ਪੰਨਾ:Alochana Magazine April-May 1963.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਾਵਾ ਬਲਵੰਤ ਦੀ ਅਖੀ-ਵਿਅਕਤੀ ਵਿਚ ਕੌਸ਼ਲ ਤੇ ਪਕਿਆਈ ਵਧੇਰੇ ਹੈ ਅਤੇ ਉਸ ਵਿਚ ਅਨਭਵ ਦੀਆਂ ਅਨੇਕਾਂ ਤਾਰਾਂ ਅਨੇਕਾਂ ਰਾਂ ਵਿਚ ਬੋਲਦੀਆਂ ਹਨ । ਸੰਤੋਖ ਸਿੰਘ ਧੀਰ ਵਾਂਗ ਹੀ ਪਿਆਰਾ ਸਿੰਘ ਸਹਿਰਾਈ ਚੋਟ ਕਰਨ ਲੱਗਾ ਸਿੱਧਾ ਵਾਰ ਕਰਦਾ ਹੈ । ਤਖਤ ਸਿੰਘ ਪਰਚੰਡ ਆਦਰਸ਼ਵਾਦ ਬੜੀ ਖੇਚਲ ਨਾਲ ਚੁਣੇ, ਸੰਵਾਰੇ ਸਚਿਆਂ ਵਿਚ ਨਿਰੂਪਣ ਕਰਦਾ ਹੈ, ਜੋ ਉਸ ਦੀ ਉਰਦੂ ਕਵਿਤਾ ਦੀ ਸ਼ਾਗਿਰਦੀ ਦੀ ਗਵਾਹੀ ਭਰਦੀ ਹੈ । | ਇਕ ਕਵੀ ਜਿਹੜਾ ਪਰਚਲਤ ਕਾਵਿ ਧਾਰਾ ਤੋਂ ਅੱਡ ਖੜੋਤਾ ਦਿਸਦਾ ਹੈ, ਉਹ ਹੈ ਜਗਜੀਤ ਸਿੰਘ ਗੁਰੀਆ ਗੁਲਰੀਆ ਦੀ ਕਾਵਿ ਸ਼ੈਲੀ ਉਹੋ ਹੈ ਜਿਸ ਦਾ ਉਤਮ ਸਿਖਰ ਭਾਈ ਵੀਰ ਸਿੰਘ ਦੀ ਕਾਵਿ-ਰਚਨਾ ਦੀ ਸੀ । ਪਰ ਉਸ ਦੀ ਰਚਨਾ ਵਿਚ ਇਹ ਮਹਾਨ ਆਤਮਾ ਵਾਲਾ ਭਰੋਸਾ ਤੇ ਆਤਮ-ਨਿਹਚਾ ਨਹੀਂ ਜਾਪਦਾ। ਇਸ ਵਿਚ ਸੰਦੇਹ ਨਹੀਂ ਕੀਤਾ ਜਾ ਸਕਦਾ ਕਿ ਗੁਲੇਰੀਆ ਭਾਈ ਵੀਰ ਸਿੰਘ ਦੇ ਚਰਨ-ਚਿੰਨ੍ਹਾਂ ਤੇ ਤੁਰਨ ਦੇ ਜਤਨ ਕਰ ਰਿਹਾ ਹੈ । ਅਵਤਾਰ ਸਿੰਘ ਬਹੁ-ਅੰਗੀ ਰਚਣਹਾਰ ਹੈ ਪਰ ਉਸਦੀ ਕਾਵਿ-ਪਰਤਿਭਾ ਜੋਬਨ ਨੂੰ ਉਸ ਵੇਲੇ ਪਰਾਪਤ ਹੁੰਦੀ ਹੈ ਜਦ ਉਹ ਸਿਖ ਇਤਿਹਾਸ ਵਿਚੋਂ ਕੋਈ ਸ਼ੁਰਬੀਰਤਾ, ਦਾ ਪਰਸੰਗ ਆਖ ਰਹਿਆ ਹੋਵੇ । ‘ਮਰਦ ਅਗਮੰੜਾ ਉਸ ਦੀ ਸਭ ਤੋਂ ਧਰਸਿਧ ਰਚਨਾ ਹੈ । ਇਸ ਵਿਚ ਗੁਰੂ ਗੋਬਿੰਦ ਸਿੰਘ ਦਾ ਜੀਵਨ ਚਰਿਤਰ ਹੈ ਜਿਸ ਨੂੰ ਔਜਮਈ ਬਿਆਨ ਦਿੱਤਾ ਗਇਆ ਹੈ । ਇਸ ਮਹਾਕਾਵਿ ਵਿਚ ਪੰਜਾਬ ਦੇ ਇਤਿਹਾਸ ਦਾ ਇਕ ਹੋਣੀਆਂ ਭਰਪੂਰ ਸਮੇਂ ਦਾ ਬਿਰਤਾਂਤ ਬੜੀ ਸ਼ਕਤੀਵਰ ਸੈਲੀ ਵਿਚ ਅੰਕਿਤ ਹੋਇਆਂ ਅਤੇ ਇਸ ਦੇ ਨਾਇਕ ਦੀ ਸ਼ਖਸੀਅਤ ਨੂੰ ਬੜੇ ਪਰਭਾਵਮਈ ਢੰਗ ਨਾਲ ਉਘੜਿਆ ਗਇਆ ਹੈ । ਅਵਤਾਰ ਸਿੰਘ ਅਜ਼ਾਦ ਕੋਲ ਇਤਿਹਾਸ ਦੀ ਕੁਦਰਤੀ ਸੂਝ ਹੈ, ਉਸ ਵਿਚ ਆਪਣੇ ਨਾਇਕ ਪਰਤੀ ਸ਼ਰਧਾ ਤੇ ਉਤਸ਼ਾਹ ਦੀ ਕਮੀ ਨਹੀਂ, ਉਸ ਵਿਚ ਉਜਾਗਰ ਚਰਿਤਰ ਚਿਤਰਨ ਦੀ ਕਲਾ ਹੈ ਤੇ ਉਸ ਦੀ ਸ਼ੈਲੀ ਨਿਰੰਤਰ, ਆਰਕ ਤੇ ਗਿਰਾ ਪੁਰਤ ਹੈ । ਇਨਾਂ ਦੇ ਨਾਲ ਉਸ ਨੂੰ ਮਹਾਕਾਵਿ ਰਚਨ ਦੀ ਜਾਚ ਵੀ ਹੈ । ਜਸਵੰਤ ਸਿੰਘ ਨੇਕੀ, ਹਰਭਜਨ ਸਿੰਘ, ਤਾਰਾ ਸਿੰਘ, ਸੁਖਪਾਲਵੀਰ ਸਿੰਘ ਹਸਰਤ ਨੂੰ ਅਸੀਂ ਨਵੇਂ ਉਠ ਚਹੇ ਤੇ ਹੋਣਹਾਰ ਕਵੀਆਂ ਦੀ ਸੰਗਤ ਵਿਚ ਗਿਣ ਸਕਦੇ ਹਾਂ । ਜਸਵੰਤ ਸਿੰਘ ਨੇਕੀ ਅਤੇ ਹਰਿਤਭਾਨ ਸਿੰਘ ਸ਼ਾਇਦ ਨਵੀਂ ਪੀੜੀ ਲਈ ਉਹੋ ਕੁਝ aਧ ਹੋ ਸਕਣ ਜੋ ਪਿਛਲੀ ਪੀੜੀ ਲਈ ਮੋਹਣ ਸਿੰਘ ਤੇ ਅਮ੍ਰਿਤਾ ਪ੍ਰੀਤਮ ਸਨ । ਇਨਾਂ ਦੋਹਾਂ ਨੇ ਆਪਣੇ ਲਈ ਨਿੱਜੀ ਮਾਧਿਅਮਾਂ ਦਾ ਨਿਰਮਾਣ ਕੀਤਾ ਹੈ ਅਤੇ ਉਹਨਾਂ ਨੇ ਇਕ ਨਿਹਚਲ ਦਰਿਸ਼ਟੀਕੋਣ ਧਾਰਨ ਕਰ ਲਈ ਜਾਪਦੀ ਹੈ ਜੋ ਉਨ੍ਹਾਂ ਦੇ ਪਹਲ ਵਰਤੀਆ ਕੱਲ ਇਸ ਕਰਕੇ ਨਹੀਂ ਸੀ ਕਿਉਂਕਿ ਉਹ ਇਕ ਮਤ ਤੋਂ ਦੂਜੇ ਮਤ ਵਲ ਤਿਲਕਦੇ ਰਹਿੰਦੇ ਸਨ । ਉਨਾਂ ਦਾ ਵਤੀਰਾ ਨਿਘਾ,ਮਨੁਖਤਾਮਈ ਵਿਸ਼ਵਾਸ ਤੇ ਅੰਤਰੀ ਟਿਕਾਉ ਵਾਲਾ 86