ਪੰਨਾ:Alochana Magazine April-May 1963.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰੁਚਿਤ ਹੁੰਦੇ ਹਨ। ਨਿੱਤ ਨਵੇਂ ਸੂਰ ਜਾਗਦੇ ਰਹਿੰਦੇ, ਹਨ, ਨਿੱਤ ਨਵੇਂ ਕਵੀ ਉਜਾਗਰ ਹੁੰਦੇ ਰਹਿੰਦੇ ਹਨ। ਹੁਣੇ ਜਿਹੇ ਹੀ ਪੰਜਾਬੀ ਦੇ ਪ੍ਰਮੁਖ ਸਮੀਖਿਆਕਾਰ ਅਤਰ ਸਿੰਘ ਨੇ ਕਵਿਤਾ ਦੇ ਵਿਹੜੇ ਵਿੱਚ ਪੈਰ ਪਾਇਆ ਹੈ। ਉਸ ਦੀਆਂ ਪੰਜ ਕਵਿਤਾਵਾਂ ਪੰਜ ਦਰਿਆ' ਦੇ ਫਰਵਰੀ ਅੰਕ ਵਿੱਚ ਛਪੀਆਂ ਹਨ। ਉਸ ਦੀ ਪਹਲੀ ਕਵਿਤਾ ਹੀ ਆਤਮ-ਭਾਲ ਅਤੇ ਆਪਾ ਪੜਚੋਲ ਦੀ ਉਸ ਰੂਚੀ ਦੀ ਪ੍ਰਤਿਨਿਧਤਾ ਕਰਦੀ ਹੈ ਜੋ ਸਮਕਾਲੀ ਪੰਜਾਬੀ ਕਵਿਤਾ ਦੀ ਪ੍ਰਧਾਨ ਸੁਰ ਹੈ। ਉਹ ਲਿਖਦਾ ਹੈ।

ਪੱਥ ਭਟ ਮੈਂ ਅਣੂ ਧਰਤ ਦਾ
ਸਤ ਰੰਗੀਆਂ ਦੀਆਂ ਕੰਨੀਆਂ ਫੜਦਾ
ਹੋਂਦ ਅਪਣੀ ਦਾ ਨੇਮ ਗਵਾ ਕੇ ਭਟਕ ਗਿਆ ਹਾਂ
ਜੋਤ ਨ ਦਿਸੇ, ਜੋਤ ਨ ਸੱਦੇ,
ਇਕ ਅੰਦਰ ਦੀ ਔੜ ਕਿ ਜਿਸ ਨੇ
ਪਕੜ ਧਰਤ ਦੀ ਤੋੜ ਵਿਛੋੜੀ
ਵਸ ਅਪਣੇ ਤੋਂ ਥਾਹਰ ਹੋ ਕੇ
ਨਿਰਭਾਵ ਨਿਰਜਿੰਦ ਸ਼ਕ ਵਿਚ ਲਟਕ ਗਿਆਂ ਹਾਂ
ਦੇਹ ਸਮੇਂ ਦੀ ਦਦਦਲ ਹੋਈ
ਕਿਸ ਪਾਸੇ ਵਲ ਆਵੇ ਜਾਵੇ
ਠਾਹਰ ਨ ਇਸਦੀ ਕੋਈ,
ਮੀਤ ਕਹੇ ਟਕਰਾ ਜਾਵੇਂਗਾ, ਟੁੱਟ ਜਾਵੇਂਗਾ
ਗੀਤ ਕਹੇ ਤੂੰ ਲੱਟ ਲੱਟ ਬਲ ਕੇ ਬੁਝ ਜਾਵੇਂਗਾ
ਪੈਰ ਪੁਟਾਂ ਤਾਂ ਕਿਸ ਭਰਵਾਸੇ, ਜੋਤ ਜਗਾਵਾਂ ਕਿਹੜੀ ਆਸੇ।
———

੫੦