ਪੰਨਾ:Alochana Magazine April-May 1963.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੀਆਂ ਭਰਦਾ ਹੈ । ਇਸ ਪਿਛੋਕੜ ਵਿਚ ਕਵੀ ਦਾ ਇਹ ਪ੍ਰਸ਼ਨ ਕਿ ‘ਤੜਪ ਅੰਗਾਂ ਦੀ ਰਕੇ ਕਿਹੜਾ ? ਦਾਵਾਨਲ ਨੂੰ ਟੋਕੇ ਕਿਹੜਾ ? ਆਤਮ ਵਿਰੋਧ ਦੇ ਰੋਗ ਵਿਚ ਸਕੇ ਰਹ ਗਇਆ ਹੈ । | ਨਵੀਨਤਾ ਦੀ ਪ੍ਰਤਿਨਿਧਤਾ ਤੇ ਸਵੈ-ਇਛਤ ਚੌਧਰ ਦੀ ਤਾਂਘ ਅਜ ਦੇ ਕਵੀ ਨੂੰ ਕਾਗਜ਼ ਦੇ ਰਾਵਨ' ਮੁਹਰੇ ਲੈ ਜਾ ਖੜਾ ਕਰਦੀ ਹੈ, ਤੇ ਉਹ ਇਸ ਸੋਚ ਵਿਚ ਗੁਆਚ ਜਾਂਦਾ ਹੈ ਕਿ ਜੇ ਉਹਦੀ ਹਉਮੈਂ ਨੂੰ ਸਵੀਕਾਰਾਤਮਿਕ ਹੁੰਗਾਰਾ ਨਹੀਂ ਮਿਲ ਸਕਦਾ ਤਾਂ ਨਕਾਰਤਮਕ ਨਿਕਾਸ ਹੀ ਸਹੀ । ਪਰ ਕੋਈ ਵੀ ਨਕਾਰਤਮਕ ਜਾਂ ਅਸ਼ਲੀਲ ਰੁਚੀ ਕਵਿਤਾ ਦੇ ਰੰਗ-ਮੰਚ 'ਤੇ ਅਮਰ ਰਚਨਾ ਦੀ ਪ੍ਰਤਿਨਿਧਤਾ ਨਹੀਂ ਕਰ ਸਕਦੀ, ਤੇ ਨਾ ਕੋਈ ਨਿਰੋਲ ਵਿਅਕਤੀਗਤ ਸੁਹਜਵਾਦੀ ਵਿਲਕਣੀ ਅਜ ਦੇ ਗ਼ਮ ਦਾ ਦਾਵਾ ਹੋ ਸਕਦੀ ਹੈ । ਇਸੇ ਤਰ੍ਹਾਂ ਕਾਮ ਨੂੰ ਇਸ਼ਟ ਬਣਾ ਕੇ ਕੁਚਲ ਤੇ ਅਨਾਚਾਰੀ ਰੁਚੀਆਂ ਦਾ ਪ੍ਰਚਾਰ ਤੇ ਪ੍ਰਸਾਰ ਕਿਸੇ ਵੀ ਯੁਗ ਵਿਚ ਸਦੀਵੀ ਸਥ ਕਲਾ-ਸਾਧਨਾ ਦੀ ਅਗਵਾਈ ਨਹੀਂ ਕਰ ਸਕਦਾ । ‘ਆਟੇ ਦੀਆਂ ਚਿੜੀਆਂ’ ਦਾ ਕਵੀ ਕਾਮ ਅਰਾਧਨਾ ਦੀ ਅਤਿ ਕੁੱਝ ਰਾਗਨੀ ਅਲਪਦਾ ਹੋਇਆ ਰੋਗ-ਗਤ ਰੁਚੀਆਂ ਦਾ ਪ੍ਰਦਰਸ਼ਨ ਕਰਦਾ ਹੈ: ਤੇ ਮੈਂ ਇਹ ਸਮਝਦਾਂ ਇਹ ਸਭ ਕੁੜੀਆਂ ਇਹ ਆਟੇ ਸੰਗ ਬਨਾਈਆਂ ਹੈਨ ਚਿੜੀਆਂ ਜਿਨਾ ਸੰਗ ਵਰਚ ਜਾਂਦਾ ਹੈ ਕਾਮ ਬੱਚਾ ਕਵਿਤਾ ਵਿਚ ਕਾਮ ਰੂਚੀ ਦੀ ਇਹ ਆਰਤੀ ਜੇ ਕਿਸੇ ਉੱਚੇ ਲਕਸ਼ ਦੀ ਪੂਰਨ ਨਾ ਹੋਵੇ ਤਾਂ ਉਹ ਅਵੱਸ਼ ਹੀ ਨਿੰਦਣ ਯੋਗ ਹੈ । ਕਹਾਣੀ ਜਾਂ ਉਪਨਿਆਸ ਦੇ ਖੇਤਰ ਵਿਚ ਜੇ ਅੱਜ ਦਾ ਕਲਾਕਾਰ ਨਵੀਨ ਅੰਤਰ-ਰਾਸ਼ਟੀਯ ਰੁਚੀਆਂ ਦਾ ਹਾਣ ਲੱਭਨ ਲਈ ਉਤਾਵਲਾ ਹੈ, ਤਾਂ ਕਵੀ ਅਜੋਕੇ ਵਿਗਿਆਨਕ ਯੁਗ ਵਿਚ ਇਹ ਕਹਿਕੇ ਆਪਣੀ ਜ਼ਿੰਮੇਵਾਰੀ ਤੋਂ ਕਿਵੇਂ ਮੁਕਤ ਹੋ ਸਕਦਾ ਹੈ । ‘ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿਚ ਬਿਰਹੋਂ ਦੀ ਰੜਕ ਪਵੇ ।' ਨਿਰਸੰਦੇਹ ਨਵੀਨਤਾ , ਬੜੀ ਲੋੜੀਂਦੀ ਵਸਤੂ ਹੈ, ਜਿਸ ਦੇ ਲਈ ਹਰ ਯੁਗ ਵਿਚ ਤੇ ਹਰ ਦੇਸ਼ ਵਿਚ ਕਵੀ ਤੇ ਲੇਖਕ ਕਲਾ ਦੇ ਨਿਤ ਨਵੇਂ ਪ੍ਰਯੋਗ ਕਰਦੇ ਰਹੇ ਹਨ । ਪਰ ਨਵੇਂ ਪ੍ਰਯੋਗਾਂ ਲਈ ਕੋਈ ਵੀ ਅੰਦੋਲਨ ਨਿਰੇ ਸੰਗਠਿਤ ਜਤਨ ਦੀ ਮੰਗ ਹੀ ਨਹੀਂ ਕਰਦਾ, ਸਗੋਂ ਉਸਦੇ ਲਈ ਕੋਈ ਨਾ ਕੋਈ ਸੂਬਧ ਸੇਧ ਹੋਣੀ ਵੀ ਪਰਮ ਆਵੱਸ਼ਕ ਹੈ । ਕੋਈ ਸਮਾਂ ਸੀ, ਜਦ ਅਧਵਾਟੇ' ਦੇ ਕਵੀ ਨੇ ਲਿਖਿਆ ਸੀ : ਥਾਂ ਦੀ ਫੈਲ ਸਮੇਂ ਦੀ ਦੂਰੀ ਛਾਤੀਂ ਵਧ ਰਹੇ ਬੁਧ-ਬਲ ਅੱਗੇ ਪਲ ਪਲ ਘਟਦੀ ਜਾਵੇ 44