ਪੰਨਾ:Alochana Magazine April-May 1963.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਸਵੰਤ ਸਿੰਘ ਨੇਕੀ

ਐਮ. ਏ., ਐਮ. ਬੀ. ਬੀ. ਐਸ., ਡੀ ਪੀ. ਐਮ.

ਮਨੋਵਿਗਿਆਨ ਤੇ ਅਜੋਕਾ ਸਾਹਿੱਤ

(੧)

ਸਾਹਿੱਤ ਅਤੇ ਮਨੋਵਿਗਿਆਨ ਦਾ ਸੰਬੰਧ

ਸਾਹਿੱਤ ਅਤੇ ਮਨੋਵਿਗਿਆਨ ਦੋਹਾਂ ਦਾ ਮਨੁੱਖੀ ਜੀਵਨ ਨਾਲ ਬੜਾ ਨੇੜਵਾਂ ਤੇ ਅਨਿਖੜਵਾਂ ਸੰਬੰਧ ਹੈ । ਸਾਹਿੱਤ ਜੀਵਨ ਦੀ ਆਰਸੀ ਹੈ ਤੇ ਮਨੋਵਿਗਿਆਨ ਜੀਵਨ ਦੀਆਂ, ਸਦ-ਨਵ-ਰੰਗੀਆਂ ਕਿਰਿਆਵਾਂ ਦਾ ਵਿਗਿਆਨ । ਇਕ ਦੀ ਵਿਧੀ ਰਚਨਾਤਮਕ ਹੈ ਤੇ ਦੂਜੇ ਦੀ ਪ੍ਰਯੋਗਾਤਮਕ; ਪਰ ਦੋਹਾਂ ਦਾ ਮਜ਼ਮੂਨ ਸਾਂਝਾ ਹੈ । ਫਿਰ ਕਿਤਨੀ ਹੈਰਾਨੀ ਦੀ ਗੱਲ ਹੈ ਕਿ ਅੱਜ ਤੋਂ ਥੋੜਾ ਚਿਰ ਪਹਲਾਂ, ਤੀਕ ਮਨੁਖੀ ਘਾਲਣਾ ਦੇ ਇਹਨਾਂ ਦੇ ਮਹਾਨ ਖੇਤਰਾਂ ਦਾ ਆਪਸ ਵਿਚ ਕੋਈ ਸਪੱਸ਼ਟ ਪਰਸਪਰ ਸੰਬੰਧ ਨਜ਼ਰ ਨਹੀਂ ਸੀ ਆਉਂਦਾ। ਮੰਨਣ ਵਿਚ ਨਹੀਂ ਆਉਂਦਾ ਕਿ ਗਲਪਕਾਰ ਤੇ ਮਨੋਵਿਗਿਆਨੀ, ਜੋ ਸਦਾ ਤੋਂ ਇਕੇ ਸਾਂਝੀ ਵਸਤੂ ਦੇ ਵੇਖਣ ਹਾਰੇ ਤੁਰੇ ਆ ਰਹੇ ਹਨ, ਇਕ ਦੂਜੇ ਤੋਂ ਅਟੈਕ ਅਤੇ ਅਣਭਿੱਜ ਆਪੋ ਆਪਣੀ ਵੱਖਰੀ ਨਵੇਕਲੀ ਦੁਨੀਆਂ ਵਿਚ ਹੀ ਰਹੰਦੇ ਤੁਰੇ ਆਏ ਹਨ,“ਮਨੋਵਿਗਿਆਨੀ ਨੂੰ ਸਾਹਿਤਕਾਰ ਜੀਵਨ ਦੀਆਂ ਠੋਸ ਹਕੀਕਤਾਂ ਤੋਂ ਟੁੱਟਾ ਹੋਇਆ ਸੁਪਨਿਆਂ ਦੀ ਦੁਨੀਆਂ ਵਿਚ ਰਹਣ ਵਾਲਾ ਇਕ ਵਿਚਿਤਰ ਮਨੁੱਖ ਹੀ ਨਜ਼ਰ ਆਉਂਦਾ ਰਹਿਆ ਹੈ, ਜੋ ਕੇਵਲ ਜੀਵਨ ਦੇ ਪਰਛਾਵਿਆਂ ਨਾਲ ਹੀ ਖੇਡਦਾ ਹੈ, ਤੇ ਸਾਹਿੱਤਕਾਰ ਨੂੰ ਮਨੋਵਿਗਿਆਨੀ ਦੀ ਤਕਣੀ ਸਦਾ ਸੌੜੀ ਮੌੜੀ, ਉਸ ਦਾ ਅਨੁਭਵ ਸਦਾ ਖੁਸ਼ਕ ਖੁਸ਼ਕ ਜਾਪਿਆ ਹੈ, ਤੇ ਉਸ ਦੇ ਸਿੱਟੇ ਭੀ ਉਸ ਨੂੰ ਕਦੇ ਏਡੇ ਵਿਸ਼ਾਲ ਤੇ ਮਹੱਤਵ-ਪੂਰਣ ਨਹੀਂ ਜਾਪੇ ਕਿ ਜ਼ਿੰਦਗੀ ਨੂੰ ਵੇਖਣ ਵਿਚ ਉਸਦੀ ਕੋਈ ਮਦਦ ਕਰ ਸਕਣ ।" ਅਜ ਭੀ ਜੇਕਰ ਤੁਸੀਂ ਕਿਸੇ ਮਹਾਨ ਸਾਹਿੱਤਕ ਰਚਨਾ ਦੇ ਅਧਿਅਨ ਤੋਂ ਮਗਰੋਂ ਸਾਧਾਰਨ ਮਨੋਵਿਗਿਆਨ ਦੀ ਕਿਸੇ ਪਾਠ-ਪੁਸਤਕ ਨੂੰ ਪੜ੍ਹਨਾ ਸ਼ੁਰੂ ਕਰ ਦਿਓ ਤਾਂ ਤੁਹਾਨੂੰ ਇੰਜ ਲੱਗੇਗਾ ਜਿਵੇਂ ਤੁਸੀਂ ਇਕ ਪਰਤੱਖਣ ਖੇਤਰ ਵਿਚੋਂ – ਨਿਕਲ ਕੇ ਕਿਸੇ ਦੂਜੇ ਅਸੰਬੰਧਤ ਪਰਤੱਖਣ ਖੇਤਰ ———————————————————————————————————————————————————————————————————

fA.A, Roback. The psychology of Litrature, in present day psycholosy Ed. Roback.