ਪੰਨਾ:Alochana Magazine April-May 1963.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

| ਅੱਜ ਦੇ ਸਪੂਤਨਿਕ ਯੁਗ ਵਿਚ, ਜਦ ਮਨੁਖ ਦਾ ਉਹ ਸੁਪਨਾ ਸਾਕਾਰ ਹੁੰਦਾ ਜਾਪਦਾ ਹੈ ਕਿ ਉਹ ਜ਼ਰੂਰ ਇਕ ਦਿਨ ਚੰਮਾਂ 'ਤੇ ਹੀ ਨਹੀਂ ਸਗੋਂ ਹੋਰ ਉਪਹਿਆਂ 'ਤੇ ਵੀ ਪਹੁੰਚ ਕੇ ਰਹੇਗਾ, ਲੋਕ-ਗੀਤ ਦਾ ਇਹ ਮਾਨਸਿਕ ਦ੍ਰਿਸ਼ ਚਿਤ ਨਵੀਆਂ ਸੰਭਾਵਨਾਵਾਂ ਤੇ ਨਵੀਆਂ ਪ੍ਰਾਪਤੀਆਂ ਦਾ ਸੂਚਕ ਹੈ, ਤੇ ਜਦ ਕੋਈ ਨਵਯੁਵਤੀ ਆਪਣੀ ਆਵਾਜ਼ ਵਿਚ ਵਧਰੇ ਲਚਕ ਲਿਆਂਦਿਆਂ [ਕਿਸੇ ਅਜੋਕੇ ਕਵੀ ਦੀ ਉਪਭਾਵਤਾ ਦੇ ਪ੍ਰਦਰਸ਼ਨ ਵਾਂਗ ਨਹੀਂ] ਲੋਕ-ਗੀਤ ਦੇ ਬੋਲ ਵਿਚ ਰਤਾ ਕੁ ਪਰਿਵਰਤਨ ਕਰਕੇ ਗਾਉਣੀ ਹੈ : | ਚੰਨਾ ਵੇ ਤੇਰੀ ਮੇਰੀ ਚਾਨਣੀ ਤਾਰਿਆ ਵੇ ਤੇਰੀ ਮੇਰੀ ਲੋਅ ਤਾਂ ਇੰਜ ਲਗਦਾ ਹੈ ਜਿਵੇਂ ਖੁਦ ਚੰਦਰ ਲੋਕ ਜਾਂ ਤਾਰਿਕਾਮੰਡਲ ਦੀ ਕਿਸੇ ਸੁੰਦਰੀ ਦਾ ਧਰਤੀ ਉੱਤੇ ਆਗਮਨ ਹੋ ਰਿਹਾ ਹੋਵੇ । | ਕਵਿਤਾ ਦੇ ਰੰਗ-ਮੰਚ ਨੂੰ ਵਧੇਰੇ ਖ਼ਤਰਾ ਉਨਾਂ ਤਥਾ-ਕਥਿਤ ਕਵੀਆਂ ਤੋਂ ਹੈ, ਜੋ ਆਪਣਾ ਤੇ ਆਪਣੇ ਮਿਤਾਂ ਦਾ ਢੋਲ ਵਜਾਉਣ ਨੂੰ ਹੀ ਯੁਗ-ਧਰਮ-ਸਮਝ ਬੈਠੇ ਹਨ । ਕੋਈ ਵਿਵੇਕ-ਸ਼ੀਲ ਕਵੀ ਤਾਂ ਆਪਣੇ ਵੇਲੇ ਦਾ ਕਾਲੀਦਾਸ ਜਾਂ ਭਵਭੂਤੀ ਹੀ ਹੋ ਸਕਦਾ ਹੈ । ਸਫ਼ਾ ੩੧ ਦਾ ਬਾਕੀ ਰੂਪ ਵਿਚ ਅਤੇ ਪੂਰੀ ਤਰਾਂ ਪੇਸ਼ ਕਰੇ । ਨਾਨਕ ਸਿੰਘ ਨੇ ਲੋੜ ਅਨੁਸਾਰ ਵਿਸ਼ੇ ਵਸਤੂ ਲਈ ਤਕਨੀਕ ਅਪਣਾਉਣ ਦੇ ਸਿਧਾਂਤ ਤੇ ਅਮਲ ਨਹੀਂ ਕੀਤਾ । ਇਕ ਤਕਨੀਕ ਰਾਹੀਂ ਹਰ ਕਿਸਮ ਦੇ ਵਿਸ਼ੇ ਵਸਤੂ ਨੂੰ ਲਤਾ ਨਾਲ ਪੇਸ਼ ਨਹੀਂ ਕੀਤਾ ਜਾ ਸਕਦਾ । ਜਸਵੰਤ ਸਿੰਘ ਕੰਵਲ ਦਾ ਲਿਖਣ ਢੰਗ ਨਾਨਕ ਸਿੰਘ ਨਾਲ ਮਿਲਦਾ ਹੈ ਪਰ ਕੰਵਲ ਇਕ ਵਿਸ਼ੇਸ਼ ਵਿਚਾਰਧਾਰਾ ਅਤੇ ਅਨੁਭਵ ਦੀ ਪਕੜ ਅਧੀਨ ਹੋ ਕੇ ਲਿਖਦਾ ਹੈ । “ਪੂਰਨਮਾਸ਼ੀ ਉਸ ਦਾ ਸਭ ਤੋਂ ਸਫਲ ਨਾਵਲ ਹੈ । ਇਸ ਵਿਚ ਉਸ ਨੇ ਚਨੇ ਅਤੇ ਰੂਪ ਦੇ fuਆਰ ਅਤੇ ਸਮਾਜਕ ਸਥਿਤੀਆਂ ਨੂੰ ਜਿਸ ਯੋਗਤਾ ਅਤੇ ਨਿਪੁੰਨਤਾ ਨਾਲ ਪੇਸ਼ –ਕੀਤਾ ਹੈ ਉਸ ਦੀ ਪੰਜਾਬੀ ਨਾਵਲ ਵਿਚ ਕਿਧਰੇ ਉਦਾਹਰਣ ਨਹੀਂ ਮਿਲਦੀ । ਕੰਵਲ ਨੇ ਕਹਾਣੀ ਵਿਚ ਖੁਭ ਕੇ ਪਾਤਰਾਂ ਨੂੰ ਪੇਸ਼ ਕੀਤਾ ਹੈ ! ਚੰਨੇ ਅਤੇ ਰੂਪ ਲੌਕਿਕ ਕਥਾ (Legend) ਦੇ ਪਾਤਰਾਂ ਵਾਂਗ ਅਭੁੱਲ ਪਾਤਰ ਹੋ ਨਿਬੜਦੇ ਹਨ, ਉਹ ਸਮੇਂ ਅਤੇ ਸਥਿਤੀਆਂ ਅਨੁਸਾਰ ਵਿਕ ਸ ਕਰਦੇ ਹਨ ਅਤੇ ਹਾਲਾਤ ਅਨੁਸਾਰ ਜੀਊਂਦੇ ਹਨ । ਉਨ੍ਹਾਂ ਦਾ ਦਿਸ਼ਟੀਕੋਣ ਯਥਾਰਥਕ ਹੈ ਪਰ ਇਸ ਵਿਚ ਵਲਵਲੇ ਦੀ ਘਾਟ ਹੈ ਅਤੇ ਉਹ ਕਿਸੇ ਬਾਗੀ ਪ੍ਰਨ ਅਧੀਨ ਆਉਣ ਤੋਂ ਬਚਣ ਦਾ ਯਤਨ ਕਰਦੇ ਹਨ, ਵਿਸ਼ੇਸ਼ ਕਰਕੇ ਚੈਨੂੰ ਵੱਧ ਤੋਂ ਵੱਧ 40