ਪੰਨਾ:Alochana Magazine April-May 1963.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

gi ft ਆਂ ਹਹੀ ਹੈ । ਆਧੁਨਿਕ ਕਵੀ ਇਹ ਤਾਂ ਅਨਭਵ ਕਰਦਾ ਹੈ ਕਿ ਕਵਿਤਾ ਦੀ ਸਾਮਗੀ ਥਾਂ ( ਡੀ ਪਦੀ ਹੈ, ਪਰ ਉਹ ਸ਼ਾਇਦ ਹਾਲੇ ਇਸ ਸਿੱਟੇ ਤੇ ਨਹੀਂ ਪੁਜ ਸਕਿਆ ਕਿ ਨਿਰੇ ਬਦਾਂ ਦੀ ਹੀ ਨਹੀਂ ਅਰਥ ਦੀ ਲੈ ਵੀ ਹੁੰਦੀ ਹੈ ਅਰਥ ਦੀ ਲੈ ਦਾ ਸੰਬੰਧ ਕਵੀ ਦੀ ਸਮੁੱਚੀ ਸ਼ਖਸੀਅਤ ਨਾਲ ਸਥਾਪਿਤ ਨਾ ਹੋਵੇ ਤਾਂ ਉਸਦਾ ਉਪਣਾ ਕਵੀ ਦੀ ਅਭਿਵਿਅਕਤੀ ਨੂੰ ਸੁਜਾਖੀ ਨਹੀਂਰਹਿਣ ਦਿੰਦਾ । ਗੁਫਤਾਰ ਦਾ ਗ਼'ਜ਼ੀ' ਬਨਣਾ ਹੀ ਕਾਫੀ ਨਹੀਂ, ਸਗੋਂ ਕਿਰਦਾਰ ਦਾ ਗਾਜੀ ਹੋਣਾ ਪਹਲੀ ਸ਼ਰਤ ਹੈ । | ਕੋਈ ਵੀ ਨਵੀਨਤਾ, ਜਿਹੜੀ ਕਿਸੇ ਡਾਇੰਗ ਰੂਮ ਦੀ ਗੁੱਡੀ ਵਾਂਗ ਹੀ ਮੁੜ੍ਹਾਉਂਦੀ ਹੈ, ਧਰਤੀ ਦੀ ਨਿੱਘ ਦਾ ਪ੍ਰਤੀਕ ਨਹੀਂ ਹੋ ਸਕਦੀ । | ਕਦੇ ਬੁੱਲ੍ਹੇ ਸ਼ਾਹ ਨੇ 'ਬੁੱਕਲ ਦੇ ਵਿਚ ਚਰ' ਦੀ ਹੇਕ ਲਾਈ ਸੀ, ਪਰ ਅਜੋਕਾ ਉਦਬੁੱਧ ਕਵੀ ਕਿਸੇ ਦੀ ਇਹ ਉਕਤੀ ਪਸੰਦ ਨਹੀਂ ਕਰ ਸਕਦਾ ਕਿ ਮੈਂ ਮਹਿਕਾਂ ਦਾ ਮੂੰਹ ਵੇਖਿਆ, ਤੇ ਨਾ ਉਹ ਚੰਨ-ਬੂਹੇ ਤੇ ਦਸਤਕ ਦੇਣ ਦੀ ਰੁਚੀ ਨਾਲ ਅਪਣਾ ਮਨ ਪਰਚਾ ਸਕਦਾ ਹੈ । ਉਹ ਤਾਂ ਸਗੋਂ ਅਗਰਬੱਤੀ ਦੇ ਪ੍ਰਤੀਕ ਰਾਹੀਂ ਅਪਣੀ ਅੰਤਰਵੇਦਨਾ ਦੇ ਮੂੰਹੋਂ ਅਖਵਾਂਦਾ ਹੈ : ਹੈ ਜਿੰਦਗੀ ਚੰਦਨ ਦਾ ਰੁੱਖ !' ਘਰ ਦੀ ਅਜੋਕੀ ਸਥਿਤੀ ਤੋਂ ਖਿਝ ਕੇ ‘ਚੁਰਸਤਾ' ਦਾ ਕਵੀ ਇਹ ਆਖਣਾਂ ਸੰਕੋਚ ਨਹੀਂ ਕਰਦਾ ਕਿ ਜੇ ਉਹਦੀ ਸਰਦਲ ਸਿਉਂਕ ਜੋਗੀ ਹੀ ਹੈ ਤਾਂ ਇਹ ਘਰ ਕੋਲ ਭੈਣਾਂ ਅੱਜ ਹੀ ਚੈ ਜਾਵੇ, ਤੇ ਪਾਠਕ ਇਹ ਮਹਸੂਸ ਕੀਤੇ ਬਿਨਾ ਨਹੀਂ ਰਹਿੰਦਾ ਕਿ ਕਵੀ ਦਾ ਘਰ ਕਿਸੇ ਹੋਟਲ ਦਾ ਕਮਰਾ ਨਹੀਂ, ਸਗੋਂ ਉਹਦਾ ਆਪਣਾ ਜੀਵਨ ਹੀ ਹੈ । ਭਾਵੇਂ ਉਹ ਆਪਣੀ ਇਕ ਹੋਰ ਕਵਿਤਾ ਵਿਚ ਸਰਦਲ 'ਤੇ ਖਲੋ ਕੇ ਇਹ ਘੋਸ਼ਣਾ ਵੀ ਕਰਦਾ ਹੈ ਕਿ ਉਸ ਨੇ ਕੁਝ ਨਵਾਂ ਅਰੰਭ ਕਰਨਾ ਹੈ । ਸ਼ਾਹਾਂ ਤੇ ਬੇਗਮਾ ਵਾਲੀ ਤਾਬ ਨੂੰ ਦੁਧ ਪਥਰੀ' ਦਾ ਕਵੀ ਕਿਸੇ ਵੀ ਸ਼ਰਤ ਤੇ ਪਰਵਾਨ ਨਹੀਂ ਕਰਦਾ, ਤੇ ਇੰਜ ਜਾਪਦਾ ਹੈ, ਜਿਵੇਂ ਉਹਦੇ ਲਈ ਗੁਲਾਮੀ ਵਾਲੇ ਦਨ ਸਦਾ ਲਈ ਤੁਰ ਗਏ ਹੋਣ । | ਭਾਵੇਂ ਵਿਅੰਗਮਈ ਕਵਿਤਾ ਸਦੀਵੀ ਕਵਿਤਾ ਦੀ ਅਤ- ਉੱਚੀ ਪਧਰ 'ਤੇ ਨਹੀਂ ਅੱਪੜ ਸਕਦੀ, ਪਰ ਅਜੋਕੇ ਜੀਵਨ ਦੀ ਵਿਆਖਿਆ ਕਰਦਿਆਂ ‘ਤਾਸ਼ ਦੇ ਪੱਤ' ਦਾ ਕਵੀ ਇਹ ਸੋਚ ਬਿਨਾ ਨਹੀਂ ਰਹਿ ਸਕਦਾ ਕਿ ਅਜੋਕੀਆਂ ਸੂਝਾਂ ਦੀ ਕੁੱਖ ਵਿਚ ਅਵਸ਼ ਕੋਈ ਨੁਕਸ ਹੈ ਜਿਸ ਕਰਕੇ ਉਸ 'ਚੋਂ ਜਨਮਿਆ ਹਰ ਆਦਰਸ਼ ਕਿਸੇ ਸਤ-ਮਾਂਹ ਆਤਕ ਵਾਗ ਘੜੀ ਪਲ ਸਾਹ ਲੈ ਕੇ ਹੀ ਸਦਾ ਲਈ ਅੱਖਾਂ ਮੀਟ ਲੈਂਦਾ ਹੈ, ਤੇ ਉਹਦੀ 1 ਤੋਂ ਆਪਣੀ ਇਕ ਹੋਰ ਕਵਿਤਾ ਸਾਈਂ ਦੇ ਤਕੀਏ ਦੇ ਪ੍ਰਤੀਕ ਦੁਆਰਾ ਅਜੋਕੇ ਮਨੁਖ ਅਤ- ਦੁਰਬਲਤਾ ਨੂੰ ਬੜੀ ਸਫਲਤਾ ਨਾਲ ਪੇਸ਼ ਕਰਦੀ ਹੈ, ਜਿਥੇ ਤਾਸ਼ ਖੇਡਦੇ ਇਕ ਦੂਜੇ 'ਤੇ ਦੁਸ਼ਨ ਲਾ ਲਾ ਕੇ ਗਾਲਾਂ ਕਢ ਕਢ ਆਪਣੀ ਮਾਨਸਕ ਹੀਨਤਾ 412 ਦੀ ਅ. ਆੜੀ ਇਕ ਦੂਜੇ ਤੋਂ ਦੇ