾਜਿਕ ਸੀ, ਫਿਰ ਵੀ ਇਸਨੇ ਇਕ ਜ਼ਰੂਰੀ ਕੰਮ ਕੀਤਾ । ਇਸ ਦੁਆਰਾ ਨਵੇਂ ਢੰਗ ਤਰੀਕੇ ਹੋਂਦ ਵਿਚ ਆਏ ਤੇ ਨਵੀਂ ਲਗਨ ਤੇ ਕਾਵਿ · ਸੁਆਦ ਦੀਆਂ ਚਟਕਾਂ ਲਗੀਆ । ਪਿਛਲੇ ਵਿਸ਼ੇ ਤੇ ਰਵਈਏ ਪਿੱਛੇ ਰਹ ਗਏ ਅਤੇ ਪੰਜਾਬੀ ਕਵਿਤਾ ਨੇ ਅਗਰਗਾਮੀ ਆਤਮਾ ਨੂੰ ਧਾਰਣ ਕੀਤਾ ਜਿਸ ਨੇ ਇਸ ਦੇ ਭਵਿਖ ਦੀ ਅਗਵਾਈ ਕੀਤੀ ਤੇ ਇਸ ਦੇ ਰੂਪ ਦਾ ਨਿਰਮਾਣ ਕੀਤਾ । | ਇਸ ਨਵੀਂ ਪਰਵਿਰਤੀ ਦਾ ਸੁੰਦਰਤਮ ਉਦਾਹਰਨ ਪੋਹਣ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਦੀ ਕਾਵਿ-ਰਚਨਾਵਲੀ ਵਿਚ ਮਿਲਦਾ ਹੈ । ਇਹ ਦੋ ਵਿਅਕਤੀਆਂ ਵਰਤਮਾਨ ਪੀੜੀਆਂ ਦੀਆਂ ਪ੍ਰਮੁੱਖ ਕਾਵਿ-ਆਤਮਾਵਾਂ ਹਨ । ਉਨ੍ਹਾਂ ਦੇ ਕਾਵਿ ਦਾ ਮੁੱਖ ਲੱਛਣ ਇਕ ਲਗਾਤਾਰ ਵਿਕਾਸ ਮਈ ਬੌਧਿਕ ਚੇਤਨਾ ਹੈ , ਪਰ ਨਾਲ ਨਾਲ ਇਸ ਵਿੱਚੋਂ ਇਕ ਸਰਬ-ਵਿਆਪਕ ਸਾਮਾਜਿਕ ਮਨੋਰਥ ਦਾ ਪ੍ਰਗਟਾਓ ਵੀ ਹੈ । ਇਸ ਵਿਚ ਬਲਵਾਨ ਕਾਲਪਨਿਕ ਅੰਤਰ-ਦਰਸ਼ਤਾ ਦੀ ਘਾਟ ਨਹੀਂ । ਇਸ ਦਾ ਆਵੇਸ਼ ਸੱਚਾ ਤੇ ਸੁੱਚਾ ਹੈ, ਬਨਾਵਟ ਦਾ ਲੇਸ਼ ਵੀ ਨਹੀਂ। ਇਹ ਉਨ੍ਹਾਂ ਦੇ ਅਤਾ ਸ਼ਕਤੀਵਰ ਸਿਰਜਨਾਤਮਕ ਸ਼ਖਸੀਅਤਾ ਦੀ ਜਿੰਦ-ਜਾਨ ਦੀ ਧਾਰਨੀ ਕਵਿਤਾ ਹੈ । ਅੰਮ੍ਰਿਤਾ ਪ੍ਰੀਤਮ ਨੂੰ ਪੰਜਾਬ ਦੀ ਵੰਡ ਦੇ ਘੋਰ ਦੁਖਾਂਤ ਨੇ ਹ ਕੁਹ 3 ਮਾਰਿਆਂ ਹੈ, ਉਸ ਦੀ ਆਤਮਾ ਤੇ ਬੁਰੀ ਤਰ੍ਹਾਂ ਮਨੁਖੀ ਨਿਰਦੈਤਾ ਦੇ ਪੱਛ ਲੱਗੇ ਹਨ ਉਸ ਵੇਲੇ ਮਜ਼ਹੱਬੀ ਜਨੂਨੀ, ਮਨੁਖਤਾ ਦੇ ਮੁਢਲੇ ਲੱਛਣਾਂ ਨੂੰ ਭੁੱਲ ਕੇ ਇਕ 30 HÉ